07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਵੇਂ ਤੇ ਮਿਹਨਤੀ ਚਿਹਰਿਆਂ ਨੂੰ ਮੌਕਾ ਦੇਣ ਦੀ ਵੜਿੰਗ ਦੀ ਵਕਾਲਤ ਸ਼ਲਾਘਾਯੋਗ-ਮਹਾਂਵੀਰ ਪ੍ਰਸ਼ਾਦ ਢੇਲਾ

ਸੰਗਰੂਰ, 6 ਅਗਸਤ (ਸੁਖਵਿੰਦਰ ਸਿੰਘ ਫੁੱਲ) - ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਸੁਨਾਮ ਰੋਡ, ਸੰਗਰੂਰ ਵਿਖੇ ਫੈਲਕੰਸ ਸਾਹੋਦਯਾ ਸਕੂਲਜ਼, ਸੰਗਰੂਰ ਦੇ ਬੈਨਰ ਹੇਠ ਅਤੇ ਪ੍ਰਯਾਸ – ਐਨ ਐਜੂਕੇਸ਼ਨਲ ਇੰਸਟੀਚਿਊਸ਼ਨ ਫ਼ਾਰ ਐਕਸੀਲੈਂਸ’ ਦੇ ਸਹਿਯੋਗ ਨਾਲ ਕਲਾਸ ਦਸਵੀਂ ਅਤੇ ਬਾਰ੍ਹਵੀਂ ਦੇ ਹੋਣਹਾਰ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ, ਪ੍ਰਿੰਸੀਪਲ ਮਨਦੀਪ ਛੰਨਾ, ਫਾਲਕਨਸ ਸਾਹੋਦਯਾ ਸਕੂਲਜ਼, ਸੰਗਰੂਰ ਦੇ ਪ੍ਰਧਾਨ ਅਤੇ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਦੇ ਪ੍ਰਿੰਸੀਪਲ ਸੁਨੀਲ ਕਦਮ, ਫਾਲਕਨਸ ਸਾਹੋਦਯਾ ਸਕੂਲਜ਼ ਦੀ ਸਕੱਤਰ ਅਤੇ ਬਾਬਾ ਸ਼ਹੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਲੀਆਂ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਅਤੇ ਪ੍ਰਯਾਸ ਇੰਸਟੀਚਿਊਸ਼ਨ ਦੇ ਸੰਸਥਾਪਕ ਤੇ ਡਾਇਰੈਕਟਰ ਦੇਵਕੀਨੰਦਨ ਵਿਸ਼ਵਕਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

Ad Position 21
No active advertisement
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ ਹੋਏ ਸਮਾਗਮ ਦੌਰਾਨ 10ਵੀਂ ਅਤੇ 12ਵੀਂ ਜਮਾਤ ਵਿੱਚ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ: ਮੁਕੇਸ਼ ਕੁਮਾਰ ਕਰਵਾਏ ਗਏ ਜਾਗਰਣ ਦੀਆਂ ਵੱਖ-ਵੱਖ ਝਲਕੀਆਂ। ਤਸਵੀਰ -ਮੁਕੇਸ ਕੁਮਾਰ ਕੈਂਬ੍ਰਿਜ ਸਕੂਲ ਵਿਚ ਹੋਏ ਸਮਾਗਮ ਦੌਰਾਨ ਦਸਵੀਂ ਤੇ ਬਾਰ੍ਹਵੀਂ ਦੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ ਪਿੰਡ ਸਲੇਮਗੜ੍ਹ ’ਚ ਗੁਰੂ ਰਵਿਦਾਸ ਮੰਦਿਰ ਵਿਖੇ ਧਾਰਮਿਕ ਸਮਾਗਮ ਦੌਰਾਨ ਸੇਵਾਦਾਰਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ । ਤਸਵੀਰ : ਪ੍ਰਵੀਨ ਮਦਾਨ 07-08-2026
ਸੰਗਰੂਰ, 6 ਅਗਸਤ (ਸੁਖਵਿੰਦਰ ਸਿੰਘ ਫੁੱਲ) - ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਸੁਨਾਮ ਰੋਡ, ਸੰਗਰੂਰ ਵਿਖੇ ਫੈਲਕੰਸ ਸਾਹੋਦਯਾ ਸਕੂਲਜ਼, ਸੰਗਰੂਰ ਦੇ ਬੈਨਰ ਹੇਠ ਅਤੇ ਪ੍ਰਯਾਸ – ਐਨ ਐਜੂਕੇਸ਼ਨਲ ਇੰਸਟੀਚਿਊਸ਼ਨ ਫ਼ਾਰ ਐਕਸੀਲੈਂਸ’ ਦੇ ਸਹਿਯੋਗ ਨਾਲ ਕਲਾਸ ਦਸਵੀਂ ਅਤੇ ਬਾਰ੍ਹਵੀਂ ਦੇ ਹੋਣਹਾਰ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ, ਪ੍ਰਿੰਸੀਪਲ ਮਨਦੀਪ ਛੰਨਾ, ਫਾਲਕਨਸ ਸਾਹੋਦਯਾ ਸਕੂਲਜ਼, ਸੰਗਰੂਰ ਦੇ ਪ੍ਰਧਾਨ ਅਤੇ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਦੇ ਪ੍ਰਿੰਸੀਪਲ ਸੁਨੀਲ ਕਦਮ, ਫਾਲਕਨਸ ਸਾਹੋਦਯਾ ਸਕੂਲਜ਼ ਦੀ ਸਕੱਤਰ ਅਤੇ ਬਾਬਾ ਸ਼ਹੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਲੀਆਂ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਅਤੇ ਪ੍ਰਯਾਸ ਇੰਸਟੀਚਿਊਸ਼ਨ ਦੇ ਸੰਸਥਾਪਕ ਤੇ ਡਾਇਰੈਕਟਰ ਦੇਵਕੀਨੰਦਨ ਵਿਸ਼ਵਕਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਸਨਮਾਨਿਤ ਹੋ ਰਹੇ ਵਿਦਿਆਰਥੀ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਦੂਜੇ ਵਿਦਿਆਰਥੀਆਂ ਲਈ ਪ੍ਰੇਰਣਾ ਬਣੇ ਹਨ। ਸਕੂਲ ਪ੍ਰਿੰਸੀਪਲ ਮਨਦੀਪ ਛੰਨਾ ਨੇ ਕਿਹਾ ਕਿ ਮੈਰਿਟ ਹੋਲਡਰ ਵਿਦਿਆਰਥੀਆਂ ਦਾ ਸਨਮਾਨ ਕਰਨਾ ਸਿਰਫ਼ ਉਨ੍ਹਾਂ ਦੀ ਪ੍ਰਾਪਤੀ ਦਾ ਜਸ਼ਨ ਨਹੀਂ, ਸਗੋਂ ਹੋਰ ਵਿਦਿਆਰਥੀਆਂ ਨੂੰ ਵੀ ਉੱਚੀਆਂ ਉਪਲਬਧੀਆਂ ਲਈ ਪ੍ਰੇਰਿਤ ਕਰਨ ਦਾ ਇੱਕ ਸਾਰਥਕ ਯਤਨ ਹੈ। ਇਸ ਮੌਕੇ ਪ੍ਰਯਾਸ ਇੰਸਟੀਚਿਊਸ਼ਨ ਦੇ ਸੰਸਥਾਪਕ ਅਤੇ ਡਾਇਰੈਕਟਰ ਦੇਵਕੀਨੰਦਨ ਵਿਸ਼ਵਕਰਮਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਰਾਹੀਂ ਜੀਵਨ ਵਿੱਚ ਉੱਚੀਆਂ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਕਾਸੋ ਆਪ੍ਰੇਸ਼ਨ ਤਹਿਤ ਪੁਲਿਸ ਨੇ ਬੱਸ ਸਟੈਂਡ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਚੰਡੀਗੜ੍ਹ ਮਹਾਂ ਰੈਲੀ ’ਚ ਸਿੱਖਿਆ ਵਿਭਾਗ ਦੇ ਮਨਿਸਟ੍ਰੀਅਲ ਕਾਮੇ ਵੱਡੀ ਗਿਣਤੀ ’ਚ ਕਰਨਗੇ ਸ਼ਮੂਲੀਅਤ
Ad Position 24
No active advertisement