ਡਾਕ ਵਿਭਾਗ ਰਾਹੀਂ ਮਿਲਣ ਵਾਲੀਆਂ ਸਕੀਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ
ਨਿਹਾਲ ਸਿੰਘ ਵਾਲਾ, 11 ਨਵੰਬਰ (ਸੁਖਦੇਵ ਸਿੰਘ ਖਾਲਸਾ)- ਭਾਰਤ ਸਰਕਾਰ ਦੁਆਰਾ ਪੇਂਡੂ ਖੇਤਰਾਂ ਲਈ ਡਾਕ ਵਿਭਾਗ ਦੀਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸੰਬੰਧੀ ਜਾਗਰੂਕ ਕਰਨ ਲਈ ਡਾਕ ਵਿਭਾਗ ਦੀ ਵਿਸ਼ੇਸ਼ ਜਾਗਰੂਕਤਾ ਵੈਨ ਨਿਹਾਲ ਸਿੰਘ ਵਾਲਾ ਵਿਖੇ ਪੁੱਜੀ| ਇਸ ਮੌਕੇ ਨਿਹਾਲ ਸਿੰਘ ਵਾਲਾ ਅਤੇ ਬਿਲਾਸਪੁਰ ਖੇਤਰ ਨਾਲ ਸੰਬੰਧਿਤ ਪੇਂਡੂ ਖੇਤਰਾਂ ਦੇ ਡਾਕ ਵਿਭਾਗ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਜਾਗਰੂਕਤਾ ਸੈਮੀਨਾਰ ’ਚ ਭਾਗ ਲਿਆ| ਇਸ ਮੌਕੇ ਜਾਗਰੂਕਤਾ ਵੈਨ ਦੇ ਕਰਮਚਾਰੀਆਂ ਵਲੋਂ ਭਾਰਤ ਸਰਕਾਰ ਦੁਆਰਾ ਪੇਂਡੂ ਖੇਤਰਾਂ ਲਈ ਡਾਕ ਵਿਭਾਗ ਦੀਆਂ ਸਕੀਮਾਂ ਸਬੰਧੀ ਸਕਿੱਟ ਪੇਸ਼ ਕਰਕੇ ਡਾਕ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਨ-ਜਨ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ| ਇਸ ਮੌਕੇ ਡਾਕ ਵਿਭਾਗ ਦੇ ਏ. ਐਸ.
ਨਿਹਾਲ ਸਿੰਘ ਵਾਲਾ, 11 ਨਵੰਬਰ (ਸੁਖਦੇਵ ਸਿੰਘ ਖਾਲਸਾ)- ਭਾਰਤ ਸਰਕਾਰ ਦੁਆਰਾ ਪੇਂਡੂ ਖੇਤਰਾਂ ਲਈ ਡਾਕ ਵਿਭਾਗ ਦੀਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸੰਬੰਧੀ ਜਾਗਰੂਕ ਕਰਨ ਲਈ ਡਾਕ ਵਿਭਾਗ ਦੀ ਵਿਸ਼ੇਸ਼ ਜਾਗਰੂਕਤਾ ਵੈਨ ਨਿਹਾਲ ਸਿੰਘ ਵਾਲਾ ਵਿਖੇ ਪੁੱਜੀ| ਇਸ ਮੌਕੇ ਨਿਹਾਲ ਸਿੰਘ ਵਾਲਾ ਅਤੇ ਬਿਲਾਸਪੁਰ ਖੇਤਰ ਨਾਲ ਸੰਬੰਧਿਤ ਪੇਂਡੂ ਖੇਤਰਾਂ ਦੇ ਡਾਕ ਵਿਭਾਗ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਜਾਗਰੂਕਤਾ ਸੈਮੀਨਾਰ ’ਚ ਭਾਗ ਲਿਆ| ਇਸ ਮੌਕੇ ਜਾਗਰੂਕਤਾ ਵੈਨ ਦੇ ਕਰਮਚਾਰੀਆਂ ਵਲੋਂ ਭਾਰਤ ਸਰਕਾਰ ਦੁਆਰਾ ਪੇਂਡੂ ਖੇਤਰਾਂ ਲਈ ਡਾਕ ਵਿਭਾਗ ਦੀਆਂ ਸਕੀਮਾਂ ਸਬੰਧੀ ਸਕਿੱਟ ਪੇਸ਼ ਕਰਕੇ ਡਾਕ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਨ-ਜਨ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ| ਇਸ ਮੌਕੇ ਡਾਕ ਵਿਭਾਗ ਦੇ ਏ.ਐਸ.ਪੀ. ਰੌਬਿਨ ਕੁਮਾਰ ਨੇ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਡਾਕ ਵਿਭਾਗ ਦੀਆਂ ਪੇਂਡੂ ਖੇਤਰ ਲਈ ਦਿੱਤੀਆਂ ਜਾ ਰਹੀਆਂ ਸਕੀਮਾਂ ਸਮਾਲ ਸੇਵਿੰਗ ਖਾਤਾ, ਪੇਂਡੂ ਡਾਕ ਜੀਵਨ ਬੀਮਾ (ਆਰ.ਪੀ.ਐਲ.ਆਈ), ਜੀਵਨ ਬੀਮਾ ਯੋਜਨਾ (ਪੀ.ਐਲ.ਆਈ), ਆਧਾਰ ਅੱਪਡੇਟ, ਪਾਸਪੋਰਟ ਸੇਵਾਵਾਂ, ਦੇਸ਼-ਵਿਦੇਸ਼ ਲਈ ਪਾਰਸਲ ਭੇਜਣੇ, ਸਪੀਡ ਪੋਸਟ ਆਦਿ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੁਆਰਾ ਡਾਕ ਵਿਭਾਗ ਦੀਆਂ ਪੇਂਡੂ ਖੇਤਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਕਿ ਚੰਗੇ ਵਿੱਤੀ ਲਾਭ ਪ੍ਰਾਪਤ ਕਰਨ ਦੇ ਨਾਲ ਅਤੇ ਸਸਤੀਆਂ ਦਰਾਂ ’ਤੇ ਦਿੱਤੀਆਂ ਪਾਰਸਲ ਸੇਵਾਵਾਂ ਦਾ ਆਮ ਲੋਕ ਵੀ ਲਾਭ ਲੈ ਸਕਣ| ਇਸ ਮੌਕੇ ਸਬ ਡਵੀਜ਼ਨ ਮੋਗਾ ਦੇ ਐਸ.ਪੀ.ਐਮ. ਮੈਡਮ ਸਮਾਇਲੀ, ਪੋਸਟਮੈਨ ਗੁਰਚਰਨ ਸਿੰਘ, ਕਰਨਵੀਰ ਸ਼ਰਮਾ ਮੋਗਾ, ਰੂਪ ਲਾਲ ਮਿੱਤਲ, ਐਮ.ਸੀ. ਲਖਵਿੰਦਰ ਸਿੰਘ ਗੋਪਾ, ਐਮ. ਬਾਬਾ ਘਾਲੀ ਤੋਂ ਇਲਾਵਾ ਸਮੂਹ ਬੀ.ਪੀ.ਐਮ., ਏ.ਬੀ.ਐਮ, . ਐਸ.ਓ. ਨਿਹਾਲ ਸਿੰਘ ਵਾਲਾ ਅਤੇ ਬਿਲਾਸਪੁਰ ਦੇ ਕਰਮਚਾਰੀ ਹਾਜ਼ਰ ਸਨ|