29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਦੋ ਬੀਬੀਆਂ ਸਮੇਤ ਬਠਿੰਡਾ ਜਾ ਰਹੇ ਢਾਈ ਦਰਜਨ ਕਿਸਾਨਾਂ ਨੂੰ ਹਿਰਾਸਤ 'ਚ ਲੈ ਕੇ ਸੁਨਾਮ ਪੁਲਿਸ ਚੌਂਕੀ 'ਚ ਬਿਠਾਇਆ

Ad Position 21
No active advertisement
ਅਜੀਤ ਡੈਸਕ 19-02-2026
ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ (ਧਾਲੀਵਾਲ, ਭੁੱਲਰ) - ਜੇਲ੍ਹ ਵਿਚ ਬੰਦ ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲ੍ਹਾਂ ਅਤੇ ਦੋ ਬੀਬੀਆਂ ਸਮੇਤ ਕਰੀਬ ਢਾਈ ਦਰਜਨ ਕਿਸਾਨਾਂ ਨੂੰ ਪੁਲਿਸ ਵਲੋਂ ਮਹਿਲਾਂ ਚੌਂਕ ਅਤੇ ਸ਼ੇਰੋਂ ਤੋਂ ਹਿਰਾਸਤ ਵਿਚ ਲੈਣ ਉਪਰੰਤ ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਸੁਨਾਮ 'ਚ ਬਿਠਾ ਲਿਆ ਗਿਆ | ਜ਼ਿਕਰਯੋਗ ਹੈ ਕਿ ਹਿਰਾਸਤ ਵਿਚ ਲਏ ਗਏ ਕਿਸਾਨਾਂ ਵਿਚ ਗੁਰਮੇਲ ਸਿੰਘ, ਮਿੱਠੂ ਸਿੰਘ, ਵਜੀਰ ਸਿੰਘ, ਭਜਨ ਸਿੰਘ ਦੌਲਾ ਸਿੰਘ ਵਾਲਾ, ਜੀਤ ਸਿੰਘ, ਪਵਿੱਤਰ ਸਿੰਘ, ਗੁਰਦੇਵ ਸਿੰਘ ਸੁਰਜੀਤ ਸਿੰਘ, ਮੁਖਤਿਆਰ ਸਿੰਘ, ਨੈਬ ਸਿੰਘ ਚੱਠਾ ਨਨਹੇੜਾ, ਗੁਰਚਰਨ ਸਿੰਘ ਬਿਗੜਵਾਲ, ਧੰਨਾ ਸਿੰਘ, ਅਮਰਜੀਤ ਸਿੰਘ, ਕੌਰ ਸਿੰਘ ਕਪਿਆਲ, ਗੁਰਜੰਟ ਸਿੰਘ, ਨਾਜਰ ਸਿੰਘ, ਅਮਰੀਕ ਸਿੰਘ, ਗੱਜਣ ਸਿੰਘ, ਬਲਵੀਰ ਸਿੰਘ ਸਾਰੋਂ, ਰਣਦੀਪ ਕੌਰ ਰਟੋਲਾਂ ਅਤੇ ਸੁਖਵਿੰਦਰ ਕੌਰ ਚੱਠੇ ਨੱਕਟੇ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ਗੈਂਗਸਟਰਾਂ ਖ਼ਿਲਾਫ਼ ਵੱਡੀ ਮੁਹਿੰਮ - ਐਸ.ਐਸ.ਪੀ. ਗਗਨ ਅਜੀਤ ਸਿੰਘ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ 4 ਮੁੱਖ ਮਾਰਗਾਂ ਨੂੰ ਜੋੜਦੇ ਬਾਈਪਾਸ ਨਾਲ 5 ਜ਼ਿਲਿ੍ਹਆਂ ਦੇ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਤੋਂ...
Ad Position 24