11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਡੀ.ਸੀ.ਏ. ਮੋਗਾ ਦੇ ਚਾਰ ਖਿਡਾਰੀਆਂ ਦੀ ਪੰਜਾਬ ਅੰਡਰ-16 ਟੀਮ ’ਚ ਚੋਣ

ਮੋਗਾ, 11 ਨਵੰਬਰ (ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਦੇ ਚਾਰ ਹੋਣਹਾਰ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਦਮ ‘ਤੇ ਪੰਜਾਬ ਦੀ ਅੰਡਰ-16 ਕ੍ਰਿਕਟ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਖਿਡਾਰੀਆਂ ਦੀ ਚੋਣ ਦੇਸ਼ ਦੇ ਵਿਕਾਰੀ ਜੂਨੀਅਰ ਕ੍ਰਿਕਟ ਟੂਰਨਾਮੈਂਟ ਵਿਜੇ ਮਰਚੈਂਟ ਟਰਾਫ਼ੀ ਲਈ ਹੋਈ ਹੈ।

Ad Position 21
No active advertisement
ਅਜੀਤ ਡੈਸਕ 12-11-2026
ਮੋਗਾ, 11 ਨਵੰਬਰ (ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਦੇ ਚਾਰ ਹੋਣਹਾਰ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਦਮ ‘ਤੇ ਪੰਜਾਬ ਦੀ ਅੰਡਰ-16 ਕ੍ਰਿਕਟ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਖਿਡਾਰੀਆਂ ਦੀ ਚੋਣ ਦੇਸ਼ ਦੇ ਵਿਕਾਰੀ ਜੂਨੀਅਰ ਕ੍ਰਿਕਟ ਟੂਰਨਾਮੈਂਟ ਵਿਜੇ ਮਰਚੈਂਟ ਟਰਾਫ਼ੀ ਲਈ ਹੋਈ ਹੈ। ਪੰਜਾਬ ਦੀ ਅੰਡਰ-16 ਟੀਮ ਵਿਚ ਚੁਣੇ ਗਏ ਡੀ.ਸੀ.ਏ. ਮੋਗਾ ਦੇ ਚਾਰ ਖਿਡਾਰੀ ਗਾਵਨ ਕੋਹਲੀ, ਜਗਨੂਰ ਸਿੰਘ, ਸਕਸ਼ਮ ਜੈਨ ਤੇ ਅਦਿੱਤਿਆ ਟਾਂਗੜੀ ਹਨ। ਇਨ੍ਹਾਂ ਚਾਰਾਂ ਖਿਡਾਰੀਆਂ ਨੇ ਆਪਣੇ ਖੇਡ ਹੁਨਰ, ਲਗਾਤਾਰ ਅਭਿਆਸ, ਅਨੁਸ਼ਾਸਨ ਅਤੇ ਕ੍ਰਿਕਟ ਪ੍ਰਤੀ ਸਮਰਪਣ ਨਾਲ ਇਹ ਮਹੱਤਵਪੂਰਨ ਮੁਕਾਮ ਹਾਸਲ ਕੀਤਾ ਹੈ। ਇਸ ਸ਼ਾਨਦਾਰ ਸਫਲਤਾ ਪਿੱਛੇ ਖਿਡਾਰੀਆਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲ ਰਹੀ ਕੋਚਿੰਗ ਅਤੇ ਸਹੀ ਮਾਰਗ-ਦਰਸ਼ਨ ਦੀ ਵੀ ਅਹਿਮ ਭੂਮਿਕਾ ਹੈ। ਡੀ.ਸੀ.ਏ. ਮੋਗਾ ਦੇ ਅੰਡਰ-16 ਕੋਚ ਕਪਿਲ ਦੇਵ ਅਤੇ ਹੈੱਡ ਕੋਚ ਮਨਜੀਤ ਕੁਮਾਰ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੂੰ ਲਗਾਤਾਰ ਸਿਖਲਾਈ, ਅਭਿਆਸ ਅਤੇ ਆਪਣੀ ਖੇਡ ਵਿਚ ਸੁਧਾਰ ਕਰਨ ਦੇ ਮੌਕੇ ਮਿਲ ਰਹੇ ਹਨ। ਕੋਚਾਂ ਵਲੋਂ ਖਿਡਾਰੀਆਂ ਦੀ ਤਕਨੀਕ, ਖੇਡ ਦੀ ਸਮਝ, ਅਨੁਸ਼ਾਸਨ ਅਤੇ ਮੈਦਾਨ ਵਿਚ ਬਿਹਤਰ ਪ੍ਰਦਰਸ਼ਨ ਲਈ ਕੀਤੇ ਜਾ ਰਹੇ ਯਤਨ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਵਿਜੇ ਮਰਚੈਂਟ ਟਰਾਫ਼ੀ ਭਾਰਤੀ ਘਰੇਲੂ ਜੂਨੀਅਰ ਕ੍ਰਿਕਟ ਦੇ ਮਹੱਤਵਪੂਰਨ ਮੁਕਾਬਲਿਆਂ ਵਿਚੋਂ ਇਕ ਹੈ, ਜਿਸ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਅੰਡਰ-16 ਟੀਮਾਂ ਦੇ ਨੌਜਵਾਨ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਇਸ ਟੂਰਨਾਮੈਂਟ ਵਿਚ ਪੰਜਾਬ ਦੀ ਨੁਮਾਇੰਦਗੀ ਕਰਨਾ ਇਨ੍ਹਾਂ ਚਾਰਾਂ ਖਿਡਾਰੀਆਂ ਲਈ ਆਪਣੇ ਹੁਨਰ ਨੂੰ ਰਾਸ਼ਟਰੀ ਪੱਧਰ ‘ਤੇ ਸਾਬਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੋਵੇਗਾ। ਇਸ ਮੌਕੇ ਡੀ.ਸੀ.ਏ. ਮੋਗਾ ਦੇ ਪ੍ਰਧਾਨ ਰਵਿੰਦਰ ਸਿੰਘ, ਸੀਨੀਅਰ ਕ੍ਰਿਕਟ ਕਲੱਬ ਦੇ ਚੇਅਰਮੈਨ ਆਰ.ਕੇ. ਜਿੰਦਲ, ਸਕੱਤਰ ਸ਼ਮਸ਼ੇਰ ਸਿੰਘ ਸਿੱਧੂ, ਮੈਂਬਰ ਸਨੀ ਮਨਚੰਦਾ ਅਤੇ ਪ੍ਰਦੀਪ ਮੋਂਗਾ ਨੇ ਚਾਰਾਂ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਕਮਲ ਕੁਮਾਰ ਅਰੋੜਾ ਪੀ.ਸੀ.ਏ. ਅਪੈਕਸ ਮੈਂਬਰ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਗਰਲਜ਼ ਸਕੂਲ ਘੱਲ ਕਲਾਂ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਾਰਟ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ’ਚ 80 ਫ਼ੀਸਦੀ ਤੱਕ ਕਟੌਤੀ ਕਰਨਾ ਇਤਿਹਾਸਕ ਫ਼ੈਸਲਾ-ਡਾ. ਸੀਮਾਂਤ ਗਰਗ
Ad Position 24