26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪ੍ਰਕਾਸ਼ ਪੁਰਬ ’ਤੇ ਦਰਬਾਰ ਸੰਪ੍ਰਦਾਇ ਲੋਪੋ ਨੇ ਨਗਰ ਕੀਰਤਨ ਸਜਾਇਆ

ਨਿਹਾਲ ਸਿੰਘ ਵਾਲਾ, 25 ਨਵੰਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਨਗਰ ਕੀਰਤਨ ਦੇ ਸਭ ਤੋਂ ਅੱਗੇ ਗਤਕਾ ਪਾਰਟੀਆਂ, ਫੌਜੀ ਬੈਂਡ ਅਤੇ ਨਗਾਰੇ, ਸ਼ੰਖ, ਘੜਿਆਲ, ਰਣ ਸਿੰਗਾ ਦੀਆਂ ਪਿਆਰੀਆਂ ਧੁੰਨਾ ਤੋਂ ਇਲਾਵਾ ਸੰਗਤਾਂ ਗੁਰਬਾਣੀ ਸ਼ਬਦ ਗਾ ਕੇ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੇ ਰੰਗ ਵਿਚ ਰੰਗ ਰਹੀਆਂ ਸਨ| ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੰਦਰ ਪਾਲਕੀ ਨੂੰ ਸੰਗਤਾਂ ਵਲੋਂ ਵਾਰੀ-ਵਾਰੀ ਮੋਢਿਆਂ ’ਤੇ ਚੁੱਕ ਕੇ ਪਿੰਡ ਦੀ ਪਰਿਕਰਮਾ ਕਰਵਾਈ ਗਈ| ਇਹ ਨਗਰ ਕੀਰਤਨ ਵੱਖ-ਵੱਖ ਚਾਰ ਪੜ੍ਹਾਵਾਂ ’ਤੇ ਪੁੱਜਿਆ, ਜਿਸ ’ਚ ਸੰਗਤਾਂ ਦੀ ਬਹੁਤ ਭਾਰੀ ਗਿਣਤੀ ਦੀ ਹਾਜ਼ਰੀ ਸਮੇਤ ਸੰਤ ਆਸ਼ਰਮ ਲੋਪੋ ਵਿਖੇ ਦੇਰ ਸ਼ਾਮ ਸਮਾਪਤ ਹੋਇਆ| ਇਸ ਨਗਰ ਕੀਰਤਨ ਦੌਰਾਨ ਦਰਬਾਰ ਸੰਪ੍ਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਸਾਰੇ ਪੜਾਵਾਂ ’ਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਉਪਕਾਰਾਂ ਭਰੇ ਜੀਵਨ ’ਤੇ ਸੰਗਤਾਂ ਨੂੰ ਚਾਨਣਾ ਪਾਇਆ| ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਅਜੈਬ ਸਿੰਘ, ਮਾ. ਕਿਰਪਾਲ ਸਿੰਘ ਅਮਰੀਕਾ, ਮੈਨੇਜਰ ਜਰਨੈਲ ਸਿੰਘ ਸੰਧੂ, ਪ੍ਰਧਾਨ ਰਾਮ ਸਿੰਘ ਮੀਨੀਆਂ, ਸਾਬਕਾ ਸਰਪੰਚ ਹਰਜੀਤ ਸਿੰਘ ਲੋਪੋ, ਸਾਬਕਾ ਸਰਪੰਚ ਕਾਕਾ ਸਿੰਘ, ਸਾਬਕਾ ਸਰਪੰਚ ਬੁੱਧ ਸਿੰਘ, ਚਮਕੌਰ ਸਿੰਘ ਬੰਬੇ, ਗੁਰਲਾਲ ਸਿੰਘ ਰਟੌਲ ਵੇਟ, ਡਾ.

