17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਿਸ਼ਵਕਰਮਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਵਿੰਦਰ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ

ਬਾਘਾ ਪੁਰਾਣਾ, 17 ਅਕਤੂਬਰ (ਟਿੰਕੂ ਕਾਠਪਾਲ)- ਸਥਾਨਕ ਸ਼ਹਿਰ ਅੰਦਰ ਮੋਗਾ ਰੋਡ ਸਥਿਤ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਬਲਵਿੰਦਰ ਸਿੰਘ ਗਰੀਨ ਵਾਲੇ, ਅਮਰ ਸਿੰਘ ਰਨੌਤਾ ਅਤੇ ਐਡਵੋਕੇਟ ਰਾਜਾ ਸਿੰਘ ਦੀ ਸਾਂਝੀ ਸਰਪ੍ਰਸਤੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 18-10-2026
ਬਾਘਾ ਪੁਰਾਣਾ, 17 ਅਕਤੂਬਰ (ਟਿੰਕੂ ਕਾਠਪਾਲ)- ਸਥਾਨਕ ਸ਼ਹਿਰ ਅੰਦਰ ਮੋਗਾ ਰੋਡ ਸਥਿਤ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਬਲਵਿੰਦਰ ਸਿੰਘ ਗਰੀਨ ਵਾਲੇ, ਅਮਰ ਸਿੰਘ ਰਨੌਤਾ ਅਤੇ ਐਡਵੋਕੇਟ ਰਾਜਾ ਸਿੰਘ ਦੀ ਸਾਂਝੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੌਰਾਨ ਸੇਵਾਕਾਲ ਦਾ ਇਕ ਸਾਲ ਸਫਲਤਾ ਪੂਰਵਕ ਪੂਰਾ ਹੋਣ ’ਤੇ ਸਾਬਕਾ ਪ੍ਰਧਾਨ ਰੇਸ਼ਮ ਸਿੰਘ ਚਾਨੀ ਨੇ ਆਪਣੀ ਪ੍ਰਧਾਨਗੀ ਦਾ ਅਹੁਦਾ ਸੌਂਪਿਆ। ਕਮੇਟੀ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਬਲਵਿੰਦਰ ਸਿੰਘ ਕੰਬਾਈਨਾਂ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆਂ ਗਿਆ। ਇਸ ਮੌਕੇ ਪ੍ਰਮੁੱਖ ਤੌਰ ’ਤੇ ਅਵਤਾਰ ਸਿੰਘ ਝੀਤੇ ਖਜ਼ਾਨਚੀ, ਪ੍ਰੀਤਮ ਸਿੰਘ ਭੁੱਲਰ, ਮਨਜੀਤ ਕੌਰ (ਸਾਬਕਾ ਪ੍ਰਧਾਨ), ਸੁਖਦੇਵ ਸਿੰਘ ਖਰਾਦ ਵਾਲੇ, ਕਰਨੈਲ ਸਿੰਘ ਵਿਰਦੀ, ਕੁਲਦੀਪ ਸਿੰਘ ਸਮਾਧ ਭਾਈ ਵਾਲੇ, ਗੁਰਿੰਦਰ ਸਿੰਘ (ਦਿੱਲੀ ਆਟੋ ਮੋਬਾਈਲ ਵਾਲੇ), ਪਾਲ ਸਿੰਘ ਬੈਟਰੀਆਂ ਵਾਲੇ ਅਤੇ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ ਕਥਾ ਦੀ ਸੇਵਾ ਗਿਆਨੀ ਬਲਬੀਰ ਸਿੰਘ ਯੂ.ਕੇ. ਵਾਲਿਆ... ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ’ਚ ਤਿਉਹਾਰਾਂ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੀ ਖ਼ਰੀਦ/ ਵਿਕਰੀ ਲਈ ਥਾਵਾਂ ਨਿਰਧਾਰਿਤ
Ad Position 24