ਡਾ. ਸੀਮਾਂਤ ਗਰਗ ਨੇ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼
ਮੋਗਾ, 9 ਨਵੰਬਰ (ਸੁਰਿੰਦਰਪਾਲ ਸਿੰਘ)- ਭਾਜਪਾ ਪੰਜਾਬ ਮੈਡੀਕਲ ਸੈੱਲ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਸ਼ਹਿਰ ’ਚ ਲੋਕਾਂ ਨੂੰ ਮਿੱਟੀ ਦੇ ਦੀਵਿਆਂ ਦੇ ਡੱਬੇ ਵੰਡ ਕੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
ਮੋਗਾ, 9 ਨਵੰਬਰ (ਸੁਰਿੰਦਰਪਾਲ ਸਿੰਘ)- ਭਾਜਪਾ ਪੰਜਾਬ ਮੈਡੀਕਲ ਸੈੱਲ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਸ਼ਹਿਰ ’ਚ ਲੋਕਾਂ ਨੂੰ ਮਿੱਟੀ ਦੇ ਦੀਵਿਆਂ ਦੇ ਡੱਬੇ ਵੰਡ ਕੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਜਪਾ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਲੀਨਾ ਗੋਇਲ, ਸ਼ਿਲਪਾ ਬਾਂਸਲ, ਸੀਨੀਅਰ ਭਾਜਪਾ ਆਗੂ ਪ੍ਰੋਮਿਲਾ ਮੈਨਰਾਏ, ਗੀਤਾ ਆਰੀਆ, ਪ੍ਰਵਾਸੀ ਮੋਰਚਾ ਸੈੱਲ ਦੇ ਪ੍ਰਧਾਨ ਵਿਜੇ ਮਿਸ਼ਰਾ, ਮੰਡਲ ਪ੍ਰਧਾਨ ਉਮਾਕਾਂਤ, ਸਾਬਕਾ ਆਈ.ਟੀ. ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਰਜਿੰਦਰ ਗਾਬਾ, ਸੁਕੇਸ਼ ਸੂਦ, ਕਮਲ ਘਾਰੂ, ਸਚਿਨ ਗਰਗ, ਧਰਮਵੀਰ ਭਾਰਤੀ, ਮਨੀਸ਼ ਮੈਨਰਾਏ, ਪਵਨ ਗਰਗ, ਲਲਿਤ ਸਿੰਗਲਾ, ਪ੍ਰਣਵ ਬਾਂਸਲ, ਸੁਧੀਰ ਮਿੱਤਲ, ਮਿੰਟੂ ਸੇਠੀ ਅਤੇ ਸੁਖਵਿੰਦਰ ਵਾਂਦਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਦੇ ਦੀ ਪਾਲਣਾ ਕਰਦਿਆਂ ਸਾਨੂੰ ਸਾਰਿਆਂ ਨੂੰ ਸਵਦੇਸ਼ੀ ਵਸਤਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੁਮਿਆਰ ਭਾਈਚਾਰੇ ਵਲੋਂ ਮਿੱਟੀ ਨਾਲ ਤਿਆਰ ਕੀਤੇ ਦੀਵੇ ਖ਼ਰੀਦਣ, ਤਾਂ ਜੋ ਇਸ ਭਾਈਚਾਰੇ ਦੇ ਲੋਕ ਆਪਣਾ ਸਮਾਨ ਵੇਚ ਕੇ ਆਰਥਿਕ ਤੌਰ ‘ਤੇ ਮਜ਼ਬੂਤ ਹੋ ਸਕਣ। ਇਸ ਮੌਕੇ ਭਾਜਪਾ ਦੇ ਅਹੁਦੇਦਾਰਾਂ ਅਤੇ ਮਹਿਲਾ ਆਗੂਆਂ ਨੇ ਵੀ ਡਾ. ਸੀਮਾਂਤ ਗਰਗ ਦੀ ਇਸ ਮੁਹਿੰਮ ਵਿਚ ਸਹਿਯੋਗ ਦਿੱਤਾ।