15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਵਾਲਾ ਲੰਡੇ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ

ਸਮਾਲਸਰ, 15 ਨਵੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਵਾਲਾ ਲੰਡੇ ਵਿਖੇ ਸਭਿਆਚਾਰਕ ਰੰਗਾਰੰਗ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਕੂਲ ਮੁਖੀ ਮੈਡਮ ਨੇ ਇਸ ਇਤਿਹਾਸਕ ਸ਼ਾਨਦਾਰ ਪ੍ਰੋਗਰਾਮ ਨੂੰ ਮਾਪਿਆਂ, ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਲੰਡੇ, ਪਤਵੰਤਿਆਂ ਨੂੰ ਇਸ ਦਾ ਆਨੰਦ ਮਾਨਨ ਲਈ ਸੱਦਾ ਪੱਤਰ ਭੇਜਿਆ।

Ad Position 21
No active advertisement
ਅਜੀਤ ਡੈਸਕ 16-11-2026
ਸਮਾਲਸਰ, 15 ਨਵੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਵਾਲਾ ਲੰਡੇ ਵਿਖੇ ਸਭਿਆਚਾਰਕ ਰੰਗਾਰੰਗ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਕੂਲ ਮੁਖੀ ਮੈਡਮ ਨੇ ਇਸ ਇਤਿਹਾਸਕ ਸ਼ਾਨਦਾਰ ਪ੍ਰੋਗਰਾਮ ਨੂੰ ਮਾਪਿਆਂ, ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਲੰਡੇ, ਪਤਵੰਤਿਆਂ ਨੂੰ ਇਸ ਦਾ ਆਨੰਦ ਮਾਨਨ ਲਈ ਸੱਦਾ ਪੱਤਰ ਭੇਜਿਆ। ਸਕੂਲ ਮੁਖੀ ਨੇ ਦੱਸਿਆ ਕਿ ਅੱਜ ਦੇ ਇਸ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਵਿਚ ਇਸ ਐਫ.ਐਲ.ਐਨ. ਬਾਲ ਮੇਲੇ ਵਿਚ ਗਿਣਤੀਏ, ਕਲਾਤਮਿਕ, ਗਤੀਵਿਧੀਆਂ, ਸਭਿਆਚਾਰਕ ਖੇਡਾਂ, ਪੜ੍ਹੋ ਵਰਗੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਮਹਿਮਾਨਾਂ ਨੇ ਇਨਾਮ ਅਤੇ ਸਨਮਾਨ ਵੰਡੇ। ਇਹ ਪ੍ਰੋਗਰਾਮ ਬਲਾਕ ਪੱਧਰ ਤੇ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਵਿਭਾਗ ਦੇ ਸਾਰੇ ਸੀਨੀਅਰ ਅਫ਼ਸਰਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਕੂਲ ਸਟਾਫ਼, ਮਾਪੇ, ਬੱਚੇ ਹਾਜ਼ਰ ਸਨ। ਦਰਸ਼ਕਾਂ ਨੇ ਦੱਸਿਆ ਕਿ ਇਹ ਸਮਾਰੋਹ ਸ਼ਾਨਦਾਰ ਅਤੇ ਇਤਿਹਾਸਕ ਹੋ ਨਿਬੜਿਆ। ਅਫ਼ਸਰਾਂ ਨੇ ਬੱਚਿਆਂ ਨੂੰ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਇਸ ਵਰਗੇ ਸ਼ਾਨਦਾਰ ਸਮਾਰੋਹ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਵੱਡੇ ਹੋ ਕੇ ਸੰਸਾਰ ਪੱਧਰ ਤੇ ਆਪਣੀ ਸ਼ਾਨ ਵਧਾਉਂਦੇ ਹੋਏ ਆਪਣੇ ਦੇਸ਼ ਅਤੇ ਹਲਕੇ ਦਾ ਨਾਂ ਰੌਸ਼ਨ ਕਰੀਏ। ਸਕੂਲ ਮੁਖੀ ਮੈਡਮ ਨੇ ਬੱਚਿਆਂ ਨੂੰ ਜ਼ਿੰਦਗੀ ਅੱਗੇ ਵਿਚ ਹੋਰ ਅੱਗੇ ਵਧਣ ਲਈ ਸਖ਼ਤ ਮਿਹਨਤ ਕਰਨ ਦਾ ਸੁਨੇਹਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਅਧਿਆਪਕ-ਮਾਪੇ ਮਿਲਣੀ ਹੋਈ ਮਾਪਿਆਂ ਦੇ ਸਹਿਯੋਗ ਨਾਲ ਹੀ ਵਿਦਿਆਰਥੀਆਂ ਦਾ ਸਰਬਪੱਖੀ... ਅਗਲੀ ਖ਼ਬਰ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ ਨੇ ਪੰਜਾਬ ਸਟੇਟ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ...
Ad Position 24