ਪਿੰਡ ਮਾਣੂੰਕੇ ਦੀ ਧੀ ਗੁਰਸੀਰਤ ਕੌਰ ਨੇ ਆਸਟਰੇਲੀਆ ’ਚ ਪੰਜਾਬ ਦਾ ਨਾਂਅ ਰੌਂਸ਼ਨ ਕੀਤਾ
ਸਮਾਧ ਭਾਈ, 22 ਅਕਤੂਬਰ (ਜਗਰੂਪ ਸਿੰਘ ਸਰੋਆ)-ਮੋਗਾ ਜ਼ਿਲ੍ਹਾ ਦੇ ਪਿੰਡ ਮਾਣੂੰਕੇ ਗਿੱਲ ਦੀ ਧੀ ਗੁਰਸੀਰਤ ਕੌਰ ਨੇ ਸਾਊਥ ਆਸਟਰੇਲੀਆ ਦੇ ਸ਼ਹਿਰ ਐਡੀਲੈਡ ਵਿਚ ਹਾਕੀ ਦੇ ਖੇਤਰ ‘ਚ ਮੱਲਾਂ ਮਾਰਦੇ ਹੋਏ ਬਤੌਰ ਗੋਲਕੀਪਰ ਇਨਡੋਰ ਆਸਟ੍ਰੇਲੀਆਨ ਹਾਕੀ ਚੈਂਪੀਅਨ ਅੰਡਰ-14 (ਲੜਕੀਆਂ) ਦੀ ਟੀਮ ਵਿਚ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਆਸਟਰੇਲੀਆ ਵਿਚ ਐਡੀਲੇਡ ਸ਼ਹਿਰ ‘ਚ ਰਹਿੰਦੇ ਗੁਰਸੇਵਕ ਸਿੰਘ ਮਾਣੂੰਕੇ ਦੀ ਸਪੁੱਤਰੀ ਅਤੇ ਸੈਕਟਰੀ ਰਜਿੰਦਰ ਸਿੰਘ ਦੀ ਇਸ ਪੋਤਰੀ ਨੇ ਆਪਣੇ ਪਿੰਡ ਮਾਣੂੰਕੇ ਗਿੱਲ ਦਾ ਨਾਂਅ ਰੌਸ਼ਨ ਕੀਤਾ ਹੈ ।
ਗ
ਗੁਰਸੀਰਤ ਕੌਰ ਮਾਣੂੰਕੇ।
23-10-2026
ਸਮਾਧ ਭਾਈ, 22 ਅਕਤੂਬਰ (ਜਗਰੂਪ ਸਿੰਘ ਸਰੋਆ)-ਮੋਗਾ ਜ਼ਿਲ੍ਹਾ ਦੇ ਪਿੰਡ ਮਾਣੂੰਕੇ ਗਿੱਲ ਦੀ ਧੀ ਗੁਰਸੀਰਤ ਕੌਰ ਨੇ ਸਾਊਥ ਆਸਟਰੇਲੀਆ ਦੇ ਸ਼ਹਿਰ ਐਡੀਲੈਡ ਵਿਚ ਹਾਕੀ ਦੇ ਖੇਤਰ ‘ਚ ਮੱਲਾਂ ਮਾਰਦੇ ਹੋਏ ਬਤੌਰ ਗੋਲਕੀਪਰ ਇਨਡੋਰ ਆਸਟ੍ਰੇਲੀਆਨ ਹਾਕੀ ਚੈਂਪੀਅਨ ਅੰਡਰ-14 (ਲੜਕੀਆਂ) ਦੀ ਟੀਮ ਵਿਚ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਆਸਟਰੇਲੀਆ ਵਿਚ ਐਡੀਲੇਡ ਸ਼ਹਿਰ ‘ਚ ਰਹਿੰਦੇ ਗੁਰਸੇਵਕ ਸਿੰਘ ਮਾਣੂੰਕੇ ਦੀ ਸਪੁੱਤਰੀ ਅਤੇ ਸੈਕਟਰੀ ਰਜਿੰਦਰ ਸਿੰਘ ਦੀ ਇਸ ਪੋਤਰੀ ਨੇ ਆਪਣੇ ਪਿੰਡ ਮਾਣੂੰਕੇ ਗਿੱਲ ਦਾ ਨਾਂਅ ਰੌਸ਼ਨ ਕੀਤਾ ਹੈ । ਸੈਕਟਰੀ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਦੀ ਪੋਤਰੀ ਗੁਰਸੀਰਤ ਕੌਰ ਹੁਣ ਜਨਵਰੀ 2027 ਵਿਚ ਆਲ ਆਸਟਰੇਲੀਅਨ ਹਾਕੀ ਖੇਡਾਂ ਜੋ ਮੈਲਬੌਰਨ ਵਿਚ ਹੋਣ ਜਾ ਰਹੀਆਂ ਹਨ, ਵਿਚ ਖੇਡਣ ਲਈ ਤਿਆਰੀ ਕਰ ਰਹੀ ਹੈ।