ਟਰੱਕ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ, 2 ਔਰਤਾਂ ਵਾਲ-ਵਾਲ ਬਚੀਆਂ ਮ੍ਰਿਤਕ ਦੇ ਭੋਗ ਤੋਂ ਵਾਪਸ ਘਰ ਜਾਣ ਸਮੇਂ ਹੋਇਆ ਹਾਦਸਾ
ਟਰੱਕ ਹੇਠਾਂ ਆਉਣ ਨਾਲ ਔਰਤ ਦੀ ਮੌਤ, 2 ਔਰਤਾਂ ਵਾਲ-ਵਾਲ ਬਚੀਆਂ
ਭਵਾਨੀਗੜ੍ਹ, 5 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਨਵੇਂ ਬੱਸ ਅੱਡੇ ’ਤੇ ਇਕ ਔਰਤ ਦੇ ਟਰੱਕ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਰਾਮ ਮੂਰਤੀ ਪਤਨੀ ਵਿਜੈ ਕੁਮਾਰ ਸਿੰਗਲਾ ਆਪਣੇ ਮਹੁੱਲੇ ਦੀਆਂ 2 ਹੋਰ ਔਰਤ ਸਮੇਤ ਸ਼ਿਵ ਮੰਦਰ ਤੋਂ ਕਿਸੇ ਦੇ ਭੋਗ ਤੋਂ ਵਾਪਸ ਜਾ ਰਹੀਆਂ ਸਨ।
ਮ
ਮ੍ਰਿਤਕ ਦੇ ਭੋਗ ਤੋਂ ਵਾਪਸ ਘਰ ਜਾਣ ਸਮੇਂ ਹੋਇਆ ਹਾਦਸਾ
06-08-2026
ਭਵਾਨੀਗੜ੍ਹ, 5 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਨਵੇਂ ਬੱਸ ਅੱਡੇ ’ਤੇ ਇਕ ਔਰਤ ਦੇ ਟਰੱਕ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਰਾਮ ਮੂਰਤੀ ਪਤਨੀ ਵਿਜੈ ਕੁਮਾਰ ਸਿੰਗਲਾ ਆਪਣੇ ਮਹੁੱਲੇ ਦੀਆਂ 2 ਹੋਰ ਔਰਤ ਸਮੇਤ ਸ਼ਿਵ ਮੰਦਰ ਤੋਂ ਕਿਸੇ ਦੇ ਭੋਗ ਤੋਂ ਵਾਪਸ ਜਾ ਰਹੀਆਂ ਸਨ। ਜਦੋਂ ਟਰੱਕ ਯੂਨੀਅਨ ਲੰਘ ਕੇ ਥੋੜਾ ਅੱਗੇ ਗਈਆਂ ਤਾਂ ਲੋਕਾਂ ਦੇ ਦੱਸਣ ਅਨੁਸਾਰ ਇਕ ਟਰੱਕ ਜੋ ਖੜ੍ਹਾ ਸੀ, ਟਰੱਕ ਡਰਾਈਵਰ ਨੇ ਬਿਨ੍ਹਾਂ ਦੇਖੇ ਟਰੱਕ ਤੋਰ ਲਿਆ, ਜਿਸ ਦੌਰਾਨ ਰਾਮ ਮੂਰਤੀ ਉਰਫ਼ ਨੇਹਾ ਸਿੰਗਲਾ ਟਰੱਕ ਦੇ ਹੇਠਾਂ ਆ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਜੋ ਟਰੱਕ ਨੂੰ ਮੁੱਖ ਸੜਕ ’ਤੇ ਖੜਾ ਕੇ ਬਿਲਟੀਆਂ ਵਗੈਰਾ ਲੈਣ ਚਲਾ ਗਿਆ, ਜਿਸ ਨੇ ਵਾਪਸ ਆ ਕੇ ਟਰੱਕ ਤੋਰ ਲਿਆ, ਇਸੇ ਦੌਰਾਨ ਔਰਤਾਂ ਉਥੋਂ ਦੀ ਲੰਘ ਰਹੀਆਂ ਸਨ, ਤਾਂ ਉਸ ਨੂੰ ਔਰਤਾਂ ਦਾ ਪਤਾ ਨਹੀਂ ਲੱਗਿਆ, ਇਹ ਔਰਤ ਟਰੱਕ ਦੀ ਲਪੇਟ ਵਿਚ ਆ ਜਾਣ ਕਾਰਨ ਇਸ ਦੀ ਮੌਤ ਹੋ ਗਈ। ਇਸ ਨਾਲ ਪੈਦਲ ਜਾ ਰਹੀਆਂ 2 ਔਰਤ ਵਾਲ-ਵਾਲ ਬਚ ਗਈਆਂ। ਇਸ ਹਾਦਸੇ ਦਾ ਪਤਾ ਲਗਦਿਆਂ ਹੀ ਸੜਕ ਸੁਰੱਖਿਆ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ। ਜਿਨ੍ਹਾਂ ਰਾਮ ਮੂਰਤੀ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਬੁਲਾ ਕੇ ਪੋਸਟ ਮਾਰਟਮ ਲਈ ਭੇਜਿਆ। ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।