18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੁੜ ਰਜਿਸਟਰੇਸ਼ਨ ਲਈ ਨੋਟੀਫ਼ਿਕੇਸ਼ਨ ਸਰਕਾਰ ਜਾਰੀ ਕਰੇ-ਵਿਜੇ ਧੀਰ

ਮੋਗਾ, 18 ਨਵੰਬਰ (ਜਸਪਾਲ ਸਿੰਘ ਬੱਬੀ)-ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਦੇ ਪ੍ਰਧਾਨ ਮਾਲਵੇ ਦੇ ਉੱਘ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਵਿਚ ਅੰਦਾਜ਼ਨ ਡੇਢ ਤੋਂ ਪੌਣੇ ਦੋ ਲੱਖ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਹਨ। ਪਰਿਵਾਰਿਕ ਮੈਂਬਰਾਂ ਸਮੇਤ ਇਹਨਾਂ ਦੀ ਗਿਣਤੀ ਸੱਤ ਤੋਂ ਅੱਠ ਲੱਖ ਤੱਕ ਹੋਵੇਗੀ।

Ad Position 21
No active advertisement
ਮੋਗਾ ਵਿਖੇ ਅਨ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੁੜ ਰਜਿਸਟਰੇਸ਼ਨ ਚਾਲੂ ਬਾਬਤ ਨੋਟੀਫ਼ਿਕੇਸ਼ਨ ਸਰਕਾਰ ਜਾਰੀ ਕਰਨ ਦੀ ਮੰਗ ਕਰਦੇ ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਦੇ ਪ੍ਰਧਾਨ ਵਿਜੇ ਧੀਰ। ਤਸਵੀਰ : ਜਸਪਾਲ ਸਿੰਘ ਬੱਬੀ 19-11-2026
ਮੋਗਾ, 18 ਨਵੰਬਰ (ਜਸਪਾਲ ਸਿੰਘ ਬੱਬੀ)-ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਦੇ ਪ੍ਰਧਾਨ ਮਾਲਵੇ ਦੇ ਉੱਘ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਵਿਚ ਅੰਦਾਜ਼ਨ ਡੇਢ ਤੋਂ ਪੌਣੇ ਦੋ ਲੱਖ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਹਨ। ਪਰਿਵਾਰਿਕ ਮੈਂਬਰਾਂ ਸਮੇਤ ਇਹਨਾਂ ਦੀ ਗਿਣਤੀ ਸੱਤ ਤੋਂ ਅੱਠ ਲੱਖ ਤੱਕ ਹੋਵੇਗੀ। ਇਨ੍ਹਾਂ ਗੈਰ ਪੰਜੀਕ੍ਰਿਤ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟਰੇਸ਼ਨ ਬੀਤੇ ਕਈ ਸਾਲਾਂ ਤੋਂ ਬੰਦ ਕੀਤੀ ਹੋਈ ਹੈ। ਅਨ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਸੂਬਾ ਪੱਧਰੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ ਨੰਬਰ 295 ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਅਗਾਂਹਵਧੂ ਮੋਗਾ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਸਹਿਗਲ ਅਤੇ ਬਲਾਕ ਸ਼ਹਿਰੀ ਪ੍ਰਧਾਨ ਦਰਸ਼ਨ ਲਾਲ ਦੀ ਅਗਵਾਈ ਵਿਚ ਰਜਿਸਟਰੇਸ਼ਨ ਮੁੜ ਚਾਲੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕੋਡ ਆਫ਼ ਕੰਡਕਟ ਲੱਗਣ ਵਿਚ ਲਗਭਗ ਤੋਂ ਪਹਿਲਾਂ ਪੰਜਾਬ ਦੇ ਅਨ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੁੜ ਰਜਿਸਟਰੇਸ਼ਨ ਚਾਲੂ ਕਰਨ ਬਾਬਤ ਨੋਟੀਫ਼ਿਕੇਸ਼ਨ ਸਰਕਾਰ ਜਾਰੀ ਕਰੇ। ਇਸ ਮੌਕੇ ਪ੍ਰਦੀਪ ਭਾਰਤੀ ਐਡਵੋਕੇਟ, ਪ੍ਰਵੀਨ ਕੁਮਾਰ ਸ਼ਰਮਾ, ਬੂਟਾ ਸਿੰਘ, ਬੰਟੀ, ਚਰਨਜੀਤ ਸਿੰਘ, ਮੰਗਲ ਸਿੰਘ ਅਤੇ ਵਿੱਕੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏਂਜਲ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਆਰਟ ਐਂਡ ਕਲਚਰ ਕੁਇਜ਼ ਮੁਕਾਬਲੇ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਦੀ ਛੇਵੀਂ ਜਮਾਤ ਦੀ ਪ੍ਰਵੇਸ਼ ਪ੍ਰੀਖਿਆ ਦੇ 4 ਕੇਂਦਰਾਂ ਵਿਚ ਤਬਦੀਲੀ
Ad Position 24