ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ
ਕਥਾ ਦੀ ਸੇਵਾ ਗਿਆਨੀ ਬਲਬੀਰ ਸਿੰਘ ਯੂ.ਕੇ. ਵਾਲਿਆਂ ਨਿਭਾਈ
ਨੱਥੂਵਾਲਾ ਗਰਬੀ, 17 ਅਕਤੂਬਰ (ਨਵਦੀਪ ਸਿੰਘ)-ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਲੰਗੇਆਣਾ ਵਿਖੇ ਚੱਲ ਰਹੇ ਸਾਲਾਨਾ ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਦੇ ਦੀਵਾਨਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ ਗਏ। ਕਥਾ ਦੀ ਸੇਵਾ ਦਮਦਮੀ ਟਕਸਾਲ ਦੇ ਗਿਆਨੀ ਬਲਬੀਰ ਸਿੰਘ ਯੂ.
ਨੱਥੂਵਾਲਾ ਗਰਬੀ, 17 ਅਕਤੂਬਰ (ਨਵਦੀਪ ਸਿੰਘ)-ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਲੰਗੇਆਣਾ ਵਿਖੇ ਚੱਲ ਰਹੇ ਸਾਲਾਨਾ ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਦੇ ਦੀਵਾਨਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ ਗਏ। ਕਥਾ ਦੀ ਸੇਵਾ ਦਮਦਮੀ ਟਕਸਾਲ ਦੇ ਗਿਆਨੀ ਬਲਬੀਰ ਸਿੰਘ ਯੂ.ਕੇ. ਵਾਲਿਆਂ ਨੇ ਨਿਭਾਈ। ਉਨ੍ਹਾਂ ਦੇ ਇੱਥੇ ਪਹੁੰਚਣ ’ਤੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਦੀਵਾਨਾ ਸਮੇਂ ਬਾਬਾ ਸਾਧੂ ਸਿੰਘ, ਭਾਈ ਮਨਦੀਪ ਸਿੰਘ, ਅਮਰੀਕ ਸਿੰਘ, ਗਿਆਨੀ ਈਸ਼ਰ ਸਿੰਘ, ਗਿਆਨੀ ਬਲਵਿੰਦਰ ਸਿੰਘ ਰੋਡੇ, ਗਿਆਨੀ ਅਵਤਾਰ ਸਿੰਘ ਕਾਤਰੋ, ਰਾਗੀ ਦਲਬੀਰ ਸਿੰਘ ਗੁਰੂ ਕੀ ਕਾਂਸੀ, ਬਾਬਾ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ। ਅੱਜ ਰਾਤ ਦੇ ਦੀਵਾਨਾ ਸਮੇਂ ਚੱਲ ਰਹੇ ਸਾਲਾਨਾ ਸਮਾਗਮ ਦੀ ਸਮਾਪਤੀ ਦੇ ਦੀਵਾਨ ਸਜਾਏ ਜਾ ਰਹੇ ਹਨ। ਇਕ ਹਫਤੇ ਤੋਂ ਆਰੰਭ ਹੋਏ ਪ੍ਰੋਗਰਾਮ ਦੌਰਾਨ ਵੱਖ-ਵੱਖ ਸਿੰਘ ਸਾਹਿਬਾਨ, ਵਿਦਵਾਨ, ਦਮਦਮੀ ਟਕਸਾਲ ਦੇ ਕਥਾਵਾਚਕ ਅਤੇ ਰਾਗੀ ਸਿੰਘਾਂ ਵਲੋਂ ਰਾਤਰੀ ਦੇ ਦੀਵਾਨਾ ਵਿਚ ਹਾਜ਼ਰੀ ਲਗਵਾਈ। ਇਸ ਸਮੇਂ ਜਥੇਦਾਰ ਗੁਰਪਾਲ ਸਿੰਘ ਭਿੰਡਰ ਕਲਾਂ, ਜਥੇਦਾਰ ਬਲਦੇਵ ਸਿੰਘ ਬੱਧਨੀ ਕਲਾਂ, ਗਿਆਨੀ ਮਹਾਂ ਬਰਿਆਰ, ਜੀਵਨ ਸਿੰਘ ਰਾਜਸਥਾਨ ਵਲੋਂ ਸੰਗਤਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣ ਗਏ ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਸਿੰਘ ਸਾਹਿਬਾਨ, ਰਾਗੀ ਜਥੇ, ਢਾਡੀ ਜਥੇ ਹਾਜ਼ਰੀ ਭਰਨ ਲਈ ਪਹੁੰਚੇ। ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।