ਭਗਵੰਤ ਮਾਨ ਕੇਜਰੀਵਾਲ ਤੇ ਸਿਸੋਦੀਆ ਦੀਆਂ ਵਹਿੰਗੀਆ ਸਹਾਰੇ ਚੱਲਦਾ ਹੈ-ਵਿਜੇ ਕੁਮਾਰ ਸਾਥੀ
ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਦੀ ‘ਆਪ’ ਸਰਕਾਰ ਜਿਹੜੀ ਵਹਿੰਗੀਆਂ ਦੇ ਸਹਾਰੇ ਚੱਲਦੀ ਹੈ, ਇਕ ਵਹਿੰਗੀ ਕੇਜਰੀਵਾਲ ਤੇ ਦੂਸਰੀ ਵਹਿੰਗੀ ਮੁਨੀਸ਼ ਸਿਸੋਦੀਆ ਦੀ ਹੈ ਤੇ ਜੇਕਰ ਸ਼ਤਰੰਜ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਇਨ੍ਹਾਂ ਦੋਹਾਂ ਵਹਿੰਗੀਆ ਦਾ ਮੋਹਰਾ ਹੈ ਤੇ ਦੁੱਖ ਭਰੀ ਗੱਲ ਇਹ ਹੈ ਕਿ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਪਰ ਕੇਜਰੀਵਾਲ ਤੇ ਸਿਸੋਦੀਆ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ।
ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਦੀ ‘ਆਪ’ ਸਰਕਾਰ ਜਿਹੜੀ ਵਹਿੰਗੀਆਂ ਦੇ ਸਹਾਰੇ ਚੱਲਦੀ ਹੈ, ਇਕ ਵਹਿੰਗੀ ਕੇਜਰੀਵਾਲ ਤੇ ਦੂਸਰੀ ਵਹਿੰਗੀ ਮੁਨੀਸ਼ ਸਿਸੋਦੀਆ ਦੀ ਹੈ ਤੇ ਜੇਕਰ ਸ਼ਤਰੰਜ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਇਨ੍ਹਾਂ ਦੋਹਾਂ ਵਹਿੰਗੀਆ ਦਾ ਮੋਹਰਾ ਹੈ ਤੇ ਦੁੱਖ ਭਰੀ ਗੱਲ ਇਹ ਹੈ ਕਿ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਪਰ ਕੇਜਰੀਵਾਲ ਤੇ ਸਿਸੋਦੀਆ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਪੰਜਾਬ ਨਸ਼ਿਆਂ ਵਿਚ ਰਲਗੱਡ ਹੈ ਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਇਸ ਮੁੱਖ ਮੰਤਰੀ ਨੇ ਗੱਦੀ ‘ਤੇ ਬੈਠ ਕੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਕਿਹਾ ਕਿ ਮੈਂ ਤਿੰਨ ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ ਪਰ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਤੇ ਅੱਜ ਕੁਝ ਵਿਧਾਇਕਾਂ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਚਾਦਰਾਂ ਵਿਛਾਈਆਂ ਹੋਈਆਂ ਹਨ ਅਤੇ ਉਹ ਪੈਸਾ ਦਿੱਲੀ ਤੱਕ ਵੀ ਪਹੁੰਚਦਾ ਹੈ ਜਿਸ ਦਾ ਸਬੂਤ ਮੋਗਾ ਜ਼ਿਲ੍ਹਾ ਹੈ ਅਤੇ ਮੋਗਾ ਵਿਚ ਈ.ਡੀ. ਦੇ ਪਹੁੰਚਣ ‘ਤੇ ਮੌਜੂਦਾ ਵਿਧਾਇਕ ਦੀ ਖਸਲਤ ਦਾ ਪਤਾ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤੀ ਤੋਂ ਹਟ ਕੇ ਨਿਜ਼ਾਮ ਦੀ ਗੱਲ ਕਰੀਏ ਤਾਂ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਹੀ ਘਟੀਆ ਹੋ ਚੁੱਕੀ ਹੈ ਅਤੇ ਬੇਈਮਾਨੀ, ਕੁਰੱਪਸ਼ਨ ਦੇ ਰੇਟ ਸਿਖ਼ਰਾਂ ‘ਤੇ ਹਨ। ਵਿਜੇ ਕੁਮਾਰ ਸਾਥੀ ਨੇ ਕਿਹਾ ਕਿ ਪੈਸੇ ਬਣਾਉਣ ਦੀ ਰੇਸ ਵਿਚ ਰਾਜਨੀਤਕ ਅਤੇ ਪੁਲਿਸ ਦੀ ਇੰਤਹਾ ਹੋ ਚੁੱਕੀ ਹੈ ਅਤੇ ਇਸੇ ਗੱਲ ਦੀ ਖ਼ਾਤਰ ਮੋਗਾ ਵਿਚ ਰਾਜਨੀਤੀ ਦਾ ਅਪਰਾਧੀਕਰਨ ਤੇ ਵਪਾਰੀਕਰਨ ਸਿਖ਼ਰਾਂ ‘ਤੇ ਹੈ।