ਸਟੇਟ ਪੱਧਰ ’ਤੇ ਰੋਲਰ ਸਕੇਟਿੰਗ ਵਿਚ ਸੁਨੇਹਾ ਨੇ ਜਿੱਤਿਆ ਕਾਂਸੀ ਤਗਮਾ
ਕੋਟ ਈਸੇ ਖਾਂ, 25 ਨਵੰਬਰ (ਗੁਰਮੀਤ ਸਿੰਘ ਖਾਲਸਾ)- ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ 2026 ਵਿਚ ਮੋਗਾ ਦੀ ਹੋਣਹਾਰ ਲੜਕੀ ਸੁਨੇਹਾ ਨੇ ਸਟੇਟ ਲੈਵਲ ਰੋਲਰ ਸਕੇਟਿੰਗ ਅੰਡਰ-21 ਵਿਚ ਕਾਂਸੀ ਤਗਮਾ ਜਿੱਤ ਕੇ ਮਾਪਿਆਂ ਦਾ ਨਾਂਅ ਰੁਸ਼ਨਾਇਆ। ਇਸ ਜਿੱਤ ਨੂੰ ਉਪਰੰਤ ਆਪਣੇ ਘਰ ਵਾਪਸ ਪਰਤਣ ਦੌਰਾਨ ਉਸ ਦਾ ਮਾਪਿਆਂ ਵਲੋਂ ਖੁਸ਼ੀ ਜ਼ਾਹਿਰ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਕੋਟ ਈਸੇ ਖਾਂ, 25 ਨਵੰਬਰ (ਗੁਰਮੀਤ ਸਿੰਘ ਖਾਲਸਾ)- ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ 2026 ਵਿਚ ਮੋਗਾ ਦੀ ਹੋਣਹਾਰ ਲੜਕੀ ਸੁਨੇਹਾ ਨੇ ਸਟੇਟ ਲੈਵਲ ਰੋਲਰ ਸਕੇਟਿੰਗ ਅੰਡਰ-21 ਵਿਚ ਕਾਂਸੀ ਤਗਮਾ ਜਿੱਤ ਕੇ ਮਾਪਿਆਂ ਦਾ ਨਾਂਅ ਰੁਸ਼ਨਾਇਆ। ਇਸ ਜਿੱਤ ਨੂੰ ਉਪਰੰਤ ਆਪਣੇ ਘਰ ਵਾਪਸ ਪਰਤਣ ਦੌਰਾਨ ਉਸ ਦਾ ਮਾਪਿਆਂ ਵਲੋਂ ਖੁਸ਼ੀ ਜ਼ਾਹਿਰ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੁਨੇਹਾ ਨੇ ਦੱਸਿਆ ਕਿ ਵੀਜ਼ਾ ਸਕੇਟਿੰਗ ਕਲੱਬ ਮੋਗਾ ਤੋਂ ਉਸ ਨੇ ਰੋਲਰ ਸਕੇਟਿੰਗ ਦੀ ਸਿਖਲਾਈ ਕੋਚ ਧਰਮਿੰਦਰ ਸ਼ਰਮਾ ਤੋਂ ਪ੍ਰਾਪਤ ਕੀਤੀ। ਉਸ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਗੇਮਾਂ ਵਿਚ ਵੀ ਉਹ ਦੂਜੇ ਨੰਬਰ ’ਤੇ ਆਈ ਸੀ ਤੇ ਉਸ ਤੋਂ ਬਾਅਦ ਸਟੇਟ ਪੱਧਰੀ ਗੇਮ ਲਈ ਚੋਣ ਹੋਈ। ਇਹ ਸਟੇਟ ਪੱਧਰੀ ਰੋਲਰ ਸਕੇਟਿੰਗ ਮੁਕਾਬਲੇ ਸੰਗਰੂਰ ਵਿਖੇ ਹੋਏ, ਜਿਸ ਵਿਚ ਤਿੰਨ ਹਜ਼ਾਰ ਮੀਟਰ ਰੋਲਰ ਸਕੇਟਿੰਗ ਵਿਚ ਉਸ ਨੇ ਇਹ ਪ੍ਰਾਪਤੀ ਕੀਤੀ। ਸੁਨੇਹਾ ਨੇ ਕਿਹਾ ਕਿ ਰੋਲਰ ਸਕੇਟਿੰਗ ਵਿਚ ਉਹ ਹੋਰ ਸਖਤ ਮਿਹਨਤ ਕਰੇਗੀ ਤਾਂ ਜੋ ਅਗਲੇਰੇ ਭਵਿੱਖ ਦੇ ਮੁਕਾਬਲਿਆਂ ਵਿਚ ਵੀ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਸਕੇ। ਸੁਨੇਹਾ ਦੀ ਇਸ ਪ੍ਰਾਪਤੀ ’ਤੇ ਫਿਜ਼ਾ ਸਕੇਟਿੰਗ ਕਲੱਬ ਮੋਗਾ ਦੇ ਪ੍ਰਬੰਧਕਾਂ ਤੇ ਕੋਚ ਵਲੋਂ ਵੀ ਉਸ ਨੂੰ ਵਧਾਈ ਦਿੱਤੀ ਗਈ।