07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਮਨ ਅਰੋੜਾ ਨੇ ਜਿੰਨੀ ਰਕਮ ਦੇ ਪ੍ਰੋਜੇਕਟ ਸੁਨਾਮ ਲਈ ਲਿਆਂਦੇ ਹਨ, ਉਸ ਤੋਂ ਜਿਆਦਾ ਕੀਮਤ ਦੀ ਤਾਂ ਰੈਸਟ ਹਾਊਸ ਵਾਲੀ ਜਮੀਨ ਨਗਰ ਕੌਂਸਲ ਹੱਥੋਂ ਗਵਾ ਦਿੱਤੀ ਹੈ-ਦਾਮਨ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਜਪਾ ਦੇ ਜਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਦੇ ਵਿਕਾਸ ਲਈ ਜਿੰਨ੍ਹੇ ਕਰੋੜਾਂ ਦੇ ਪ੍ਰੋਜੇਕਟ ਲਿਆਉਣ ਦੀ ਗੱਲ ਕਰ ਰਹੇ ਉਸ ਤੋਂ ਜਿਆਦਾ ਤਾਂ ਸੁਨਾਮ ਨਗਰ ਕੋਂਸਲ ਦੀ ਸਥਾਨਕ ਪੀ. ਡਬਲਿਯੂ,ਡੀ ਰੈਸਟ ਹਾਉਸ ਨਾਲ ਲੱਗਦੀ ਕਰੋੜਾ ਦੀ ਰੁਪਏ ਦੀ ਜਮੀਨ ਹੱਥੋਂ ਨਿਕਲ ਜਾਣ ਦੇਣ ਕਾਰਨ ਸੁਨਾਮ ਦੇ ਲੋਕਾਂ ਦਾ ਉਸ ਤੋਂ ਵੱਧ ਨੁਕਸਾਨ ਕਰ ਦਿੱਤਾ ਗਿਆ ਹੈ ।

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਮਨ ਥਿੰਦ ਬਾਜਵਾ। ਤਸਵੀਰ- ਧਾਲੀਵਾਲ 07-08-2026
ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਜਪਾ ਦੇ ਜਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਦੇ ਵਿਕਾਸ ਲਈ ਜਿੰਨ੍ਹੇ ਕਰੋੜਾਂ ਦੇ ਪ੍ਰੋਜੇਕਟ ਲਿਆਉਣ ਦੀ ਗੱਲ ਕਰ ਰਹੇ ਉਸ ਤੋਂ ਜਿਆਦਾ ਤਾਂ ਸੁਨਾਮ ਨਗਰ ਕੋਂਸਲ ਦੀ ਸਥਾਨਕ ਪੀ.ਡਬਲਿਯੂ,ਡੀ ਰੈਸਟ ਹਾਉਸ ਨਾਲ ਲੱਗਦੀ ਕਰੋੜਾ ਦੀ ਰੁਪਏ ਦੀ ਜਮੀਨ ਹੱਥੋਂ ਨਿਕਲ ਜਾਣ ਦੇਣ ਕਾਰਨ ਸੁਨਾਮ ਦੇ ਲੋਕਾਂ ਦਾ ਉਸ ਤੋਂ ਵੱਧ ਨੁਕਸਾਨ ਕਰ ਦਿੱਤਾ ਗਿਆ ਹੈ ।