10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਲਾਇਟ ਦਾ ਸਾਲਾਨਾ ਸੱਭਿਆਚਾਰਕ ਉਤਸਵ ਮਧੁਰਮ-26' ਆਰੰਭ

Ad Position 21
No active advertisement
ਅਜੀਤ ਡੈਸਕ 13-04-2026
ਲੌਂਗੋਵਾਲ, 12 ਅਪ੍ਰੈਲ (ਵਿਨੋਦ ਸ਼ਰਮ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਦੇ ਸਾਲਾਨਾ ਸਮਾਜਿਕ-ਸੱਭਿਆਚਾਰਕ ਉਤਸਵ 'ਮਧੁਰਮ-26' ਦੀ ਸ਼ੁਰੂਆਤ ਵੱਡੇ ਉਤਸ਼ਾਹ ਨਾਲ ਹੋਈ | ਜਿਸ ਵਿੱਚ 500 ਤੋਂ ਵਡੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁੱਖ ਆਡੀਟੋਰੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਕੁਲਗੀਤ ਅਤੇ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ | ਪ੍ਰੋ. ਇੰਦਰਰਾਜ ਸਿੰਘ ਚੇਅਰਮੈਨ ਮਧੁਰਮ-26, ਪ੍ਰੋ. ਵੀ.ਕੇ. ਕੁਕਰੇਜਾ ਡੀਨ ਵਿਦਿਆਰਥੀ ਕਲਿਆਣ ਅਤੇ ਪ੍ਰੋ. ਮਨੀ ਕਾਂਤ ਪਾਸਵਾਨ ਡਾਇਰੈਕਟਰ ਸਲਾਇਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਮਹੱਤਤਾ ਬਾਰੇ ਦੱਸਿਆ | ਇਸ ਸਮਾਰੋਹ ਵਿਚ ਸ਼੍ਰੀ ਹਰੀ ਸਿੰਘ ਮੈਨੇਜਿੰਗ ਡਾਇਰੈਕਟਰ ਪ੍ਰੀਤ ਟਰੈਕਟਰਜ਼ ਨਾਭਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਸਲਾਇਟ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਉਦਯੋਗਿਕ ਦੌਰਿਆਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਉਦਘਾਟਨੀ ਸੈਸ਼ਨ ਵਿਚ ਭਰਤਨਾਟਿਅਮ, ਸੋਲੋ ਸਿੰਗਿੰਗ, ਸੋਲੋ ਡਾਂਸ ਅਤੇ ਹਰਿਆਣਵੀ ਬੀਟ ਸਮੇਤ ਵੱਖ-ਵੱਖ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁੱਖ ਸਟੇਜ 'ਤੇ ਕਵਿਤਾ ਉਚਾਰਨ, ਬੰਸਰੀ ਵਾਦਨ, ਦੁਗਾਣਾ ਅਤੇ ਗਰੁੱਪ ਡਾਂਸ, ਮਾਡਲਿੰਗ ਅਤੇ ਵੱਖ-ਵੱਖ ਟੀਮਾਂ ਵਲੋਂ ਜੋਸ਼ੀਲੇ ਸੱਭਿਆਚਾਰਕ ਪ੍ਰਦਰਸ਼ਨ ਕੀਤੇ ਗਏ | ਇਨ੍ਹਾਂ ਲਗਾਤਾਰ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਕੀਲ ਕੇ ਰੱਖਿਆ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ | ਗਾਇਕ ਹਰਮਨ ਸਿੰਘ ਦੀ ਲਾਈਵ ਪੇਸ਼ਕਾਰੀ ਸ਼ਾਮ ਦਾ ਮੁੱਖ ਖਿੱਚ ਦਾ ਕੇਂਦਰ ਰਹੀ | ਇਸ ਮੌਕੇ ਸ਼੍ਰੀ ਘਨਸ਼ਿਆਮ ਕਾਂਸਲ ਵਾਈਸ ਚੇਅਰਮੈਨ ਸੰਗਰੂਰ ਚੈਂਬਰ ਆਫ਼ ਕਾਮਰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਸਲਾਇਟ ਦੇ ਵਿਦਿਆਰਥੀਆਂ ਲਈ 31,000 ਅਮਰੀਕੀ ਡਾਲਰ ਦੀ ਲਾਗਤ ਵਾਲੇ ਉਦਯੋਗਿਕ ਪ੍ਰੋਜੈਕਟ ਨੂੰ ਸਪਾਂਸਰ ਕਰਨ ਦਾ ਐਲਾਨ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਬਲਵੀਰ ਚੰਦ ਲੌਂਗੋਵਾਲ ਬਣੇ ਪ੍ਰਧਾਨ ਅਗਲੀ ਖ਼ਬਰ ਕਿਸਾਨ ਯੂਨੀਅਨ ਸਿੱਧੂਪੁਰ (ਡੱਲੇਵਾਲ) ਦੀ ਚੋਣ 'ਚ ਗੁਰਮੇਲ ਸਿੰਘ ਪ੍ਰਧਾਨ ਬਣੇ
Ad Position 24