19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰੌਸ਼ਨੀ ਦਾ ਪਹਾੜ ਕਿਤਾਬ ਬਾਬਾ ਬਲਦੇਵ ਸਿੰਘ ਜੋਗੇਵਾਲਾ ਨੇ ਰਿਲੀਜ਼ ਕੀਤੀ-ਜਥੇਦਾਰ ਰਣਸੀਂਹ

ਮੋਗਾ 18 ਨਵੰਬਰ (ਸੁਰਿੰਦਰਪਾਲ ਸਿੰਘ)-ਸਿੱਖ ਪੰਥ ਦਾ ਰੌਸ਼ਨੀ ਦਾ ਪਹਾੜ ਕੋਹੇਨੂਰ ਹੀਰਾ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਡਾਲਾ 23 ਫਰਵਰੀ 2026 ਨੂੰ ਸੰਸਾਰਕ ਯਾਤਰਾ ਪੂਰੀ ਕਰ ਕੇ 31 ਸਾਲ ਦੀ ਉਮਰ ’ਚ ਸਦੀਵੀ ਵਿਛੋੜਾ ਦੇ ਕੇ ਗਏ ਸਨ । ਛੋਟੀ ਉਮਰ ’ਚ ਗੁਰਬਾਣੀ ਪੜ੍ਹਨੀ, ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣੀ, ਗਤਕਾ ਸਿਖਾਉਣਾ, ਕੀਰਤਨ ਕਰਨਾ, ਪੁਰਾਣੇ ਵਾਲਾ ਅਕਾਲ ਅਕੈਡਮੀ ’ਚ ਪੜ੍ਹਾਉਣ ਜਾਣ ਤੋਂ ਪਹਿਲਾਂ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਕੀਰਤਨ ਕਰਨਾ ਅਤੇ ਛੋਟੇ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ ਦੇਣੀ ਅਤੇ ਸਕੂਲ ਵਿਚ ਜਾ ਕੇ ਬੱਚਿਆਂ ਨੂੰ ਧਾਰਮਿਕ ਸੰਗੀਤ ਦੀ ਵਿੱਦਿਆ ਦੇਣੀ ਅਤੇ ਨਸ਼ਿਆਂ ਤੋਂ ਰਹਿਤ ਸਮਾਜ ਬਣਾਉਣ ਦੀ ਖ਼ਾਤਰ ਸਿੱਖ ਫੁਲਵਾੜੀ ਸੰਸਥਾ ਡਾਲਾ ਵਿਚ ਅਣਥੱਕ ਸੇਵਾ ਕਰਨੀ ਉਨ੍ਹਾਂ ਦਾ ਵੱਡਾ ਉਪਰਾਲਾ ਸੀ।

Ad Position 21
No active advertisement
ਅਜੀਤ ਡੈਸਕ 19-11-2026
ਮੋਗਾ 18 ਨਵੰਬਰ (ਸੁਰਿੰਦਰਪਾਲ ਸਿੰਘ)-ਸਿੱਖ ਪੰਥ ਦਾ ਰੌਸ਼ਨੀ ਦਾ ਪਹਾੜ ਕੋਹੇਨੂਰ ਹੀਰਾ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਡਾਲਾ 23 ਫਰਵਰੀ 2026 ਨੂੰ ਸੰਸਾਰਕ ਯਾਤਰਾ ਪੂਰੀ ਕਰ ਕੇ 31 ਸਾਲ ਦੀ ਉਮਰ ’ਚ ਸਦੀਵੀ ਵਿਛੋੜਾ ਦੇ ਕੇ ਗਏ ਸਨ । ਛੋਟੀ ਉਮਰ ’ਚ ਗੁਰਬਾਣੀ ਪੜ੍ਹਨੀ, ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣੀ, ਗਤਕਾ ਸਿਖਾਉਣਾ, ਕੀਰਤਨ ਕਰਨਾ, ਪੁਰਾਣੇ ਵਾਲਾ ਅਕਾਲ ਅਕੈਡਮੀ ’ਚ ਪੜ੍ਹਾਉਣ ਜਾਣ ਤੋਂ ਪਹਿਲਾਂ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਕੀਰਤਨ ਕਰਨਾ ਅਤੇ ਛੋਟੇ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ ਦੇਣੀ ਅਤੇ ਸਕੂਲ ਵਿਚ ਜਾ ਕੇ ਬੱਚਿਆਂ ਨੂੰ ਧਾਰਮਿਕ ਸੰਗੀਤ ਦੀ ਵਿੱਦਿਆ ਦੇਣੀ ਅਤੇ ਨਸ਼ਿਆਂ ਤੋਂ ਰਹਿਤ ਸਮਾਜ ਬਣਾਉਣ ਦੀ ਖ਼ਾਤਰ ਸਿੱਖ ਫੁਲਵਾੜੀ ਸੰਸਥਾ ਡਾਲਾ ਵਿਚ ਅਣਥੱਕ ਸੇਵਾ ਕਰਨੀ ਉਨ੍ਹਾਂ ਦਾ ਵੱਡਾ ਉਪਰਾਲਾ ਸੀ। ਆਪਣੀ ਸੰਸਥਾ ਦੇ ਮੁਖੀ ਭਾਈ ਜਸਵਿੰਦਰ ਸਿੰਘ ਡਾਲਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਸਥਾ ਲਈ ਬੇਹੱਦ ਕੰਮ ਕੀਤਾ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਜੀਵਨ ‘ਤੇ ਰੌਸ਼ਨੀ ਦਾ ਪਹਾੜ ਕਿਤਾਬ ਭਾਈ ਗੁਰਮੇਲ ਸਿੰਘ ਬੋਡੇ ਨੇ ਕਿਤਾਬ ਲਿਖੀ। ਅੱਜ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਵਿਖੇ ਕਿਤਾਬ ਬਾਬਾ ਬਲਦੇਵ ਸਿੰਘ ਜੋਗੇਵਾਲਾ ਦਮਦਮੀ ਟਕਸਾਲ ਨੇ ਰਿਲੀਜ਼ ਕੀਤੀ। ਇਸ ਸਮੇਂ ਪ੍ਰੀਤ ਇੰਦਰਪਾਲ ਸਿੰਘ ਮੈਟੂ ਸਰਪੰਚ ਨੇ ਬਹੁਤ ਭਾਵ ਪੂਰਤ ਆਪਣੇ ਭਾਸ਼ਣ ਰਾਹੀਂ ਪਰਿਵਾਰ ਨੂੰ ਢਾਰਸ ਦਿੱਤੀ। ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਆਪਣੀ ਛੋਟੀ ਉਮਰ ਵਿਚ ਵੱਡੀਆਂ ਪਲਾਂਘਾਂ ਪੁੱਟ ਕੇ ਗਿਆ। ਇਸ ਕਰ ਕੇ ਉਸ ਦੇ ਜੀਵਨ ‘ਤੇ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਕਿਤਾਬ ਰਿਲੀਜ਼ ਕਰ ਰਹੇ ਹਨ। ਇਸ ਸਮੇਂ ਜਥੇਦਾਰ ਜਸਵਿੰਦਰ ਸਿੰਘ ਖ਼ਾਲਸਾ ਨੇ ਭਾਈ ਗੁਰਪ੍ਰੀਤ ਸਿੰਘ ਦੇ ਜੀਵਨ ਤੇ ਕੰਮਾਂ ‘ਤੇ ਚਾਨਣਾ ਪਾਇਆ। ਬਾਬਾ ਹਰਪ੍ਰੀਤ ਸਿੰਘ ਜੋਗੇਵਾਲਾ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਅੰਤ ਵਿਚ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਗੁਰਮੇਲ ਸਿੰਘ, ਜਥੇਦਾਰ ਜਸਵਿੰਦਰ ਸਿੰਘ ਡਾਲਾ, ਅਮਰਜੀਤ ਸਿੰਘ ਡਾਲਾ, ਮੋਹੀ ਅਮਰਜੀਤ ਸਿੰਘ, ਗੁਰਪ੍ਰੀਤ ਦੇ ਮਿੱਤਰ ਸਾਥੀ, ਮਾਤਾ ਪਿਤਾ, ਖ਼ਾਸ ਕਰ ਕੇ ਬੀਬੀ ਸਿਮਰਜੀਤ ਕੌਰ ਢੁੱਡੀਕੇ, ਭਾਈ ਰਵਿੰਦਰ ਸਿੰਘ ਡਾਲਾ, ਬਾਬਾ ਹਰਪ੍ਰੀਤ ਸਿੰਘ ਜੋਗੇਵਾਲਾ, ਜਥੇਦਾਰ ਬਲਦੇਵ ਸਿੰਘ ਡਾਲਾ, ਭਾਈ ਗੁਰਪ੍ਰੀਤ ਸਿੰਘ, ਸੈਕਟਰੀ ਸੁਖਬੀਰ ਸਿੰਘ, ਭਾਈ ਹਰਜਿੰਦਰ ਸਿੰਘ ਡਾਲਾ, ਭਾਈ ਸੁਖਮੰਦਰ ਸਿੰਘ ਡਾਲਾ, ਗੁਰਮੇਲ ਸਿੰਘ ਪਟਵਾਰੀ, ਭਾਈ ਹਰਪ੍ਰੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਵਿੱਦਿਅਕ ਫੇਰਾ ਲਗਾਇਆ ਅਗਲੀ ਖ਼ਬਰ ਬਾਘਾ ਪੁਰਾਣਾ ਨਗਰ ਕੌਂਸਲ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਕਰੇਗੀ ਸ਼ਾਨਦਾਰ ਜਿੱਤ-ਚੇਅਰਮੈਨ ਕਾਲੇਕੇ
Ad Position 24