ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਸੰਗਤਾਂ ਨੇ ਕਰਤਾਰਪੁਰ ਕੋਰੀ ਡੋਰ ਦੇ ਦਰਸ਼ਨ ਕੀਤੇ
ਮੋਗਾ, 10 ਅਕਤੂਬਰ (ਜਸਪਾਲ ਸਿੰਘ ਬੱਬੀ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਸਮੇਸ਼ ਨਗਰ ਮੋਗਾ ਦੀਆਂ ਸੰਗਤਾਂ ਨੇ ਕਰਤਾਰਪੁਰ ਕਾਰੀਡੋਰ ਦੇ ਦਰਸ਼ਨ ਕੀਤੇ ਤੇ ਸਰਬ ਹਿੰਦ ਸਾਲਾਨਾ ਸਮਾਗਮ ਕਸਬਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ਾਮਿਲ ਹੋਈਆਂ| ਇਸ ਮੌਕੇ ਗੁਰਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਜੋ ਬਿਲਕੁਲ ਕਰਤਾਰਪੁਰ ਕਾਰੀਡੋਰ ਦੇ ਨਜ਼ਦੀਕ ਹੈ ਹਮੇਸ਼ਾ ਲਈ ਖੁੱਲਣਾ ਚਾਹੀਦਾ ਹੈ| ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਆਪਸੀ ਸਹਿਮਤੀ ਨਾਲ ਇਸ ਕੋਰੀ ਡੋਰ ਨੂੰ ਹਮੇਸ਼ਾ ਲਈ ਖੋਲ੍ਹਿਆ ਜਾਵੇ ਤਾਂ ਕਿ ਸਿੱਖ ਸੰਗਤਾਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਸਕਣ| ਸੰਗਤਾਂ ਵਿਚ ਜਗਜੀਤ ਸਿੰਘ ਜੱਗਾ, ਪ੍ਰੇਮ ਸਿੰਘ, ਗੁਰਪ੍ਰੀਤਮ ਸਿੰਘ ਚੀਮਾ, ਗੁਰਦਰਸ਼ਨ ਸਿੰਘ ਖਾਲਸਾ, ਸੁਖਮਿੰਦਰ ਸਿੰਘ ਸਹਾਰਨ, ਅਮਰੀਕ ਸਿੰਘ, ਪਰਮਜੀਤ ਸਿੰਘ, ਮਨਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੁਖ ਸਿੰਘ,ਗੁਰਨਾਮ ਸਿੰਘ, ਸੰਨ੍ਹੀ, ਗੁਰਜੰਟ ਸਿੰਘ ਸਾਹੋ ਕੇ, ਲਾਡੀ ਮੋਗਾ, ਗੁਰਪ੍ਰੀਤ ਸਿੰਘ ਅਤੇ ਬੀਬੀਆਂ ਸ਼ਾਮਲ ਸਨ|