12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਂ ਭਗਵਤੀ ਦੀਆਂ 26 ਸ਼ਕਤੀ ਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੇ ਸਵਾਗਤ ਲਈ ਚੌਂਕੀ ਕਰਵਾਈ

ਮੋਗਾ, 11 ਅਕਤੂਬਰ (ਅਸ਼ੋਕ ਬਾਂਸਲ)-ਸ਼ਾਰਦੀ ਨਵਰਾਤਰਿਆਂ ਦੇ ਪਾਵਨ ਮੌਕੇ ’ਤੇ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ 11 ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਸਮਾਗਮ ਵਿਚ ਮਾਂ ਭਗਵਤੀ ਦੀਆਂ 26 ਸ਼ਕਤੀ ਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੇ ਸਵਾਗਤ ਲਈ ਗੀਤਾ ਭਵਨ ਦੀ ਬੈਕ ਸਾਈਡ ’ਤੇ ਸਵਾਗਤ ਚੌਂਕੀ ਕਰਵਾਈ ਗਈ। ਪੰਡਿਤ ਰਾਹੁਲ ਗੌੜ ਦੀ ਅਗਵਾਈ ਹੇਠ ਸਮਾਜ ਸੇਵੀ ਸੁਰਿੰਦਰ ਗੋਇਲ ਅਤੇ ਉਰਮਿਲਾ ਰਾਣੀ ਨੇ ਆਪਣੇ ਪਰਿਵਾਰ ਸਮੇਤ ਮਾਂ ਭਗਵਤੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

Ad Position 21
No active advertisement
ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਅਸ਼ੋਕ ਬਾਂਸਲ)-ਸ਼ਾਰਦੀ ਨਵਰਾਤਰਿਆਂ ਦੇ ਪਾਵਨ ਮੌਕੇ ’ਤੇ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ 11 ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਸਮਾਗਮ ਵਿਚ ਮਾਂ ਭਗਵਤੀ ਦੀਆਂ 26 ਸ਼ਕਤੀ ਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੇ ਸਵਾਗਤ ਲਈ ਗੀਤਾ ਭਵਨ ਦੀ ਬੈਕ ਸਾਈਡ ’ਤੇ ਸਵਾਗਤ ਚੌਂਕੀ ਕਰਵਾਈ ਗਈ। ਪੰਡਿਤ ਰਾਹੁਲ ਗੌੜ ਦੀ ਅਗਵਾਈ ਹੇਠ ਸਮਾਜ ਸੇਵੀ ਸੁਰਿੰਦਰ ਗੋਇਲ ਅਤੇ ਉਰਮਿਲਾ ਰਾਣੀ ਨੇ ਆਪਣੇ ਪਰਿਵਾਰ ਸਮੇਤ ਮਾਂ ਭਗਵਤੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਭਜਨ ਗਾਇਕਾ ਰੇਖਾ ਸ਼ਰਮਾ ਨੇ ਭੇਟਾਂ ਗਾਇਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਦੌਰਾਨ ਮਾਂ ਭਗਵਤੀ ਦੀਆਂ 26 ਸ਼ਕਤੀ ਪੀਠਾਂ ਅਤੇ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਵਿਚ ਦਸ ਦਿਨਾਂ ਤੱਕ ਰੋਜ਼ਾਨਾ ਮਾਤਾ ਦੀ ਚੌਂਕੀ ਵਿਚ ਸ਼ਰਧਾਲੂ ਮਾਂ ਭਗਵਤੀ ਦਾ ਗੁਣਗਾਨ ਕਰਨਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ‘ਮੇਲੇ ਮਈਆ ਦੇ’ ਸਮਾਗਮ ਵਿਚ ਪਹੁੰਚਣ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹੀਰਾ ਲਾਲ ਸ਼ਰਮਾ ਦੇ ਪਰਿਵਾਰ ਨੇ ਮੰਦਰ ਸ੍ਰੀ ਲਾਲ ਦੁਆਰੇ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਨੱਥੂਵਾਲਾ ਗਰਬੀ ਵਿਖੇ ਬਲਾਕ ਪੱਧਰੀ ਖੇਡਾਂ ਦੀ ਹੋਈ ਸਮਾਪਤੀ
Ad Position 24