11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਸ਼ਵ ਹੋਮਿਉਪੈਥੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 13-04-2026
ਮਲੇਰਕੋਟਲਾ, 12 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਹੋਮਿਉਪੈਥੀ ਦੇ ਜਨਮ ਦਾਤਾ ਡਾ. ਹੈਨੀਮਨ ਦਾ 271 ਵਾਂ ਜਨਮ ਦਿਵਸ ਜੋ ਕਿ ਵਿਸ਼ਵ ਹੋਮਿਉਪੈਥੀ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਮਲੇਰਕੋਟਲਾ ਦੇ ਇੰਚਾਰਜ ਡਾ. ਮਨਪ੍ਰੀਤ ਸਿੰਘ ਮਾਨ ਤੇ ਸ਼੍ਰੀਮਤੀ ਰੁਬੀਨਾ ਵੱਲੋਂ ਡਾ. ਰਾਜੀਵ ਕੁਮਾਰ ਜਿੰਦੀਆ ਹੋਮਿਓਪੈਥਿਕ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ ਗਿਆ | ਇਸ ਸਮੇਂ ਡਾ. ਮਾਨ ਨੇ ਦੱਸਿਆ ਕਿ ਹੋਮਿਓਪੈਥਿਕ ਇਲਾਜ ਪ੍ਰਣਾਲੀ ਪੁਰਾਣੀਆਂ ਬਿਮਾਰੀਆਂ ਲਈ ਬਹੁਤ ਹੀ ਕਾਰਗਰ ਹੈ ਜੋ ਕਿ ਰੋਗ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ | ਦਵਾਈ ਦਾ ਸਰੀਰ 'ਤੇ ਕੋਈ ਦੁਰ ਪ੍ਰਭਾਵ ਵੀ ਨਹੀਂ ਪੈਂਦਾ | ਇਸ ਮੌਕੇ ਹੋਮਿਉਪੈਥੀ ਡਾਕਟਰ ਸਾਹਿਬਾਨ ਤੋਂ ਇਲਾਵਾ ਸੀਨੀਅਰ ਆਗੂ ਨੇਤਰ ਸਿੰਘ ਸਰੌਦ, ਸੁਖਵਿੰਦਰ ਸਿੰਘ, ਹਲੀਮ ਅਖ਼ਤਰ, ਪਵਨਦੀਪ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੈਸ ਸਿੰਲਡਰ ਬੁਕਿੰਗ ਲਈ ਕੰਪਨੀਆਂ ਵਲੋਂ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਪਾਇਆ ਜਾ ਰਿਹਾ ਪਾੜਾ ਸਹਿਣਯੋਗ ਨਹੀਂ-ਗੋਲਡੀ ਅਗਲੀ ਖ਼ਬਰ ਜ਼ਹਿਰੀਲੇ ਨਿਉਲੇ ਦੇ ਕੱਟਣ ਕਾਰਨ ਤਿੰਨ ਜ਼ਖ਼ਮੀ
Ad Position 24