17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੋਟ ਈਸੇ ਖਾਂ ’ਚ ਇਸ ਵਾਰ ਵੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ-ਪੰਡਤ ਭੀਮ ਸੈਨ ਆਜ਼ਾਦ

ਕੋਟ ਈਸੇ ਖਾਂ, 16 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜੋ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਕੋਟ ਈਸੇ ਖਾਂ ਵਿਖੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਇਸ ਵਾਰ ਦਾ ਇਹ ਤਿਉਹਾਰ ਸਥਾਨਕ ਘਲੋਟੀ ਰੋਡ, ਨੇੜੇ ਦਾਣਾ ਮੰਡੀ ਵਿਖੇ 20 ਅਕਤੂਬਰ 2026 ਮੰਗਲਵਾਰ , ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਨਗਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਪੰਡਤ ਹਰਸ਼ਵਰਧਨ ਆਜ਼ਾਦ (ਭੀਮ ਸੇਨ) ਨੇ ਕਮੇਟੀ ਦੇ ਸਾਥੀ ਅਹੁਦੇਦਾਰਾਂ, ਮੈਂਬਰਾਂ ਤੇ ਸ਼ਹਿਰੀ ਪਤਵੰਤਿਆਂ ਦੀ ਹਾਜ਼ਰੀ ਵਿਚ ਪ੍ਰੋਗਰਾਮ ਦੇ ਜਾਰੀ ਕੀਤੇ ਪੋਸਟਰ ਦੌਰਾਨ ਕਿਹਾ ਕਿ ਇਸ ਵਾਰ ਭਾਵੇਂ ਕਿ ਜਗ੍ਹਾ ਨੂੰ ਲੈ ਕੇ ਆਈਆਂ ਕੁਝ ਮੁਸ਼ਕਲਾਂ ਕਾਰਨ ਪੁਰਾਤਨ ਜਗਾ ‘ਤੇ ਮਨਾਉਣ ਦੀ ਬਜਾਏ ਤਿਉਹਾਰ ਦੀ ਜਗ੍ਹਾ ਤਬਦੀਲ ਕਰਕੇ ਸਥਾਨਕ ਘਲੋਟੀ ਰੋਡ ‘ਤੇ ਪ੍ਰਬੰਧ ਕੀਤੇ ਗਏ ਹਨ ਪਰ ਸ਼ਹਿਰ ਵਾਸੀਆਂ ਵਲੋਂ ਮਿਲ ਰਹੇ ਵੱਡੇ ਸਹਿਯੋਗ ਸਦਕਾ ਇਸ ਵਾਰ ਦਾ ਵੀ ਦੁਸਹਿਰਾ ਦੇਖਣ ਯੋਗ ਹੋਵੇਗਾ।

Ad Position 21
No active advertisement
ਅਜੀਤ ਡੈਸਕ 17-10-2026
ਕੋਟ ਈਸੇ ਖਾਂ, 16 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜੋ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਕੋਟ ਈਸੇ ਖਾਂ ਵਿਖੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਇਸ ਵਾਰ ਦਾ ਇਹ ਤਿਉਹਾਰ ਸਥਾਨਕ ਘਲੋਟੀ ਰੋਡ, ਨੇੜੇ ਦਾਣਾ ਮੰਡੀ ਵਿਖੇ 20 ਅਕਤੂਬਰ 2026 ਮੰਗਲਵਾਰ , ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਨਗਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਪੰਡਤ ਹਰਸ਼ਵਰਧਨ ਆਜ਼ਾਦ (ਭੀਮ ਸੇਨ) ਨੇ ਕਮੇਟੀ ਦੇ ਸਾਥੀ ਅਹੁਦੇਦਾਰਾਂ, ਮੈਂਬਰਾਂ ਤੇ ਸ਼ਹਿਰੀ ਪਤਵੰਤਿਆਂ ਦੀ ਹਾਜ਼ਰੀ ਵਿਚ ਪ੍ਰੋਗਰਾਮ ਦੇ ਜਾਰੀ ਕੀਤੇ ਪੋਸਟਰ ਦੌਰਾਨ ਕਿਹਾ ਕਿ ਇਸ ਵਾਰ ਭਾਵੇਂ ਕਿ ਜਗ੍ਹਾ ਨੂੰ ਲੈ ਕੇ ਆਈਆਂ ਕੁਝ ਮੁਸ਼ਕਲਾਂ ਕਾਰਨ ਪੁਰਾਤਨ ਜਗਾ ‘ਤੇ ਮਨਾਉਣ ਦੀ ਬਜਾਏ ਤਿਉਹਾਰ ਦੀ ਜਗ੍ਹਾ ਤਬਦੀਲ ਕਰਕੇ ਸਥਾਨਕ ਘਲੋਟੀ ਰੋਡ ‘ਤੇ ਪ੍ਰਬੰਧ ਕੀਤੇ ਗਏ ਹਨ ਪਰ ਸ਼ਹਿਰ ਵਾਸੀਆਂ ਵਲੋਂ ਮਿਲ ਰਹੇ ਵੱਡੇ ਸਹਿਯੋਗ ਸਦਕਾ ਇਸ ਵਾਰ ਦਾ ਵੀ ਦੁਸਹਿਰਾ ਦੇਖਣ ਯੋਗ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਸਮਾਗਮ ਦਾ ਹਿੱਸਾ ਬਣ ਕੇ ਤਿਉਹਾਰ ਦੀ ਰੌਣਕ ਨੂੰ ਵਧਾਉਣ। ਪੋਸਟਰ ਜਾਰੀ ਕਰਨ ਸਮੇਂ ਉਨ੍ਹਾਂ ਦੇ ਨਾਲ ਕੌਂਸਲਰ ਅਰੁਣ ਸੀਕਰੀ, ਇਕੱਤਰ ਸਿੰਘ ਘਲੋਟੀ ਮੈਂਬਰ ਬਲਾਕ ਸੰਮਤੀ, ਕੌਂਸਲਰ ਸੁਖਨਜੀਤ ਕੌਰ ਦੇ ਪਤੀ ਅਮਨ ਟੱਕਰ, ਟਿੰਕੂ ਗੁਪਤਾ, ਵਿਜੇ ਗੁੰਬਰ ਜਨਤਾ ਵਾਲੇ, ਜਾਨੂ ਸ਼ਰਮਾ, ਨਿਰਮਲ ਸਿੰਘ ਨਿੰਮਾ, ਕੇਵਲ ਸਿੰਘ ਲੌਂਗੀਵਿੰਡ, ਕਮਲ ਤਿਵਾੜੀ, ਸੋਮ ਨਾਥ ਤੇ ਹੋਰ ਆਗੂ, ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰਸੇਟੀ ਮੋਗਾ ਵੋਮੈਨ ਟੇਲਰ ਦੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਮੇਰੀ ਸਿੱਖੀ ਮੇਰੀ ਪਹਿਚਾਣ ਤਹਿਤ ਚੌਥਾ ਗੁਰਮਤਿ ਮੁਕਾਬਲਾ ਕਿਸ਼ਨਪੁਰਾ ਕਲਾਂ ਵਿਖੇ ਸਫਲਤਾ ਪੂਰਵਕ ਸੰਪੰਨ
Ad Position 24