07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਰਬਸੰਮਤੀ ਨਾਲ 11 ਮੈਂਬਰ ਚੁਣੇ <br/>

Ad Position 21
No active advertisement
ਅਜੀਤ ਡੈਸਕ 07-03-2026
ਸੰਦੌੜ, 6 ਮਾਰਚ (ਗੁਰਪ੍ਰੀਤ ਸਿੰਘ ਚੀਮਾ) - 'ਦੀ ਫਰਵਾਲੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ' ਦੀ 11 ਮੈਂਬਰੀ ਚੋਣ ਸਰਬਸੰਮਤੀ ਨਾਲ ਹੋਈ | ਇਸ ਮੌਕੇ ਰਿਟਰਨਿੰਗ ਅਫ਼ਸਰ ਇਮਰਾਨ ਅਹਿਮਦ ਅਤੇ ਅਰਸ਼ਦੀਪ ਕੌਰ ਨੇ ਚੋਣ ਨੇਪਰੇ ਚਾੜੀ, ਪਿੰਡ ਫਰਵਾਲੀ ਅਤੇ ਫੌਜੇਵਾਲ ਨਾਲ ਸਬੰਧਿਤ ਪਿੰਡਾਂ ਦੀ ਸਹਿਕਾਰੀ ਸਭਾ ਨਾਲ ਸਬੰਧਿਤ ਮੈਂਬਰਾਂ ਨੇ ਭਾਗ ਲਿਆ | ਸਰਬਸੰਮਤੀ ਨਾਲ ਹੋਈ ਚੋਣ ਵਿਚ ਸੁਖਦਰਸ਼ਨ ਸਿੰਘ ਉਪਲ, ਰਣਜੀਤ ਸਿੰਘ ਮੁਨੀਮ, ਮਨਜੀਤ ਸਿੰਘ ਧਾਲੀਵਾਲ, ਰਾਜ਼ ਸਿੰਘ, ਕਮਲਜੀਤ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਫੌਜੇਵਾਲ, ਸੁਰਜੀਤ ਕੌਰ ਅਤੇ ਅਮਰਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ | ਸੈਕਟਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਚੁਣੀ ਗਈ ਗਿਆਰਾਂ ਮੈਂਬਰਾਂ ਦੀ ਕਮੇਟੀ ਵੱਲੋਂ 18 ਮਾਰਚ ਨੂੰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ | ਸਰਪੰਚ ਗੁਰਮੁੱਖ ਸਿੰਘ ਗਰੇਵਾਲ ਨੇ ਚੋਣ ਮੁਕੰਮਲ ਹੋਣ ਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਜਸਪਾਲ ਸਿੰਘ ਸਕੱਤਰ, ਸਤਨਾਮ ਸਿੰਘ ਸੇਲਜ਼ਮੈਨ ਸੁਸਾਇਟੀ ਝਨੇਰ, ਮਨਜੀਤ ਸਿੰਘ ਪੰਚ, ਰਮਨਦੀਪ ਸਿੰਘ ਪੰਚ, ਟਹਿਲ ਸਿੰਘ ਕਹਿਲ, ਪ੍ਰਧਾਨ ਬਹਾਦਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਸੁਪਿੰਦਰ ਸਿੰਘ ਲਾਲੀ, ਜੀਤ ਸਿੰਘ ਦਿਓਲ, ਰੀਟੂ ਬਦੋਹਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਪੁਲਿਸ ਵਲੋਂ ਧੂਰੀ ਦੇ ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿਖੇ ਹੋਈ ਚੋਰੀ ਦਾ ਕੇਸ ਕੀਤਾ ਹੱਲ <br/> ਅਗਲੀ ਖ਼ਬਰ ਬਰਨਾਲਾ ਰੈਲੀ ਨੇ ਕਾਂਗਰਸ ਸਰਕਾਰ ਦੀ ਸਥਾਪਨਾ ਦਾ ਮੁੱਢ ਬੰਨਿ੍ਹਆ - ਕਾਂਗੜਾ
Ad Position 24