07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਰਕਾਰ ਦੀ ‘ਸੁਵੱਲੀ ਨਜ਼ਰ’ ਦਾ ਉਡੀਕਵਾਨ ਸਿੱਖਿਆ ਖੇਤਰ ਦੇ ਅੰਦਰ 10 ਦਹਾਕੇ ਪੂਰੇ ਕਰ ਚੁੱਕਿਆ ਸਰਕਾਰੀ ਕਾਲਜ ਮਾਲੇਰਕੋਟਲਾ ਨਕਲ ਮਾਮਲੇ ਦੀ ਕੀਤੀ ਜਾਵੇ ਡੂੰਘਾਈ ਨਾਲ ਜਾਂਚ-ਸੀਨੀਅਰ ਆਗੂ

ਮਾਲੇਰਕੋਟਲਾ, 6 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਪਿਛਲੇ ਲੰਬੇ ਸਮੇਂ ਤੋਂ ਦੇਸ਼ ਅੰਦਰ ਨੀਟ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਨੌਜਵਾਨ ਵਰਗ ਵੱਲੋਂ ਵਿੱਢੇ ਸੰਘਰਸ਼ ਦੀ ਬਦੌਲਤ ਆਖਰ ਦੇਸ਼ ਦੇ ਸਿੱਖਿਆ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ । ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮਸਲੇ ਸਬੰਧੀ ਬੁੱਧੀਜੀਵੀ ਵਰਗ ਵੱਲੋਂ ਖ਼ਾਸ ਪ੍ਰਤੀਕਿਰਿਆ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜੇਕਰ ਦੇਸ਼ ਅੰਦਰ ਇਸੇ ਤਰ੍ਹਾਂ ਪੇਪਰ ਲੀਕ ਮਾਮਲੇ ਸਾਹਮਣੇ ਆਉਂਦੇ ਰਹੇ ਤਾਂ ਨੌਜਵਾਨਾਂ ਦਾ ਸਿੱਖਿਅਤ ਭਵਿੱਖ ਕੀ ਹੋਵੇਗਾ ।

Ad Position 21
No active advertisement
ਅਜੀਤ ਡੈਸਕ 07-08-2026
ਮਾਲੇਰਕੋਟਲਾ, 6 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਪਿਛਲੇ ਲੰਬੇ ਸਮੇਂ ਤੋਂ ਦੇਸ਼ ਅੰਦਰ ਨੀਟ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਨੌਜਵਾਨ ਵਰਗ ਵੱਲੋਂ ਵਿੱਢੇ ਸੰਘਰਸ਼ ਦੀ ਬਦੌਲਤ ਆਖਰ ਦੇਸ਼ ਦੇ ਸਿੱਖਿਆ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ । ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮਸਲੇ ਸਬੰਧੀ ਬੁੱਧੀਜੀਵੀ ਵਰਗ ਵੱਲੋਂ ਖ਼ਾਸ ਪ੍ਰਤੀਕਿਰਿਆ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜੇਕਰ ਦੇਸ਼ ਅੰਦਰ ਇਸੇ ਤਰ੍ਹਾਂ ਪੇਪਰ ਲੀਕ ਮਾਮਲੇ ਸਾਹਮਣੇ ਆਉਂਦੇ ਰਹੇ ਤਾਂ ਨੌਜਵਾਨਾਂ ਦਾ ਸਿੱਖਿਅਤ ਭਵਿੱਖ ਕੀ ਹੋਵੇਗਾ । ਪਿਛਲੇ ਦਿਨੀਂ ਮਲੇਰਕੋਟਲਾ ਦਾ ਸਰਕਾਰੀ ਕਾਲਜ ਅੰਦਰ ਐਮ.