08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਿਹਾਲ ਸਿੰਘ ਵਾਲਾ ’ਚ ਪੁਸਤਕ ਪ੍ਰਦਰਸ਼ਨੀ ਬਣੀ ਖਿੱਚ ਦਾ ਕਾਰਨ

ਨਿਹਾਲ ਸਿੰਘ ਵਾਲਾ, 9 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਨਿਹਾਲ ਸਿੰਘ ਵਾਲਾ ਵਿਚ ਸ਼ਹੀਦ ਭਗਤ ਸਿੰਘ ਪੁਸਤਕ ਸੱਥ ਦੀਵਾਨਾ ਵਲੋਂ ਦੀਵਾਲੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਾਈ ਗਈ। ਇਹ ਪੁਸਤਕ ਪ੍ਰਦਰਸ਼ਨੀ ਬਰਨਾਲਾ ਰੋਡ ਉੱਪਰ ਜੌੜਾ ਹਸਪਤਾਲ ਕੋਲ ਲਾਈ ਗਈ ਹੈ।

Ad Position 21
No active advertisement
ਅਜੀਤ ਡੈਸਕ 10-11-2026
ਨਿਹਾਲ ਸਿੰਘ ਵਾਲਾ, 9 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਨਿਹਾਲ ਸਿੰਘ ਵਾਲਾ ਵਿਚ ਸ਼ਹੀਦ ਭਗਤ ਸਿੰਘ ਪੁਸਤਕ ਸੱਥ ਦੀਵਾਨਾ ਵਲੋਂ ਦੀਵਾਲੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਾਈ ਗਈ। ਇਹ ਪੁਸਤਕ ਪ੍ਰਦਰਸ਼ਨੀ ਬਰਨਾਲਾ ਰੋਡ ਉੱਪਰ ਜੌੜਾ ਹਸਪਤਾਲ ਕੋਲ ਲਾਈ ਗਈ ਹੈ। ਨਿਹਾਲ ਸਿੰਘ ਵਾਲਾ ਦੀਆਂ ਸਾਹਿਤਕ, ਸਮਾਜਿਕ ਅਤੇ ਕਲਾ ਖੇਤਰ ਵਿੱਚ ਸਰਗਰਮ ਡਾ. ਨਵਦੀਪ ਸਿੰਘ ਜੌੜਾ, ਨਾਟਕਕਾਰ ਸੁਖਦੇਵ ਲੱਧੜ, ਡਾ. ਹਰਗੁਰਪ੍ਰਤਾਪ ਸਿੰਘ, ਰਾਜਵਿੰਦਰ ਸਿੰਘ ਰੌਂਤਾ, ਡਾ. ਮਨਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਮਨ ਮਸਤਕ ਨੂੰ ਰੁਸ਼ਨਾਉਣ ਲਈ ਪੁਸਤਕਾਂ ਦਾ ਵੱਡਾ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਵਿਚ ਪੁਸਤਕਾਂ ਵੱਡਾ ਰੋਲ ਨਿਭਾਉਂਦੀਆਂ ਹਨ। ਪੁਸਤਕ ਸੱਥ ਵਲੋਂ ਲੰਬੇ ਸਮੇਂ ਤੋਂ ਬੱਚਿਆਂ, ਨੌਜਵਾਨਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਸਮਰਪਣ ਭਾਵਨਾ ਨਾਲ ਰੋਲ ਅਦਾ ਕਰਨ ਦੀ ਪਰਮਜੀਤ ਦੀਵਾਨਾ ਅਤੇ ਵਰਿੰਦਰ ਦੀਵਾਨਾ ਨੂੰ ਮੁਬਾਰਕਬਾਦ ਦਿੱਤੀ। ਪੁਸਤਕ ਪ੍ਰਦਰਸ਼ਨੀ ਵਿਚ ਸ਼ਹਿਰ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਪਹੁੰਚੇ। ਉਨ੍ਹਾਂ ਨੇ ਪੁਸਤਕਾਂ ਵੇਖੀਆਂ, ਪੁਸਤਕਾਂ ਬਾਰੇ ਗੱਲਬਾਤ ਚੱਲੀ ਅਤੇ ਸਭ ਨੇ ਪੁਸਤਕਾਂ ਦੀ ਖ਼ਰੀਦਦਾਰੀ ਕੀਤੀ। ਇਸ ਸਮੇਂ ਮਾ. ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਰਾਮਾਂ, ਸੋਨੀ ਹਿੰਮਤਪੁਰਾ, ਵਿਸ਼ਾਲ ਕੁਮਾਰ ਆਦਿ ਪਾਠਕਾਂ ਨੇ ਪੁਸਤਕਾਂ ਨਾਲ ਸਾਂਝ ਪਾਈ। ਦੀਪ ਹਸਪਤਾਲ ਵਲੋਂ ਰਾਜਿੰਦਰ ਰਾਹਤ ਅਤੇ ਡਾ. ਨਵਦੀਪ ਸਿੰਘ ਜੌੜਾ ਹੁਰਾਂ ਨੇ ਪੁਸਤਕ ਪ੍ਰਦਰਸ਼ਨੀ ਨੂੰ ਸਫਲ ਕਰਨ ਵਿਚ ਵੱਡਾ ਰੋਲ ਨਿਭਾਇਆ। ਪੁਸਤਕਾਂ, ਸਾਹਿਤਕ ਪੋਸਟਰਾਂ ਦੇ ਨਾਲ ਗ਼ਦਰੀ ਬਾਬਿਆਂ ਅਤੇ ਦੇਸ਼ ਭਗਤਾਂ ਦੀ ਚਿੱਤਰ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਸਲਾਹਿਆ।
Ad Position 22
No active advertisement
ਪਿਛਲੀ ਖ਼ਬਰ ਰਜਿੰਦਰਾ ਪਬਲਿਕ ਸਕੂਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਠੱਠੀ ਭਾਈ ਵਿਖੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ
Ad Position 24