17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਰਸੇਟੀ ਮੋਗਾ ਵੋਮੈਨ ਟੇਲਰ ਦੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਦੁੱਨੇਕੇ ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਪੰਕਜੇਸ਼ ਕੁਮਾਰ ਗੁਪਤਾ (ਸਹਾਇਕ ਜਨਰਲ ਮੈਨੇਜਰ) ਡਾਇਰੈਕਟਰ, ਪੀ. ਐਸ.

Ad Position 21
No active advertisement
ਅਜੀਤ ਡੈਸਕ 17-10-2026
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਦੁੱਨੇਕੇ ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਪੰਕਜੇਸ਼ ਕੁਮਾਰ ਗੁਪਤਾ (ਸਹਾਇਕ ਜਨਰਲ ਮੈਨੇਜਰ) ਡਾਇਰੈਕਟਰ, ਪੀ.ਐਸ.ਬੀ. ਆਰਸੇਟੀ ਮੋਗਾ ਦੀ ਅਗਵਾਈ ਹੇਠ ਚੱਲ ਰਹੇ 334 ਬੈਚ ਦੇ ਸਿੱਖਿਆਰਥੀਆਂ ਨੂੰ 31 ਰੋਜ਼ਾ ਸਿਖਲਾਈ ਸਮਾਪਤ ਹੋਣ ਤੇ ਡਾ. ਭੁਪਿੰਦਰਪਾਲ ਸਿੰਘ ਗਿੱਲ ਏ.ਐਮ.ਓ., ਡਾ. ਸਿਮਰਜੀਤ ਕੌਰ ਏ.ਐਮ.ਓ. ਨੇ ਸਰਟੀਫਿਕੇਟ ਵੰਡੇ। ਇਸ ਮੌਕੇ ਪੰਕਜੇਸ਼ ਕੁਮਾਰ ਗੁਪਤਾ ਡਾਇਰੈਕਟਰ ਦੇ ਸਟਾਫ਼ ਨੇ ਦੱਸਿਆ ਕਿ ਆਰਸੇਟੀ ਵਲੋਂ ਬਿਊਟੀ ਪਾਰਲਰ, ਸਿਲਾਈ ਤੇ ਕਟਾਈ, ਜੂਟ ਬੈਗ, ਕੰਪਿਊਟਰਾਈਜ਼ਡ ਅਕਾਊਂਟਿੰਗ, ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ, ਪਲੰਬਿੰਗ, ਪਾਪੜ ਅਚਾਰ ਤੇ ਮਸਾਲਾ ਪਾਊਡਰ ਮੇਕਿੰਗ ਸਮੇਤ ਸਫਲ ਉੱਦਮੀ ਬਣਨ ਲਈ ਅਤੇ ਸਵੈ ਰੋਜ਼ਗਾਰ ਪ੍ਰਾਪਤ ਕਰਨ ਲਈ ਵੱਖ-ਵੱਖ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਆਰਸੇਟੀ ਵਲੋਂ 18 ਤੋਂ 50 ਸਾਲ ਦੀ ਉਮਰ ਦੇ ਬੇਰੁਜ਼ਗਾਰ ਪੇਂਡੂ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਲਈ ਸਿਖਲਾਈ ਪ੍ਰਦਾਨ ਕੀਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਸਿਮਰਨ ਕੋਆਰਡੀਨੇਟਰ, ਟਰੇਨਰ ਰਾਜਵੰਤ ਕੌਰ ਸੱਗੂ, ਤਰਲੋਚਨ ਸਿੰਘ, ਮਨਜਿੰਦਰ ਸਿੰਘ, ਸੁਭਾਸ਼ ਚੰਦਰ, ਰਮਨਦੀਪ ਕੌਰ ਤੇ ਸਿੱਖਿਆਰਥੀ ਹਾਜ਼ਰ ਸਨ। ਇਸ ਕੈਂਪ ਵਿਚ ਨੱਥੋਕੇ, ਚੂਹੜ ਚੱਕ, ਉਗੋਕੇ, ਇੰਦਰਗੜ੍ਹ, ਬੁੱਧ ਸਿੰਘ ਵਾਲਾ, ਧਰਮ ਸਿੰਘ ਨਗਰ ਮੋਗਾ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਿਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਦਾ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੋਟ ਈਸੇ ਖਾਂ ’ਚ ਇਸ ਵਾਰ ਵੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ-ਪੰਡਤ ਭੀਮ ਸੈਨ ਆਜ਼ਾਦ
Ad Position 24