ਕੈਬਨਿਟ ਮੰਤਰੀ ਜਾਂ ਉਸ ਦੀ ਟੀਮ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦੇਣਾ ਵੀ ਠੀਕ ਨਹੀਂ ਸਮਝਿਆ ਗਿਆ। ਬਾਜਵਾ ਜੌੜੀ ਨੇ ਗਲਬਾਤ ਕਰਦਿਆ ਕਿਹਾ ਕਿ 2021 ਵਿੱਚ ਉਨ੍ਹਾ ਵੱਲੋ ਉਕਤ ਜਮੀਨ ਵੱਖ ਵੱਖ ਪੰਚਾਇਤਾਂ ਤੋਂ ਤਬਦੀਲ ਕਰਵਾ ਕੇ ਇਸ ਜਮੀਨ ਦਾ ਨਗਰ ਕੌਂਸਲ ਸੁਨਾਮ ਦੇ ਨਾਮ ਇੰਤਕਾਲ ਕਰਵਾ ਦਿੱਤਾ ਸੀ, ਮੌਕੇ ‘ਤੇ ਕਬਜਾ ਵੀ ਲੈ ਲਿਆ ਗਿਆ ਸੀ ਵੀਡੀਓਗ੍ਰਾਫ਼ੀ ਵੀ ਬਣਵਾਈ ਗਈ ਸੀ,ਸਾਰੇ ਕਾਗਜ਼ ਵੀ ਨਗਰ ਕੌਂਸਲ ਦੇ ਹੱਕ ਵਿੱਚ ਕਰਵਾ ਦਿੱਤੇ ਸਨ । ਇਹ ਜਮੀਨ ਇਸ ਤੋਂ ਪਹਿਲਾ ਕਰੀਬ ਸੰਨ 2000 ਤੋਂ ਸਬੰਧਿਤ ਪੰਚਾਇਤ ਵੱਲੋਂ ਸਾਲ ਦਰ ਸਾਲ ਚੋਕੇਤੇ(ਠੇਕੇ) ‘ਤੇ ਦਿੱਤੀ ਜਾਂਦੀ ਸੀ। ਇਸ ਜਮੀਨ ‘ਤੇ ‘ਸ੍ਰੀ ਰਾਮ ਵਾਟਿਕਾ’ ਪਾਰਕ ਬਣਾਉਣ ਦਾ ਨਗਰ ਕੋਂਸਲ ਵੱਲੋਂ ਫੈਸਲਾ ਕੀਤਾ ਗਿਆ ਸੀ,ਇਸ ਪਾਰਕ ਦੀ ਚਾਰ ਦੀਵਾਰੀ ਬਣਉਣ ਲਈ ਗ੍ਰਾਂਟ ਜਾਰੀ ਕਰਕੇ ਵਰਕ ਆਰਡਰ ਵੀ ਕੱਟਿਆ ਗਿਆ ਸੀ। ਇਸ ਦੋਰਾਨ ਸੂਬੇ ਵਿੱਚ ਸਰਕਾਰ ਬਦਲ ਗਈ, ਅਤੇ ਅਚਾਨਕ ਇੱਕ ਵਿਅਕਤੀ ਵੱਲੋਂ ਹੇਠਲੀ ਅਦਾਲਤ ਵਿੱਚ ਨਗਰ ਕੌਂਸਲ ਨੂੰ ਹਰਾ ਦਿੱਤਾ ਗਿਆ ਅਤੇ ਹੁਣ ਕਬਜਾ ਵੀ ਉਕਤ ਵਿਅਕਤੀ ਕੋਲ ਹੈ ੳਤੇ ਉਸ ਨੇ ਇਸ ਜਮੀਨ ‘ਤੇ ਫਸਲ ਵੀ ਬੀਜ ਦਿੱਤੀ ਹੈ, ਇਹ ਸਭ ਕਿਵੇਂ ਹੋਇਆ ਇਸ ਦਾ ਜਵਾਬ ਤਾਂ ਸੱਤਾਧਾਰੀਆਂ ਆਗੂਆਂ ਨੂੰ ਸੁਨਾਮ ਦੀ ਜਨਤਾ ਨੂੰ ਜਰੂਰ ਦੇਣਾ ਚਾਹੀਦਾ ਹੈ। ਇਸ ਮੌਕੇ ਸੰਜੇ ਗੋਇਲ ਖਡਿਆਲੀਆ ਰਾਜੀਵ ਮੱਖਣ ਆਦਿ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 20 ਗ੍ਰਾਮ ਹੈਰੋਇਨ ਸਮੇਤ ਦੋ ਪੁਲਿਸ ਅੜਿੱਕੇ ਅਗਲੀ ਖ਼ਬਰ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦਾ ਡੀ.ਸੀ. ਦਫ਼ਤਰ ਅੱਗੇ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ
Ad Position 24
No active advertisement