ਏ. ਇੰਗਲਿਸ਼ (ਸਮੈਸਟਰ ਦੂਜਾ) ਕੋਰਸ ਮੁੱਢਲਾ ਗਿਆਨ ਕੁਆਲੀਫਾਈ ਪੇਪਰ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ । ਸ਼ਹਿਰ ਦੇ ਸਿੱਖਿਆ ਖੇਤਰ ਨਾਲ ਜੁੜੀਆਂ ਅਹਿਮ ਹਸਤੀਆਂ ਅਨੁਸਾਰ ਇੱਥੇ ਇਹ ਵੀ ਦੱਸਣਯੋਗ ਤੇ ਖ਼ਾਸ ਹੈ ਕਿ ਮਲੇਰਕੋਟਲਾ ਦਾ ਇਹ ਵਿਦਿਅਕ ਅਦਾਰਾ ਮੌਜੂਦਾ ਸਮੇਂ ਸਿੱਖਿਆ ਦੇ ਖੇਤਰ ਅੰਦਰ ਆਪਣੇ 100 ਵਰ੍ਹੇ ਪੂਰੇ ਕਰ ਚੁੱਕਿਆ ਹੈ । ਇਤਿਹਾਸ ਨੂੰ ਫਰੋਲੀਏ ਤਾਂ 1 ਜੁਲਾਈ 1926 ਨੂੰ ਹੋਂਦ ਵਿੱਚ ਆਏ ਸਰਕਾਰੀ ਕਾਲਜ ਮਲੇਰਕੋਟਲਾ ਦੇ ਪੜ੍ਹੇ ਹੋਏ ਵਿਦਿਆਰਥੀਆਂ ਨੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਅੰਦਰ ਵੀ ਵੱਖ-ਵੱਖ ਖਿੱਤਿਆਂ ਦੇ ਅੰਦਰ ਮੱਲਾਂ ਮਾਰ ਕੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ । ਸਿੱਖਿਆ ਪ੍ਰੇਮੀਆਂ ਨੇ ਆਖਿਆ ਕਿ ਹੈਰਾਨੀਜਨਕ ਤੱਥ ਇਹ ਹੈ ਕਿ ਇਸ ਸਰਕਾਰੀ ਕਾਲਜ ਦੇ 10 ਦਹਾਕੇ ਪੂਰੇ ਹੋਣ ‘ਤੇ 1 ਜੁਲਾਈ 2026 ਨੂੰ ਕੋਈ ਅਹਿਮੀਅਤ ਭਰਿਆ ਸਮਾਗਮ ਨਹੀਂ ਕੀਤਾ ਗਿਆ ਜੋ ਕਰਨਾ ਚਾਹੀਦਾ ਸੀ, ਸ਼ਾਇਦ ਉਹ ਸਮਾਗਮ ਵੀ ਨਕਲ ਮਾਮਲੇ ਦੀ ਭੇਟ ਚੜ੍ਹ ਗਿਆ । ਸਿੱਖਿਆ ਪ੍ਰੇਮੀਆਂ ਦੇ ਮਨਾਂ ਅੰਦਰ ਇਸ ਵਰਤਾਰੇ ਨੂੰ ਲੈ ਕੇ ਇੱਕ ‘ਚੀਸ’ ਜ਼ਰੂਰ ਹੈ। ਸੂਤਰਾਂ ਅਨੁਸਾਰ ਬੀਤੇ ਦਿਨੀਂ ਕੁਆਲੀਫਾਈ ਪੇਪਰ ਨਕਲ ਮਾਮਲੇ ਤੋਂ ਬਾਅਦ ਸੰਬੰਧਿਤ ਵਿਭਾਗ ਵੱਲੋਂ ਸਖ਼ਤ ਕਾਰਵਾਈ ਦੇ ਰੌਅ ਵਿੱਚ ਆਉਂਦਿਆਂ ਕਾਲਜ ਅੰਦਰ ਕਈ ਉੱਚ ਅਧਿਕਾਰੀਆਂ ਦੀ ਡਿਊਟੀ ਲਾ ਕੇ ਇਸ ਮਾਮਲੇ ਦੇ ਅਹਿਮ ਤੱਥਾਂ ਨੂੰ ਖੰਗਾਲਦਿਆਂ ਹੋਇਆ ਕਾਰਵਾਈ ਕੀਤੀ ਜਾ ਰਹੀ ਹੈ । ਕਾਲਜ ਦੇ ਵਿਦਿਆਰਥੀਆਂ ਨੂੰ ਸਬੰਧਿਤ ਵਿਭਾਗ ਵੱਲੋਂ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ । ਇਹ ਮਾਮਲਾ ਕੁਆਲੀਫਾਈ ਪੇਪਰ ਦੇ ਵਿੱਚ ਨਕਲ ਤੇ ਦੁਬਾਰਾ ਪੇਪਰ ਕਰਵਾਉਣ ਦਾ ਹੈ, ਉਸ ਤੋਂ ਬਾਅਦ ਪੇਪਰ ਦੇ ਅੰਕ ਲਗਾਉਣ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਸਿੱਖਿਆ ਗਲਿਆਰਿਆਂ’ ਦੇ ਅੰਦਰ ਚਲ ਰਹੀ ਹੈ । ਪੁਖਤਾ ਸੂਤਰਾਂ ਅਨੁਸਾਰ ਹੁਣ ਇਹ ਸਾਰੇ ਮਾਮਲੇ ਦੀ ਗੂੰਜ ਚੰਡੀਗੜ੍ਹ ਵਿਖੇ ਸਰਕਾਰ ਦੇ ਦਰਬਾਰ ਪਹੁੰਚਣ ਦੀ ਸੰਭਾਵਨਾ ਹੈ । ਇਸ ਬੇਹੱਦ ਅਹਿਮ ਮਾਮਲੇ ਸਬੰਧੀ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂਆਂ ਐਮ.ਡੀ. ਹਰਬੰਸ ਸਿੰਘ ਚੌਂਦਾ, ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਡਾਕਟਰ ਪਰਮਜੀਤ ਸਿੰਘ ਗੁਆਰਾ, ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਹੋ ਰਹੀ ਦੇਰੀ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਦਾ ਆਖਣਾ ਹੈ ਕਿ ਇਸ ਦੇ ਵਿੱਚ ਸਬੰਧਤ ਵਿਭਾਗ ਨੂੰ ਸਿਆਸੀ ਦਬਾਅ ਤੋਂ ਪਾਸੇ ਹੋ ਕੇ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਹੋਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਨੌਜਵਾਨੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ । ਇਸ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ । ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਤੇ ਸੰਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਮਲੇਰਕੋਟਲਾ ਦਾ ਸਰਕਾਰੀ ਕਾਲਜ ਜੋ ਆਪਣੇ ਸਿੱਖਿਆ ਖੇਤਰ ਦੇ 10 ਦਹਾਕੇ ਪੂਰੇ ਕਰ ਚੁੱਕਿਆ ਹੈ ਇਸ ਨੂੰ ਖਾਸ ਅਹਿਮਿਅਤ ਦਿੰਦਿਆਂ ਹੋਇਆਂ ਇਸ ‘ਤੇ ‘ਨਜ਼ਰ ਸਵੱਲੀ’ ਕੀਤੀ ਜਾਵੇ ਤਾਂ ਕਿ ਵਿੱਦਿਆ ਦਾ ਇਹ ਮੰਦਰ ਵਿਦਿਆਰਥੀਆਂ ਦੇ ਭਵਿੱਖ ਦਾ ‘ਚਾਨਣ ਮੁਨਾਰਾ’ ਬਣਿਆ ਰਹੇ ।
Ad Position 22
No active advertisement
ਪਿਛਲੀ ਖ਼ਬਰ ਮੁਸਤਫ਼ਾ ਪਰਿਵਾਰ ਨੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਖਿਲਾਫ਼ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਸਕੂਲ ਬੱਸਾਂ ਸਮੇਤ ਵੱਖ-ਵੱਖ ਵਾਹਨਾਂ ਦੇ ਟ੍ਰੈਫਿਕ ਪੁਲਿਸ ਨੇ 30 ਚਲਾਨ ਕੱਟੇ
Ad Position 24
No active advertisement