21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰਦੁਆਰਾ ਈਸ਼ਰ ਪ੍ਰਕਾਸ਼ ਬੇਗੋਵਾਲ ਵਿਖੇ ਜਥੇਦਾਰ ਗੜਗੱਜ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 01-03-2026
ਕੁੱਪ ਕਲਾਂ, 28 ਫਰਵਰੀ (ਝੱਲ) - ਸੰਤ ਬਾਬਾ ਭਗਵਾਨ ਸਿੰਘ ਦੀ ਪ੍ਰੇਰਨਾ ਸਦਕਾ ਮੌਜੂਦਾ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਈਸਰ ਪ੍ਰਕਾਸ਼ ਰਾੜਾ ਸਾਹਿਬ ਬੇਗੋਵਾਲ ਜ਼ਿਲ੍ਹਾ ਮਲੇਰਕੋਟਲਾ ਵਿਖੇ ਸਾਲਾਨਾ ਜੋੜ ਮੇਲਾ 24 ਫਰਵਰੀ ਤੋਂ 3 ਮਾਰਚ ਤੱਕ ਕਰਵਾਇਆ ਜਾਂਦਾ ਹੈ , ਜਿਸ ਦੌਰਾਨ ਸਮਾਗਮ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨ ਪਹੁੰਚੇ ਜਿੱਥੇ ਜਥੇਦਾਰ ਗੜਗੱਜ ਦਾ ਸੰਗਤਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ ਅਤੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਹਿੰਦਰ ਸਿੰਘ ਅਤੇ ਸਮੂਹ ਟਰੱਸਟ ਵਲੋਂ ਵਿਸ਼ੇਸ਼ ਤੌਰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਦਾ ਇੱਕਜੁੱਟ ਹੋਣਾ ਸਮੇਂ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦਾੜ੍ਹੀ ਕੇਸ ਰੱਖ ਕੇ ਬਾਣੀ ਬਾਣੇ ਦੇ ਧਾਰਨੀ ਹੋਣਾ ਸਾਡਾ ਫ਼ਰਜ਼ ਬਣਦਾ ਹੈ | ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਬਿਧੀ ਚੰਦ ਵਾਲਿਆਂ ਦਾ ਹਜ਼ੂਰੀ ਜਥਾ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ, ਗਿਆਨੀ ਪਵਿੱਤਰ ਸਿੰਘ ਭੱਠਾ ਸਾਹਿਬ, ਗਿਆਨੀ ਬਲਦੇਵ ਸਿੰਘ ਭੋਲੇਕੇ, ਭਾਈ ਗੁਰਮੇਲ ਸਿੰਘ, ਭਾਈ ਬਲਜਿੰਦਰ ਸਿੰਘ ਸੁੱਖਾ, ਭਾਈ ਹਰਪ੍ਰੀਤ ਸਿੰਘ ਯੂਕੇ, ਭਾਈ ਜੱਸਾ ਸਿੰਘ ਯੂਕੇ, ਭਾਈ ਕੁਲਵੰਤ ਸਿੰਘ ਯੂਕੇ, ਭਾਈ ਦਵਿੰਦਰ ਸਿੰਘ ਸ਼ੇਰਪੁਰ, ਡਾ. ਗੁਰਦੀਪ ਸਿੰਘ ਡਾਂਗੋਂ, ਹੈਡ ਗ੍ਰੰਥੀ ਭਾਈ ਰਮਨਦੀਪ ਸਿੰਘ, ਅਮਨਦੀਪ ਸਿੰਘ ਯੂਕੇ, ਅਮਰਿੰਦਰ ਸਿੰਘ ਯੂਕੇ, ਅਮੋਲਕ ਸਿੰਘ ਯੂਕੇ, ਅੰਮਿ੍ਤਪਾਲ ਸਿੰਘ ਯੂਕੇ, ਰਾਮਰਾਜ ਸਿੰਘ, ਤੇਜਿੰਦਰ ਸਿੰਘ ਤੇਜੀ, ਪ੍ਰਦੀਪ ਸਿੰਘ ਛਪਾਰ, ਪਿ੍ੰਸੀਪਲ ਬੀਬੀ ਸੁਰਿੰਦਰ ਕੌਰ ਤੇ ਸਟੇਜ ਸੈਕਟਰੀ ਸਰਪੰਚ ਸ਼ੇਰ ਸਿੰਘ ਛਪਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੇਹਲਾ ਅਤੇ ਭੁਟਾਲ ਖ਼ੁਰਦ ਦੇ ਖ਼ਰੀਦ ਕੇਂਦਰ ਵਿਚ ਕਿਸਾਨਾਂ ਦੇ ਆਰਾਮ ਕਰਨ ਲਈ ਬਣਿਆ ਸਮਿੰਟਡ ਸ਼ੈਡ ਖੰਡਰ ਬਣਿਆ ਕਿਸੇ ਵੇਲ... ਅਗਲੀ ਖ਼ਬਰ ਬਡਰੁੱਖਾਂ ਵਿਖੇ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਪ੍ਰੋਗਰਾਮ ਦਾ ਹੋਇਆ ਸਮਾਪਤੀ ਸਮਾਰੋਹ <br/>
Ad Position 24