28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਵਲੋਂ ਮੰਗਾਂ ਸੰਬੰਧੀ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 19-02-2026
ਦਿੜ੍ਹਬਾ ਮੰਡੀ, 18 ਫਰਵਰੀ (ਜਸਵੀਰ ਸਿੰਘ ਅÏਜਲਾ) - ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿਚ ਮੰਗਾਂ ਸਬੰਧੀ ਡਿਪਟੀ ਡਾਇਰੈਕਟਰ ਡਾਕਟਰ ਰਸ਼ਮੀ ਸ਼ਰਮਾ ਨਾਲ ਕੁੱਝ ਅਹਿਮ ਮੰਗਾਂ ਸੰਬੰਧੀ ਮੀਟਿੰਗ ਕੀਤੀ | ਜਿਸ ਵਿਚ ਡਿਊਟੀ ਦੌਰਾਨ ਕਰਨ ਵਾਲੇ ਕੰਮਾਂ ਸੰਬੰਧੀ ਆ ਰਹੀਆਂ ਸਮੱਸਿਆਵਾਂ ਸਬੰਧੀ, ਵਿਭਾਗ ਨਾਲ ਸਬੰਧਿਤ ਡਿਪਲੋਮੇ ਸਮੇਤ ਤਨਖ਼ਾਹ ਕਰਵਾਉਣ ਲਈ ਮੰਗ, ਕਿਸੇ ਵੀ ਤਰ੍ਹਾਂ ਦੇ ਲੈਟਰ ਵਿਚ ਡੈਜੀਗਨੇਸਨ ਲਿਖਣ ਸਬੰਧੀ, ਵਾਰਡ ਅਟੈਡੈਟਾਂ ਤੋਂ ਬਣਦਾ ਕੰਮ ਲੈਣ ਸਬੰਧੀ, ਤਰੱਕੀਆਂ ਦਾ ਕੋਟਾ ਵਧਾਉਣ ਤੋਂ ਇਲਾਵਾ ਹੋਰ ਨਿੱਜੀ ਮੰਗਾਂ ਸੰਬੰਧੀ ਖੁੱਲ ਕੇ ਚਰਚਾ ਕੀਤੀ ਗਈ | ਡਾਇਰੈਕਟਰ ਸਾਹਿਬ ਵਲੋਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਦਿਆਂ ਇਸ ਸਬੰਧੀ ਲੈਟਰ ਕੁੱਝ ਦਿਨਾਂ ਵਿਚ ਜਾਰੀ ਕਰਨ ਦਾ ਭਰੋਸਾ ਦਿੱਤਾ | ਬਾਕੀ ਮੰਗਾਂ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ | ਕੁੱਝ ਮੰਗਾਂ ਨੂੰ ਸਰਕਾਰ ਦਾ ਹਵਾਲਾ ਦੇ ਕੇ ਪੂਰਾ ਕਰਨ ਲਈ ਕਿਹਾ ਗਿਆ | ਇਸ ਮੌਕੇ ਹਰਜਿੰਦਰ ਕੌਰ ਸੂਬਾ ਵਾਈਸ ਪ੍ਰਧਾਨ ਫ਼ਾਜ਼ਿਲਕਾ, ਹਰਬੰਸ ਸਿੰਘ ਸੀਨੀਅਰ ਮੀਤ ਪ੍ਰਧਾਨ ਮੁਹਾਲੀ, ਪਰਮਜੀਤ ਸਿੰਘ ਵਾਇਸ ਜਰਨਲ ਸਕੱਤਰ ਫ਼ਾਜ਼ਿਲਕਾ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਕੁਲਵਿੰਦਰ ਸਿੰਘ ਲੁਧਿਆਣਾ, ਪਵਨ ਸਿੰਘ ਸਰਦੂਲਗੜ੍ਹ, ਮਨਜੀਤ ਸਿੰਘ ਮਾਨਸਾ, ਰਵਿੰਦਰ ਸਿੰਘ ਸ਼ੁਤਰਾਣਾ, ਸਰਬਜੀਤ ਸਿੰਘ ਸ਼ੁਤਰਾਣਾ, ਗੁਰਚਰਨ ਸਿੰਘ ਬਰਨਾਲਾ, ਜਸਵੀਰ ਸਿੰਘ ਬਰਨਾਲਾ, ਅਮਰਜੀਤ ਸਿੰਘ ਫ਼ਿਰੋਜ਼ਪੁਰ, ਲਖਵੀਰ ਸਿੰਘ ਫ਼ਿਰੋਜ਼ਪੁਰ ਆਦਿ ਸਾਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਕਿਸਾਨ ਆਗੂਆਂ ਦੇ ਘਰ ਛਾਪੇਮਾਰੀ ਅਗਲੀ ਖ਼ਬਰ ਭਗਵੰਤ ਮਾਨ ਨੇ ਦੋਨੋਂ ਹੱਥੀਂ ਪੰਜਾਬ ਕੇਜਰੀਵਾਲ ਨੂੰ ਲੁਟਾਇਆ - ਕਮਲਜੀਤ ਸਿੰਘ ਚੱਕ <br/>
Ad Position 24