13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕਿਸਾਨਾਂ ਨੂੰ ਨਸ਼ੇੜੀ ਅਤੇ ਵਿਹਲੜ ਦੱਸਣ ਵਾਲੇ ਭਾਜਪਾ ਆਗੂ ਦੇ ਬਿਆਨ ’ਤੇ ਕਿਸਾਨ ਆਗੂ ਰਵੀ ਮੌੜ ਨੇ ਜਤਾਇਆ ਸਖ਼ਤ ਇਤਰਾਜ਼

ਠੱਠੀ ਭਾਈ, 13 ਨਵੰਬਰ (ਜਗਰੂਪ ਸਿੰਘ ਮਠਾੜੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਰਵੀ ਮੌੜ ਨੇ ਭਾਜਪਾ ਦੇ ਇਕ ਆਗੂ ਵਲੋਂ ਕਿਸਾਨਾਂ ਨੂੰ ਨਸ਼ੇੜੀ, ਤਾਸ਼ ਖੇਡਣ ਵਾਲੇ ਅਤੇ ਵਿਹਲੜ ਦੱਸਣ ਸਬੰਧੀ ਦਿੱਤੇ ਗਏ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਦੇਣ ਵਾਲੇ ਭਾਜਪਾ ਆਗੂਆਂ ਦਾ ਦਿਮਾਗ਼ ਹਿੱਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵਲੋਂ ਕਿਸਾਨਾਂ ਬਾਰੇ ਇਹ ਕਹਿਣਾ ਕਿ ਉਹ ਸਿਰਫ਼ ਤਿੰਨ ਮਹੀਨੇ ਕੰਮ ਕਰਦੇ ਹਨ ਅਤੇ ਬਾਕੀ ਨੌਂ ਮਹੀਨੇ ਨਸ਼ੇ ਕਰਦੇ, ਤਾਸ਼ਾਂ ਖੇਡਦੇ ਅਤੇ ਵਿਹਲੇ ਰਹਿੰਦੇ ਹਨ, ਦੇਸ਼ ਦੇ ਅੰਨਦਾਤੇ ਦੀ ਸਖ਼ਤ ਬੇਇੱਜ਼ਤੀ ਹੈ।

Ad Position 21
No active advertisement
ਅਜੀਤ ਡੈਸਕ 14-11-2026
ਠੱਠੀ ਭਾਈ, 13 ਨਵੰਬਰ (ਜਗਰੂਪ ਸਿੰਘ ਮਠਾੜੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਰਵੀ ਮੌੜ ਨੇ ਭਾਜਪਾ ਦੇ ਇਕ ਆਗੂ ਵਲੋਂ ਕਿਸਾਨਾਂ ਨੂੰ ਨਸ਼ੇੜੀ, ਤਾਸ਼ ਖੇਡਣ ਵਾਲੇ ਅਤੇ ਵਿਹਲੜ ਦੱਸਣ ਸਬੰਧੀ ਦਿੱਤੇ ਗਏ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਦੇਣ ਵਾਲੇ ਭਾਜਪਾ ਆਗੂਆਂ ਦਾ ਦਿਮਾਗ਼ ਹਿੱਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵਲੋਂ ਕਿਸਾਨਾਂ ਬਾਰੇ ਇਹ ਕਹਿਣਾ ਕਿ ਉਹ ਸਿਰਫ਼ ਤਿੰਨ ਮਹੀਨੇ ਕੰਮ ਕਰਦੇ ਹਨ ਅਤੇ ਬਾਕੀ ਨੌਂ ਮਹੀਨੇ ਨਸ਼ੇ ਕਰਦੇ, ਤਾਸ਼ਾਂ ਖੇਡਦੇ ਅਤੇ ਵਿਹਲੇ ਰਹਿੰਦੇ ਹਨ, ਦੇਸ਼ ਦੇ ਅੰਨਦਾਤੇ ਦੀ ਸਖ਼ਤ ਬੇਇੱਜ਼ਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਤਿੰਨ ਮਹੀਨੇ ਕੰਮ ਕਰਨ ਵਾਲਾ ਵਰਗ ਨਹੀਂ, ਸਗੋਂ ਖੇਤਾਂ ਵਿਚ ਸਾਰਾ ਸਾਲ ਮਿੱਟੀ ਨਾਲ ਮਿੱਟੀ ਹੋ ਕੇ ਦਿਨ-ਰਾਤ ਮਿਹਨਤ ਕਰਦਾ ਹੈ ਅਤੇ ਵੱਖ-ਵੱਖ ਮੌਸਮਾਂ ਵਿਚ ਵੱਖ-ਵੱਖ ਫ਼ਸਲਾਂ ਪੈਦਾ ਕਰਕੇ ਸਮੁੱਚੀ ਦੁਨੀਆਂ ਦਾ ਢਿੱਡ ਭਰਦਾ ਹੈ। ਕਿਸਾਨ ਨੂੰ ਫ਼ਸਲ ਬੀਜਣ ਤੋਂ ਲੈ ਕੇ ਉਸ ਦੀ ਸਾਂਭ-ਸੰਭਾਲ, ਸਿੰਜਾਈ, ਖਾਦਾਂ ਅਤੇ ਦਵਾਈਆਂ ਦਾ ਪ੍ਰਬੰਧ ਕਰਨ, ਵਾਢੀ ਅਤੇ ਮੰਡੀਕਰਨ ਤੱਕ ਕਈ ਪੜਾਵਾਂ ਵਿਚ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨੂੰ ਅਜਿਹੇ ਬਿਆਨ ਦੇਣ ਵਾਲੇ ਆਗੂ ਸ਼ਾਇਦ ਸਮਝਣਾ ਹੀ ਨਹੀਂ ਚਾਹੁੰਦੇ। ਰਵੀ ਮੌੜ ਨੇ ਭਾਜਪਾ ਆਗੂ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਰਾਜਸੀ ਸੱਤਾ ਦੇ ਭੁੱਖੇ ਲੀਡਰ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ, ਚੋਣਾਂ ਦੇ ਨੇੜੇ ਸਿਰਫ਼ ਦੋ ਮਹੀਨੇ ਬਰਸਾਤੀ ਡੱਡੂਆਂ ਵਾਂਗ ਲੋਕਾਂ ਵਿਚ ਆ ਕੇ ਮਿੰਨਤਾਂ-ਤਰਲੇ ਕਰਦੇ ਹਨ ਅਤੇ ਸੱਤਾ ਮਿਲਣ ਤੋਂ ਬਾਅਦ ਪੂਰੇ ਪੰਜ ਸਾਲ ਲੋਕਾਂ ਦੀਆਂ ਮੁਸ਼ਕਲਾਂ ਤੋਂ ਅੱਖਾਂ ਫੇਰੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਕਿਸਾਨਾਂ ਦੀ ਮਿਹਨਤ ਅਤੇ ਦੇਸ਼ ਦੀ ਆਰਥਿਕਤਾ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਕਰਨ ਦੀ ਬਜਾਏ ਆਪਣੇ ਰਾਜਸੀ ਫ਼ਰਜ਼ਾਂ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਬਾਰੇ ਸੋਚਣਾ ਚਾਹੀਦਾ ਹੈ। ਕਿਸਾਨ ਆਗੂ ਨੇ ਭਾਜਪਾ ਦੀ ਸੂਬਾਈ ਅਤੇ ਕੇਂਦਰੀ ਲੀਡਰਸ਼ਿਪ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਉਹ ਕਿਸਾਨਾਂ ਬਾਰੇ ਅਜਿਹੇ ਭੜਕਾਊ ਅਤੇ ਅਪਮਾਨਜਨਕ ਬਿਆਨ ਦੇਣ ਵਾਲੇ ਆਪਣੇ ਆਗੂਆਂ ਨੂੰ ਨੱਥ ਪਾਵੇ ਅਤੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਕਿਸਾਨਾਂ ਪ੍ਰਤੀ ਜ਼ਿੰਮੇਵਾਰੀ ਨਾਲ ਬੋਲਣ ਦੀ ਹਦਾਇਤ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਸਨਮਾਨ ਦਾ ਹੱਕਦਾਰ ਹੈ ਅਤੇ ਅੰਨਦਾਤੇ ਦੀ ਮਿਹਨਤ ਤੇ ਕੁਰਬਾਨੀ ਨੂੰ ਇਸ ਤਰ੍ਹਾਂ ਦੇ ਬਿਆਨਾਂ ਨਾਲ ਛੋਟਾ ਨਹੀਂ ਕੀਤਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਮਾਵਾਂ ਧੀਆਂ ਲਲਕਾਰ ਰੈਲੀ ’ਚ ਪਹੁੰਚਣ ਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ-ਬੀਬੀ ਜਸਪਿੰਦਰ ਕੌਰ... ਅਗਲੀ ਖ਼ਬਰ ਕਾਂਗਰਸ ਜਵਾਨੀ ਸੰਭਾਲ ਯਾਤਰਾ ਨਾਲ ਸੱਪ ਲੰਘ ਜਾਣ ਤੋਂ ਬਾਅਦ ਲੀਹ ਕੁੱਟਣ ਲੱਗੀ-ਸਨੀ ਗਿੱਲ
Ad Position 24