29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਚੱਠੇ ਨੱਕਟੇ 'ਚ ਐਨ ਆਰ ਆਈ ਭਰਾਵਾਂ ਦੀਆਂ ਕੋਠੀਆਂ 'ਚ ਚੋਰੀ <br/>

Ad Position 21
No active advertisement
ਅਜੀਤ ਡੈਸਕ 19-02-2026
ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ (ਭੁੱਲਰ, ਧਾਲੀਵਾਲ) - ਬੀਤੀ ਰਾਤ ਨੇੜਲੇ ਪਿੰਡ ਚੱਠੇ ਨੱਕਟੇ ਵਿਖੇ ਦੋ ਐਨ ਆਰ ਆਈ ਭਰਾਵਾਂ ਦੀਆਂ ਕੋਠੀਆਂ 'ਚ ਚੋਰੀ ਹੋਣ ਦੀ ਖ਼ਬਰ ਹੈ | ਪਿੰਡ ਚੱਠੇ ਨੱਕਟੇ ਦੇ ਸਾਬਕਾ ਸਰਪੰਚ ਰੁਪਿੰਦਰਪਾਲ ਸਿੰਘ ਚੱਠਾ ਅਤੇ ਐਡਵੋਕੇਟ ਵਰਿੰਦਰਪਾਲ ਸਿੰਘ ਚੱਠਾ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਸਵ: ਪਿ੍ਤਪਾਲ ਸਿੰਘ ਦਾ ਪਰਿਵਾਰ ਅਤੇ ਚਾਚਾ ਹਰਗੋਪਾਲ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ | ਬੀਤੀ ਰਾਤ ਚੋਰ ਪਹਿਲਾਂ ਸਵ: ਪਿ੍ਤਪਾਲ ਸਿੰਘ ਸਿੰਘ ਦੀ ਪੁਰਾਣੀ ਕੋਠੀ 'ਚ ਵੜ ਕੇ ਲੱਗੀਆਂ ਟੂਟੀਆਂ ਅਤੇ ਨਿੱਕ ਸੁੱਕ ਸਮਾਨ ਇਕੱਠਾ ਕਰਨ ਉਪਰੰਤ ਹਰਗੋਪਾਲ ਸਿੰਘ ਦੀ ਕੋਠੀ ਦੀ ਤਾਕੀ ਦਾ ਸੀਸ਼ਾ ਅਤੇ ਗਰਿੱਲ ਤੋੜ ਕੇ ਨਵੀਂ ਕੋਠੀ 'ਚ ਦਾਖਲ ਹੋ ਗਏ | ਕੋਠੀ ਵਿਚ ਲੱਗੀਆਂ ਕੀਮਤੀ ਟੂਟੀਆਂ ਅਤੇ ਫੈਂਸੀ ਲਾਇਟਾਂ ਸਮੇਤ ਅਲਮਾਰੀ ਵਿਚ ਪਈ ਡੇਢ ਲੱਖ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋ ਗਏ | ਇਸ ਦੇ ਨਾਲ ਹੀ ਚੋਰ ਕੋਠੀ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਨਾਲ ਹੀ ਲੈ ਗਏ | ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਹਰਗੋਪਾਲ ਸਿੰਘ ਭਾਰਤ ਆਏ ਹੋਏ ਸਨ ਅਤੇ ਮਹੀਨਾ ਕੁ ਪਹਿਲਾਂ ਹੀ ਅਮਰੀਕਾ ਵਾਪਸ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ 4 ਮੁੱਖ ਮਾਰਗਾਂ ਨੂੰ ਜੋੜਦੇ ਬਾਈਪਾਸ ਨਾਲ 5 ਜ਼ਿਲਿ੍ਹਆਂ ਦੇ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਤੋਂ... ਅਗਲੀ ਖ਼ਬਰ ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ
Ad Position 24