Ad Position 21
No active advertisement
ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋਢਿਆਂ ’ਤੇ ਲੈ ਕੇ ਜਾਂਦੀਆਂ ਹੋਈਆਂ ਸੰਗਤਾਂ| ਤਸਵੀਰ : ਸੁਖਦੇਵ ਸਿੰਘ ਖਾਲਸਾ 26-11-2026
ਨਿਹਾਲ ਸਿੰਘ ਵਾਲਾ, 25 ਨਵੰਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਨਗਰ ਕੀਰਤਨ ਦੇ ਸਭ ਤੋਂ ਅੱਗੇ ਗਤਕਾ ਪਾਰਟੀਆਂ, ਫੌਜੀ ਬੈਂਡ ਅਤੇ ਨਗਾਰੇ, ਸ਼ੰਖ, ਘੜਿਆਲ, ਰਣ ਸਿੰਗਾ ਦੀਆਂ ਪਿਆਰੀਆਂ ਧੁੰਨਾ ਤੋਂ ਇਲਾਵਾ ਸੰਗਤਾਂ ਗੁਰਬਾਣੀ ਸ਼ਬਦ ਗਾ ਕੇ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੇ ਰੰਗ ਵਿਚ ਰੰਗ ਰਹੀਆਂ ਸਨ| ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੰਦਰ ਪਾਲਕੀ ਨੂੰ ਸੰਗਤਾਂ ਵਲੋਂ ਵਾਰੀ-ਵਾਰੀ ਮੋਢਿਆਂ ’ਤੇ ਚੁੱਕ ਕੇ ਪਿੰਡ ਦੀ ਪਰਿਕਰਮਾ ਕਰਵਾਈ ਗਈ| ਇਹ ਨਗਰ ਕੀਰਤਨ ਵੱਖ-ਵੱਖ ਚਾਰ ਪੜ੍ਹਾਵਾਂ ’ਤੇ ਪੁੱਜਿਆ, ਜਿਸ ’ਚ ਸੰਗਤਾਂ ਦੀ ਬਹੁਤ ਭਾਰੀ ਗਿਣਤੀ ਦੀ ਹਾਜ਼ਰੀ ਸਮੇਤ ਸੰਤ ਆਸ਼ਰਮ ਲੋਪੋ ਵਿਖੇ ਦੇਰ ਸ਼ਾਮ ਸਮਾਪਤ ਹੋਇਆ| ਇਸ ਨਗਰ ਕੀਰਤਨ ਦੌਰਾਨ ਦਰਬਾਰ ਸੰਪ੍ਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਸਾਰੇ ਪੜਾਵਾਂ ’ਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਉਪਕਾਰਾਂ ਭਰੇ ਜੀਵਨ ’ਤੇ ਸੰਗਤਾਂ ਨੂੰ ਚਾਨਣਾ ਪਾਇਆ| ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਅਜੈਬ ਸਿੰਘ, ਮਾ. ਕਿਰਪਾਲ ਸਿੰਘ ਅਮਰੀਕਾ, ਮੈਨੇਜਰ ਜਰਨੈਲ ਸਿੰਘ ਸੰਧੂ, ਪ੍ਰਧਾਨ ਰਾਮ ਸਿੰਘ ਮੀਨੀਆਂ, ਸਾਬਕਾ ਸਰਪੰਚ ਹਰਜੀਤ ਸਿੰਘ ਲੋਪੋ, ਸਾਬਕਾ ਸਰਪੰਚ ਕਾਕਾ ਸਿੰਘ, ਸਾਬਕਾ ਸਰਪੰਚ ਬੁੱਧ ਸਿੰਘ, ਚਮਕੌਰ ਸਿੰਘ ਬੰਬੇ, ਗੁਰਲਾਲ ਸਿੰਘ ਰਟੌਲ ਵੇਟ, ਡਾ. ਰਣਧੀਰ ਸਿੰਘ, ਮੈਂਬਰ ਗੁਰਮੀਤ ਸਿੰਘ, ਮੈਂਬਰ ਬੂਟਾ ਸਿੰਘ, ਠੇਕੇਦਾਰ ਹਰਭਜਨ ਸਿੰਘ, ਠੇਕੇਦਾਰ ਜੀਤ ਸਿੰਘ, ਸਾਹਿਬ ਸਿੰਘ ਦੁੱਲੇਵਾਲਾ, ਭਾਊ ਗੁਰਮੇਲ ਸਿੰਘ ਵਲਟੋਹਾ, ਭਾਊ ਬਿੱਕਰ ਸਿੰਘ ਜ਼ੀਰਾ, ਭਾਊ ਸੁਖਦੇਵ ਸਿੰਘ ਜ਼ੀਰਾ, ਗੁਰਪ੍ਰੀਤ ਸਿੰਘ ਮਹਿਲ ਖੁਰਦ, ਬੰਟੀ ਇਯਾਲੀ, ਮਹਿੰਦਰ ਸਿੰਘ ਲੋਹਗੜ੍ਹ, ਨਿਹਾਲ ਸਿੰਘ ਉੱਭੀ, ਸੇਵਕ ਸਾਜਨ ਲੋਪੋ, ਫੌਜੀ ਹਾਕਮ ਸਿੰਘ, ਕਵੀਸ਼ਰ ਮਨਜੀਤ ਸਿੰਘ ਲਾਡੀ, ਕਵੀਸ਼ਰ ਪ੍ਰਗਟ ਸਿੰਘ ਮੀਨੀਆਂ, ਕਵੀਸ਼ਰ ਕਾਕਾ ਸਿੰਘ ਰਾਏਕੋਟ, ਕਵੀਸ਼ਰ ਰਾਜਨਜੀਤ ਸਿੰਘ ਲੁਧਿਆਣਾ, ਫੌਜੀ ਗੁਰਤੇਜ ਸਿੰਘ ਠੱਠੀ, ਡਾ. ਨਿਰਮਲ ਸਿੰਘ ਜੌੜਾ, ਭਾਊ ਗੁਰਜੀਤ ਸਿੰਘ ਲਹੁਕੇ, ਸਤਵਿੰਦਰ ਸਿੰਘ ਬੱਦੋਵਾਲ, ਹਰਜਿੰਦਰ ਸਿੰਘ ਰਾਮੂੰਵਾਲਾ, ਚਮਕੌਰ ਸਿੰਘ ਭੋਡੀਪੁਰਾ, ਬਲਵਿੰਦਰ ਸਿੰਘ ਦੇਹੜਕੇ, ਅਵਤਾਰ ਸਿੰਘ ਲੋਪੋ, ਚਮਕੌਰ ਸਿੰਘ, ਦਰਸ਼ਨ ਸਿੰਘ ਭਿੰਡਰ, ਕੱਕੂ ਮਾਸਟਰ ਲੋਪੋ, ਸਰਗੁਣ ਸਿੰਘ ਰਸੂਲਪੁਰ, ਗੁਰਬਖਸ਼ ਸਿੰਘ ਰਣੀਆਂ, ਨੰਬਰਦਾਰ ਬਲਵੰਤ ਸਿੰਘ, ਮਿਸਤਰੀ ਬਸੰਤ ਸਿੰਘ ਲੋਪੋ, ਮਨਪ੍ਰੀਤ ਸਿੰਘ ਮੰਤਰੀ, ਮਨਦੀਪ ਸਿੰਘ ਸੰਘਾ, ਕੁਲਦੀਪ ਸਿੰਘ ਕੀਪਾ ਇੰਗਲੈਂਡ, ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਅਮਰ ਸਿੰਘ ਮੋਰ ਕਰੀਮਾਂ, ਸਵਰਨ ਸਿੰਘ ਧਰੋੜ, ਮੈਂਬਰ ਅਮਰਜੀਤ ਸਿੰਘ, ਅਮੋਲਕ ਸਿੰਘ, ਸੂਬੇਦਾਰ ਮੇਜਰ ਜਗਦੀਸ਼ ਸਿੰਘ, ਮੈਂਬਰ ਮੱਘਰ ਸਿੰਘ, ਸਰਬਜੀਤ ਸਿੰਘ ਸਰਬੂ, ਅਮਰਜੀਤ ਸਿੰਘ ਪੰਮੀ ਲੋਪੋ, ਮਾਣਕ ਸਿੰਘ, ਨੰਬਰਦਾਰ ਜਗਰਾਜ ਸਿੰਘ, ਚਮਕੌਰ ਸਿੰਘ, ਪ੍ਰੀਤਮ ਸਿੰਘ ਢੁੱਡੀਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ|
Ad Position 22
No active advertisement
ਪਿਛਲੀ ਖ਼ਬਰ ਕਿੰਗਜ਼ ਵੇ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਅਕਾਲੀ-­ਭਾਜਪਾ ਗੱਠਜੋੜ ਨੂੰ ਲੈ ਕੇ ਯੂਥ ਆਗੂਆਂ ਨੇ ਦਿੱਤੀ ਵਧਾਈ
Ad Position 24