16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਉੱਘੇ ਵਪਾਰੀ ਤੇ ਸਮਾਜ ਸੇਵੀ ਚੰਦਰ ਮੋਹਨ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਮੋਗਾ, 16 ਨਵੰਬਰ (ਅਸ਼ੋਕ ਬਾਂਸਲ)-ਬੀਤੇ ਦਿਨੀਂ ਮੋਗਾ ਸ਼ਹਿਰ ਦੇ ਦੇ ਉੱਘੇ ਵਪਾਰੀ ਤੇ ਸਮਾਜ ਸੇਵੀ ਚੰਦਰ ਮੋਹਨ (71) ਦਾ ਕੁਝ ਦੇਰ ਬਿਮਾਰ ਰਹਿਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਸਸਕਾਰ ਮੋਗਾ ਦੇ ਗਾਂਧੀ ਰੋਡ ਸਵਰਗ ਆਸ਼ਰਮ ਵਿਚ ਧਾਰਮਿਕ ਰਸਮਾਂ ਨਾਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-11-2026
ਮੋਗਾ, 16 ਨਵੰਬਰ (ਅਸ਼ੋਕ ਬਾਂਸਲ)-ਬੀਤੇ ਦਿਨੀਂ ਮੋਗਾ ਸ਼ਹਿਰ ਦੇ ਦੇ ਉੱਘੇ ਵਪਾਰੀ ਤੇ ਸਮਾਜ ਸੇਵੀ ਚੰਦਰ ਮੋਹਨ (71) ਦਾ ਕੁਝ ਦੇਰ ਬਿਮਾਰ ਰਹਿਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਸਸਕਾਰ ਮੋਗਾ ਦੇ ਗਾਂਧੀ ਰੋਡ ਸਵਰਗ ਆਸ਼ਰਮ ਵਿਚ ਧਾਰਮਿਕ ਰਸਮਾਂ ਨਾਲ ਕੀਤਾ ਗਿਆ। ਇਸ ਮੌਕੇ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਓਮ ਪ੍ਰਕਾਸ਼ ਬਾਂਸਲ, ਸਪੁੱਤਰ ਸੰਦੀਪ ਬਾਂਸਲ, ਪੋਤਰੇ ਬਵੇ ਬਾਂਸਲ, ਤੀਜਲ ਬਾਂਸਲ, ਅਰੁਨ ਬਾਂਸਲ, ਵਰੁਣ ਬਾਂਸਲ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਿਖਾਈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਊਸ਼ਾ ਰਾਣੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਅਸ਼ੋਕ ਗੁਪਤਾ, ਦੀਪਕ ਮਿੱਤਲ ਹੁਸ਼ਿਆਰਪੁਰ, ਪੰਡਤ ਸਤਨਰਾਇਣ ਸ਼ਰਮਾ, ਸਾਬਕਾ ਮੇਅਰ ਅਕਸ਼ਿਤ ਜੈਨ, ਰਜੇਸ਼ ਗੋਇਲ, ਗੌਰਵ ਗੁਪਤਾ ਗੁੱਡੂ ਕੌਂਸਲਰ, ਸਾਬਕਾ ਮੇਅਰ ਪ੍ਰਵੀਨ ਕੁਮਾਰ ਪੀਨਾ, ਸਮਾਜ ਸੇਵੀ ਪ੍ਰਵੀਨ ਗਰਗ, ਗੌਰਵ ਮਿੱਤਲ ਲੁਧਿਆਣਾ, ਡਿਪਟੀ ਮੇਅਰ ਗੌਰਵ ਗਰਗ, ਬਲਦੇਵ ਸਿੰਘ, ਜੇ.ਪੀ. ਐਸ ਖੰਨਾ ਪ੍ਰਧਾਨ ਫੋਕਲ ਪੁਆਇੰਟ ਯੂਨੀਅਨ, ਡਾਕਟਰ ਰਕੇਸ਼ ਗਾਂਧੀ, ਬਾਲ ਮੁਕੰਦ ਬਿੱਲੂ ਅਮਰੀਕਾ, ਅਭਿਸ਼ੇਕ ਜਿੰਦਲ, ਸੰਦੀਪ ਮਦਾਨ, ਹਰਪ੍ਰੀਤ ਸਿੰਘ ਟੱਕਰ, ਸਮਾਜ ਸੇਵੀ ਡਾ. ਨਵੀਨ ਸੂਦ, ਸੁਦਰਸ਼ਨ ਕੁਮਾਰ, ਪ੍ਰਿੰਸ ਅਰੋੜਾ ਐਸ.ਪੀ. ਬੈਟਰੀ, ਸੰਜੀਵ ਅਰੋੜਾ, ਰਜੇਸ਼ ਗਰਗ, ਪ੍ਰਦੀਪ ਗੋਇਲ, ਸ਼ਾਮ ਲਾਲ, ਹਕੀਕਤ ਰਾਏ, ਅਸ਼ੋਕ ਗੋਇਲ, ਅਮਿਤ ਅਗਰਵਾਲ, ਅਜੇ ਅਗਰਵਾਲ, ਵਿਜੇ ਸਿੰਗਲਾ, ਪ੍ਰਦੀਪ ਢੀਂਗਰਾ, ਅਤੁਲ ਕੁਮਾਰ ਲੁਧਿਆਣਾ, ਹਰੀਸ਼ ਕੁਮਾਰ ਲੁਧਿਆਣਾ, ਰਕੇਸ਼ ਕੁਮਾਰ ਮੁੱਲਾਂਪੁਰ, ਅਮਰੀਸ਼ ਬੱਗਾ ਸਾਬਕਾ ਕੌਂਸਲਰ, ਵਿਜੇ ਗਰਗ, ਰਜੀਵ ਬਾਂਸਲ, ਰਜੇਸ਼ ਬੱਬਰ, ਰਵੀ ਬਾਂਸਲ, ਸੰਦੀਪ ਅਰੋੜਾ ਲੁਧਿਆਣਾ, ਕੌਂਸਲਰ ਸੰਜੇ ਸ਼ਰਮਾ ਤੋਂ ਇਲਾਵਾ ਹੋਰ ਹਾਜ਼ਰ ਸਨ । ਉਨ੍ਹਾਂ ਦੇ ਫ਼ੁੱਲ ਚੁਗਣ ਦੀ ਰਸਮ 17 ਨਵੰਬਰ ਨੂੰ ਸਵੇਰੇ 8 ਵਜੇ ਹੋਵੇਗੀ ਅਤੇ ਭੋਗ ਦੀ ਰਸਮ 19 ਨਵੰਬਰ ਨੂੰ ਦੁਪਹਿਰ ਇਕ ਤੋਂ ਦੋ ਵਜੇ ਚੱਕ ਮਾਘੀ ਰਿਜ਼ਾਰਟ ਜੀ.ਟੀ. ਰੋਡ ਮੋਗਾ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ 7 ਸੀਟਾਂ ਜਿੱਤਣ ਦਾ ਦਾਅਵਾ ਅਗਲੀ ਖ਼ਬਰ ਅਜਾਇਬ ਜਖਵਾਲੀ ਨੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਤੇ ਸੂਬਾਈ ਪ੍ਰਧਾਨ ਦਾ ਕੀਤਾ ਸਵਾਗਤ ਕਿਸਾਨੀ ਮੁੱਦਿਆਂ ਦੇ ਹੱਲ ਲਈ ਭਾ...
Ad Position 24