ਅਜੀਤਵਾਲ ਵਿਖੇ ਦੀਵਾਲੀ ਦੀ ਰਾਤ ਲੱਗੀ ਭਿਆਨਕ ਅੱਗ
ਅਜੀਤਵਾਲ, 9 ਨਵੰਬਰ (ਹਰਦੇਵ ਸਿੰਘ ਮਾਨ)-ਸਥਾਨਕ ਕਸਬੇ ਅੰਦਰ ਦੀਵਾਲੀ ਦੀ ਰਾਤ ਨੂੰ ਇਕ ਘਰ ਵਿਚ ਲੱਗੀ ਭਿਆਨਕ ਅੱਗ ਨਾਲ ਇੱਕ ਕਾਰ, ਦੋ ਮੋਟਰਸਾਈਕਲ ਅਤੇ ਵਾਸ਼ਿੰਗ ਮਸ਼ੀਨ ਬੁਰੀ ਤਰ੍ਹਾਂ ਸੜ ਗਏ, ਪਰਿਵਾਰ, ਪਿੰਡ ਦੇ ਵਸਨੀਕਾਂ ਤੇ ਰਾਹਗੀਰਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਕਿਸ਼ਨ ਚੰਦ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਅਜੀਤਵਾਲ ਨੇ ਦੱਸਿਆ ਕਿ 8 ਨਵੰਬਰ ਦੀ ਰਾਤ ਨੂੰ ਜਦੋਂ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੇ ਪਏ ਸਨ ਤਾਂ ਕਰੀਬ 11:15 ਵਜੇ ਸਾਡੇ ਘਰ ਦੇ ਅੱਗੋਂ ਦੀ ਸੜਕ ਤੋਂ ਲੰਘ ਰਹੇ ਕਿਸੇ ਰਾਹਗੀਰ ਵਿਅਕਤੀ ਨੇ ਸਾਡੇ ਘਰ ਦਾ ਦਰਵਾਜਾ ਖੜਕਾਇਆ ਅਤੇ ਦੱਸਿਆ ਕਿ ਤੁਹਾਡੇ ਘਰ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ, ਜਦੋਂ ਅਸੀਂ ਦੇਖਿਆ ਤਾਂ ਸੱਚਮੁੱਚ ਸਾਡੇ ਘਰ ਵਿਚ ਅੱਗ ਲੱਗੀ ਹੋਈ ਸੀ ਜਿਸ ਨਾਲ ਸਾਡੇ ਘਰ ਵਿਚ ਖੜੀ ਸਾਡੀ ਬਰੀਜਾ ਕਾਰ ਪੀ.
ਅਜੀਤਵਾਲ, 9 ਨਵੰਬਰ (ਹਰਦੇਵ ਸਿੰਘ ਮਾਨ)-ਸਥਾਨਕ ਕਸਬੇ ਅੰਦਰ ਦੀਵਾਲੀ ਦੀ ਰਾਤ ਨੂੰ ਇਕ ਘਰ ਵਿਚ ਲੱਗੀ ਭਿਆਨਕ ਅੱਗ ਨਾਲ ਇੱਕ ਕਾਰ, ਦੋ ਮੋਟਰਸਾਈਕਲ ਅਤੇ ਵਾਸ਼ਿੰਗ ਮਸ਼ੀਨ ਬੁਰੀ ਤਰ੍ਹਾਂ ਸੜ ਗਏ, ਪਰਿਵਾਰ, ਪਿੰਡ ਦੇ ਵਸਨੀਕਾਂ ਤੇ ਰਾਹਗੀਰਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਕਿਸ਼ਨ ਚੰਦ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਅਜੀਤਵਾਲ ਨੇ ਦੱਸਿਆ ਕਿ 8 ਨਵੰਬਰ ਦੀ ਰਾਤ ਨੂੰ ਜਦੋਂ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੇ ਪਏ ਸਨ ਤਾਂ ਕਰੀਬ 11:15 ਵਜੇ ਸਾਡੇ ਘਰ ਦੇ ਅੱਗੋਂ ਦੀ ਸੜਕ ਤੋਂ ਲੰਘ ਰਹੇ ਕਿਸੇ ਰਾਹਗੀਰ ਵਿਅਕਤੀ ਨੇ ਸਾਡੇ ਘਰ ਦਾ ਦਰਵਾਜਾ ਖੜਕਾਇਆ ਅਤੇ ਦੱਸਿਆ ਕਿ ਤੁਹਾਡੇ ਘਰ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ, ਜਦੋਂ ਅਸੀਂ ਦੇਖਿਆ ਤਾਂ ਸੱਚਮੁੱਚ ਸਾਡੇ ਘਰ ਵਿਚ ਅੱਗ ਲੱਗੀ ਹੋਈ ਸੀ ਜਿਸ ਨਾਲ ਸਾਡੇ ਘਰ ਵਿਚ ਖੜੀ ਸਾਡੀ ਬਰੀਜਾ ਕਾਰ ਪੀ.ਬੀ.29 ਏ ਈ 9121 ਭਿਆਨਕ ਤਰੀਕੇ ਨਾਲ ਸੜ ਰਹੀ ਸੀ ਤੇ ਨਾਲ ਖੜੇ ਸਾਡੇ ਦੋ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿਚ ਆਏ ਹੋਏ ਹਨ। ਇਹ ਮੰਜ਼ਰ ਦੇਖ ਕੇ ਅਸੀ ਵਾਹਨਾਂ ‘ਤੇ ਪਾਣੀ ਪਾਉਣ ਦੇ ਨਾਲ-ਨਾਲ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਗੁਆਂਢ ਦੇ ਵਸਨੀਕ ਅਤੇ ਪਿੰਡ ਵਾਸੀ ਪਹੁੰਚ ਗਏ, ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਕਾਰ ਅਤੇ ਮੋਟਰਸਾਈਕਲਾਂ ਨੂੰ ਲੱਗੀ ਅੱਗ ‘ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ, ਪਰ ਇੰਨੇ ਸਮੇਂ ਦੌਰਾਨ ਸਾਡੀ ਕਾਰ ਅਤੇ ਨਾਲ ਖੜਾ ਸਾਡਾ ਇਕ ਬਜਾਜ ਪਲੇਟੀਨਾ ਮੋਟਰਸਾਈਕਲ ਨੰਬਰ ਪੀ.ਬੀ. 69 ਏ 0122 ਤਾਂ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਅਤੇ ਉੱਥੇ ਖੜਾ ਇਕ ਹੋਰ ਦੂਸਰਾ ਪਲੇਟੀਨਾ ਮੋਟਰ ਸਾਈਕਲ ਨੰਬਰ ਪੀ.ਬੀ. 29 ਏ.ਬੀ. 6269 ਵੀ ਅੱਗ ਲੱਗਣ ਕਰਕੇ ਕਾਫੀ ਨੁਕਸਾਨਿਆ ਗਿਆ। ਇਸ ਘਟਨਾ ਸਬੰਧੀ ਪਰਿਵਾਰ ਵਲੋਂ ਥਾਣਾ ਅਜੀਤਵਾਲ ਪੁਲਿਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ।