ਵੱਡਾ ਘਰ ‘ਚ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਪ੍ਰਾਪਰਟੀ ਕਾਰਡ ਵੰਡੇ
ਨੱਥੂਵਾਲਾ ਗਰਬੀ, 16 ਨਵੰਬਰ (ਨਵਦੀਪ ਸਿੰਘ)-ਅੱਜ ਬਾਘਾ ਪੁਰਾਣਾ ਤੋਂ ਹਲਕਾ ਵਿਧਾਇਕ ਸੁਖਾਨੰਦ ਵਲੋਂ ਹਲਕੇ ਦੇ ਪਿੰਡ ਵੱਡਾ ਘਰ ਵਿਖੇ ਪੰਜਾਬ ਸਰਕਾਰ ਦੀ ਲੋਕ-ਪੱਖੀ ‘’ਮੇਰਾ ਘਰ ਮੇਰੇ ਨਾਮ’’ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇ ਪਿੰਡ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਇਸ ਯੋਜਨਾ ਤਹਿਤ ਮਿਲਣ ਵਾਲੇ ਮਾਲਕੀ ਹੱਕਾਂ ਅਤੇ ਹੋਰ ਫ਼ਾਇਦਿਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਨੱਥੂਵਾਲਾ ਗਰਬੀ, 16 ਨਵੰਬਰ (ਨਵਦੀਪ ਸਿੰਘ)-ਅੱਜ ਬਾਘਾ ਪੁਰਾਣਾ ਤੋਂ ਹਲਕਾ ਵਿਧਾਇਕ ਸੁਖਾਨੰਦ ਵਲੋਂ ਹਲਕੇ ਦੇ ਪਿੰਡ ਵੱਡਾ ਘਰ ਵਿਖੇ ਪੰਜਾਬ ਸਰਕਾਰ ਦੀ ਲੋਕ-ਪੱਖੀ ‘’ਮੇਰਾ ਘਰ ਮੇਰੇ ਨਾਮ’’ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇ ਪਿੰਡ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਇਸ ਯੋਜਨਾ ਤਹਿਤ ਮਿਲਣ ਵਾਲੇ ਮਾਲਕੀ ਹੱਕਾਂ ਅਤੇ ਹੋਰ ਫ਼ਾਇਦਿਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਅਮਨਦੀਪ ਗੋਇਲ, ਪਟਵਾਰੀ ਸੰਦੀਪ ਸਿੰਘ, ਸਰਪੰਚ ਕਰਮਜੀਤ ਕੌਰ, ਸਰਪੰਚ ਜਸਵਿੰਦਰ ਸਿੰਘ, ਪਰਵਿੰਦਰ ਸਿੰਘ, ਰੂਪਾ ਸਿੰਘ, ਗੁਰਦੀਪ ਸਿੰਘ, ਬਸੰਤ ਸਿੰਘ, ਸੁਖਦੀਪ ਸਿੰਘ ਬੱਬੂ, ਜੀਤਾ ਸਿੰਘ, ਬਲਜੀਤ ਸਿੰਘ, ਰਾਣਾ ਸਿੰਘ (ਸਾਰੇ ਪੰਚ) ਅਤੇ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ।