23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਹਿਮਦਗੜ੍ਹ ਕੈਮਿਸਟਾਂ ਦੀਆਂ ਦੁਕਾਨਾਂ 26, 27 ਅਤੇ 28 ਨੂੰ ਬੰਦ ਰਹਿਣਗੀਆਂ

Ad Position 21
No active advertisement
ਅਜੀਤ ਡੈਸਕ 24-06-2026


ਅਹਿਮਦਗੜ੍ਹ, 22 ਜੂਨ (ਸੁਖਜੀਤ ਸਿੰਘ ਖੇੜਾ) - ਕੈਮਿਸਟ ਐਸੋਸੀਏਸ਼ਨ ਅਹਿਮਦਗੜ੍ਹ ਦੀ ਐਗਜੈਕਟਿਵ ਕਮੇਟੀ ਦੀ ਇੱਕ ਮੀਟਿੰਗ ਪ੍ਰਧਾਨ ਸੁਖਵੀਰ ਸਿੰਘ ਮਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਸ਼ੀ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਗਰਮੀਆਂ ਦੀਆਂ ਛੁੱਟੀਆਂ ਕਾਰਨ ਤਿੰਨ ਦਿਨ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵੀਰ ਸਿੰਘ ਮਾਨ ਪੰਜਾਬ ਮੈਡੀਕਲ ਤੇ ਸ਼ਸ਼ੀ ਗੋਇਲ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਅਹਿਮਦਗੜ੍ਹ ਅੰਦਰ ਰਿਟੇਲ ਅਤੇ ਹੋਲਸੇਲ ਦੀਆਂ ਸਾਰੀਆਂ ਦੁਕਾਨਾਂ 26, 27 ਅਤੇ 28 ਜੂਨ ਨੂੰ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਲੋਕਾਂ ਅਤੇ ਐਮਰਜੈਂਸੀ ਮਰੀਜ਼ਾਂ ਦੀ ਸਹੂਲਤ ਲਈ ਸ਼ਹਿਰ ਦੇ ਪਾ੍ਈਵੇਟ ਹਸਪਤਾਲਾਂ ਦੇ ਮੈਡੀਕਲ ਸਟੋਰ ਖੁੱਲੇ ਰਹਿਣਗੇ।

Ad Position 22
No active advertisement
ਪਿਛਲੀ ਖ਼ਬਰ ਭਵਾਨੀਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਮੁਲਤਵੀ ਅਗਲੀ ਖ਼ਬਰ ਪੰਜਾਬੀ ਫ਼ਿਲਮ ‘ਚੜ੍ਹਦੀ ਕਲਾ’ ਦੀ ਰਿਲੀਜ਼ ’ਚ ਦੇਰੀ ਦਾ ਮਾਮਲਾ ਪੁੱਜਿਆ ਹਾਈ ਕੋਰਟ
Ad Position 24