06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿਰੋਧੀਆਂ ਦੇ ਦੋਸ਼ਾਂ ਦਾ ਵਿਧਾਨ ਸਭਾ ’ਚ ਤੱਥਾਂ ਨਾਲ ਜਵਾਬ, ਬਰਿੰਦਰ ਗੋਇਲ ਨੇ ਦਿਖਾਈ ‘ਸੱਚ ਦੀ ਤਾਕਤ’

ਖਨੌਰੀ, 5 ਅਗਸਤ (ਬਲਵਿੰਦਰ ਸਿੰਘ ਥਿੰਦ)- ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਵਲੋਂ ਵਿਰੋਧੀ ਧਿਰ ਵਲੋਂ ਲਗਾਏ ਗਏ ਸਵਾਲਾਂ ਅਤੇ ਇਲਜ਼ਾਮਾਂ ਦਾ ਤੱਥਾਂ ਅਤੇ ਦਲੀਲਾਂ ਨਾਲ ਦਿੱਤਾ ਜਵਾਬ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੋਇਲ ਨੇ ਆਪਣੇ ਜਵਾਬ ਦੌਰਾਨ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਤੱਥਾਂ ਅਤੇ ਰਿਕਾਰਡ ਦੇ ਆਧਾਰ ’ਤੇ ਆਪਣਾ ਪੱਖ ਰੱਖਿਆ।

Ad Position 21
No active advertisement
ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ। ਤਸਵੀਰ: ਅਜੀਤ ਤਸਵੀਰ 06-08-2026
ਖਨੌਰੀ, 5 ਅਗਸਤ (ਬਲਵਿੰਦਰ ਸਿੰਘ ਥਿੰਦ)- ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਵਲੋਂ ਵਿਰੋਧੀ ਧਿਰ ਵਲੋਂ ਲਗਾਏ ਗਏ ਸਵਾਲਾਂ ਅਤੇ ਇਲਜ਼ਾਮਾਂ ਦਾ ਤੱਥਾਂ ਅਤੇ ਦਲੀਲਾਂ ਨਾਲ ਦਿੱਤਾ ਜਵਾਬ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੋਇਲ ਨੇ ਆਪਣੇ ਜਵਾਬ ਦੌਰਾਨ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਤੱਥਾਂ ਅਤੇ ਰਿਕਾਰਡ ਦੇ ਆਧਾਰ ’ਤੇ ਆਪਣਾ ਪੱਖ ਰੱਖਿਆ। ਵਿਰੋਧੀਆਂ ਵਲੋਂ ਸਰਕਾਰ ਅਤੇ ਮੰਤਰੀ ਦੇ ਕੰਮਕਾਜ ਨੂੰ ਲੈ ਕੇ ਕੀਤੇ ਗਏ ਸਵਾਲਾਂ ਦੇ ਜਵਾਬ ਵਿੱਚ ਬਰਿੰਦਰ ਗੋਇਲ ਨੇ ਸਦਨ ਅੰਦਰ ਇੱਕ-ਇੱਕ ਨੁਕਤੇ ਨੂੰ ਵਿਸਥਾਰ ਨਾਲ ਰੱਖਦਿਆਂ ਆਪਣਾ ਪੱਖ ਸਪੱਸ਼ਟ ਕੀਤਾ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੀ ਕੋਸ਼ਿਸ਼ ਭਾਵੇਂ ਸਿਆਸੀ ਦਬਾਅ ਬਣਾਉਣ ਦੀ ਰਹੀ ਹੋਵੇ, ਪਰ ਗੋਇਲ ਨੇ ਇਸ ਦਾ ਜਵਾਬ ਉੱਚੀ ਆਵਾਜ਼ ਜਾਂ ਨਿੱਜੀ ਟਿੱਪਣੀਆਂ ਨਾਲ ਨਹੀਂ, ਸਗੋਂ ਤੱਥਾਂ, ਅੰਕੜਿਆਂ ਅਤੇ ਤਰਕ ਨਾਲ ਦਿੱਤਾ। ‘ ਝੂਠ ਕਿੰਨਾ ਮਰਜ਼ੀ ਉੱਚਾ ਬੋਲ ਲਵੇ, ਸੱਚ ਦੀ ਆਵਾਜ਼ ਉਸ ਤੋਂ ਵੀ ਉੱਚੀ ਹੁੰਦੀ ਐ’- ਵਿਸ਼ਾਲ ਕਾਂਸਲ ਬਰਿੰਦਰ ਗੋਇਲ ਦੇ ਵਲੋਂ ਉਨ੍ਹਾਂ ਦੇ ਵਿਧਾਨ ਸਭਾ ਵਿੱਚ ਦਿੱਤੇ ਜਵਾਬ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਕਾਂਸਲ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਸਭ ਤੋਂ ਮਜ਼ਬੂਤ ਜਵਾਬ ਤੱਥਾਂ ਨਾਲ ਹੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ‘ਝੂਠ ਕਿੰਨਾ ਮਰਜ਼ੀ ਉੱਚਾ ਬੋਲ ਲਵੇ, ਸੱਚ ਦੀ ਆਵਾਜ਼ ਉਸ ਤੋਂ ਵੀ ਉੱਚੀ ਹੁੰਦੀ ਐ’ਉਨ੍ਹਾਂ ਦਾ ਮੰਨਣਾ ਹੈ ਕਿ ਸਿਆਸਤ ਵਿੱਚ ਇਲਜ਼ਾਮ ਲਗਾਉਣਾ ਆਸਾਨ ਹੈ, ਪਰ ਉਨ੍ਹਾਂ ਦਾ ਤੱਥਾਂ ਦੇ ਆਧਾਰ ’ਤੇ ਜਵਾਬ ਦੇਣਾ ਹੀ ਅਸਲ ਸਿਆਸੀ ਪਰਿਪੱਕਤਾ ਹੈ। ਨਾ ਗੁੱਸਾ, ਨਾ ਸ਼ੋਰ—ਸਿਰਫ਼ ਤੱਥਾਂ ਦੀ ਗੱਲ - ਗਿਰਧਾਰੀ ਲਾਲ ਗਰਗ ਵਿਧਾਨ ਸਭਾ ਵਿੱਚ ਬਰਿੰਦਰ ਗੋਇਲ ਦੇ ਰੁਖ ਨੂੰ ਲੈ ਕੇ ਉਨ੍ਹਾਂ ਦੀ ਟੀਮ ਦੇ ਅਹਿਮ ਆਗੂ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ ਗਰਗ ਵਲੋਂ ਖਾਸ ਤੌਰ ’ਤੇ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਿੱਜੀ ਤਕਰਾਰ ਜਾਂ ਬੇਲੋੜੇ ਸ਼ੋਰ ਦੀ ਬਜਾਏ ਮੁੱਦੇ ਦੇ ਅਧਾਰ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਵਲੋਂ ਦਿੱਤੇ ਗਏ ਜਵਾਬ ਨੂੰ ਸਮਰਥਕ ‘ਆਇਨਾ ਦਿਖਾਉਣ ਵਾਲਾ ਜਵਾਬ’ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਰਿੰਦਰ ਗੋਇਲ ਨੇ ਵਿਰੋਧੀਆਂ ਨੂੰ ਗੁੱਸੇ ਜਾਂ ਹੰਗਾਮੇ ਨਾਲ ਨਹੀਂ, ਬਲਕਿ ਤੱਥਾਂ ਦੇ ਆਧਾਰ ’ਤੇ ਜਵਾਬ ਦੇ ਕੇ ਆਪਣੀ ਗੱਲ ਮਜ਼ਬੂਤੀ ਨਾਲ ਰੱਖੀ। ‘ ਇਹੀ ਹੈ ਅਸਲ ਲੀਡਰਸ਼ਿਪ’-ਸੰਜੇ ਸਿੰਗਲਾ ਅਗਰਵਾਲ ਭਲਾਈ ਬੋਰਡ ਦੇ ਸੂਬਾ ਮੈਂਬਰ ਸੰਜੇ ਸਿੰਗਲਾ ਦਾ ਕਹਿਣਾ ਹੈ ਕਿ ਕਿਸੇ ਵੀ ਆਗੂ ਦੀ ਅਸਲ ਪਰਖ ਉਸ ਸਮੇਂ ਹੁੰਦੀ ਹੈ ਜਦੋਂ ਉਸ ’ਤੇ ਸਵਾਲ ਉਠਾਏ ਜਾਣ ਜਾਂ ਵਿਰੋਧੀ ਧਿਰ ਵਲੋਂ ਇਲਜ਼ਾਮ ਲਗਾਏ ਜਾਣ। ਅਜਿਹੇ ਮੌਕੇ ’ਤੇ ਸੰਤੁਲਿਤ ਰਹਿ ਕੇ ਤੱਥਾਂ ਨਾਲ ਜਵਾਬ ਦੇਣਾ ਹੀ ਮਜ਼ਬੂਤ ਲੀਡਰਸ਼ਿਪ ਦੀ ਨਿਸ਼ਾਨੀ ਹੈ। ਉਨ੍ਹਾਂ ਮੁਤਾਬਕ ਬਰਿੰਦਰ ਗੋਇਲ ਨੇ ਵਿਧਾਨ ਸਭਾ ਵਿੱਚ ਆਪਣੇ ਜਵਾਬ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸਿਆਸਤ ਵਿੱਚ ਸ਼ੋਰ ਨਾਲੋਂ ਤੱਥਾਂ ਦੀ ਤਾਕਤ ਵੱਡੀ ਹੁੰਦੀ ਹੈ ਅਤੇ ਇਲਜ਼ਾਮਾਂ ਦਾ ਸਭ ਤੋਂ ਪ੍ਰਭਾਵਸ਼ਾਲੀ ਜਵਾਬ ਰਿਕਾਰਡ ਅਤੇ ਤਰਕ ਨਾਲ ਹੀ ਦਿੱਤਾ ਜਾ ਸਕਦਾ ਹੈ। ‘ ਗੋਇਲ ਸਾਹਿਬ ਦਾ ਜਵਾਬ—ਵਿਰੋਧੀਆਂ ਲਈ ਖਾਮੋਸ਼ੀ’- ਬੀਰਭਾਨ ਕਾਂਸਲ ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਬੀਰਭਾਨ ਕਾਂਸਲ ਤੋਂ ਇਲਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਸ਼ਹਿਰ ਦੇ ਅਨੇਕਾਂ ਸਮਰਥਕਾਂ ਵਿੱਚ ਇਹ ਚਰਚਾ ਵੀ ਹੈ ਕਿ ਵਿਧਾਨ ਸਭਾ ਵਿੱਚ ਦਿੱਤੇ ਗਏ ਜਵਾਬ ਨੇ ਵਿਰੋਧੀ ਧਿਰ ਵਲੋਂ ਉਠਾਏ ਮੁੱਦਿਆਂ ’ਤੇ ਸਰਕਾਰ ਦਾ ਪੱਖ ਸਪੱਸ਼ਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਕਹਿਣਾ ਹੈ ਕਿ ‘ਤੱਥਾਂ ਨਾਲ ਦਿੱਤਾ ਜਵਾਬ ਹਰ ਦਿਲ ’ਤੇ ਛਾ ਗਿਆ।ਫਿਲਹਾਲ, ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵਿਧਾਨ ਸਭਾ ਵਿੱਚ ਦਿੱਤੇ ਜਵਾਬ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਜ਼ਾਮ ਭਾਵੇਂ ਕਿੰਨੇ ਵੀ ਹੋਣ, ਪਰ ਜਦੋਂ ਜਵਾਬ ਤੱਥਾਂ ਨਾਲ ਦਿੱਤਾ ਜਾਵੇ ਤਾਂ ਸੱਚ ਆਪਣੀ ਤਾਕਤ ਖੁਦ ਸਾਬਤ ਕਰ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਟਰੱਕ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ, 2 ਔਰਤਾਂ ਵਾਲ-ਵਾਲ ਬਚੀਆਂ ਮ੍ਰਿਤਕ ਦੇ ਭੋਗ ਤੋਂ ਵਾਪਸ ਘਰ ਜਾਣ ਸਮੇਂ ਹੋਇਆ ਹਾਦਸ... ਅਗਲੀ ਖ਼ਬਰ ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਨੂੰ ਗਰਾਂਟਾਂ ਦੇ ਰੂਪ ’ਚ ਵਾਪਸ ਕਰਕੇ ਜਨਤਾ ਦੀ ਕਚਹਿਰੀ ’ਚ ਲਗਵਾ ਰਹੇ ਹਾਂ ਹਾਜ਼ਰੀਆ...
Ad Position 24
No active advertisement