28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕੋਟ ਈਸੇ ਖਾਂ ਵਿਖੇ 1 ਅਕਤੂਬਰ ਨੂੰ ਹਲਕਾ ਧਰਮਕੋਟ ਦੇ ਇਕੱਠ ’ਚ ਹੁੰਮ-ਹੁੰਮਾ ਕੇ ਪੁੱਜਣ ਲੋਕ-ਐਮ.ਪੀ. ਭਾਈ ਸਰਬਜੀਤ ਸਿੰਘ ਖ਼ਾਲਸਾ

ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੱਕ ਵਿਚ ਆਗੂ ਭਾਈ ਸਾਹਿਬ ਸਿੰਘ ਤੇ ਸਾਥੀਆਂ ਵਲੋਂ ਜੀ. ਆਰ.

Ad Position 21
No active advertisement
1 ਅਕਤੂਬਰ ਨੂੰ ਕੋਟ ਈਸੇ ਖਾਂ ਵਿਖੇ ਵਾਰਿਸ ਪੰਜਾਬ ਦੇ ਹੋਣ ਵਾਲੇ ਇਕੱਠ ਸੰਬੰਧੀ ਜਾਣਕਾਰੀ ਦਿੰਦੇ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਸਾਹਿਬ ਸਿੰਘ ਤੇ ਹੋਰ। ਅਜੀਤ ਤਸਵੀਰ 28-09-2026
ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੱਕ ਵਿਚ ਆਗੂ ਭਾਈ ਸਾਹਿਬ ਸਿੰਘ ਤੇ ਸਾਥੀਆਂ ਵਲੋਂ ਜੀ.ਆਰ. ਰਿਜ਼ੋਰਟ, ਅੰਮ੍ਰਿਤਸਰ ਰੋਡ ਕੋਟ ਈਸੇ ਖਾਂ ਵਿਖੇ 1 ਅਕਤੂਬਰ ਨੂੰ ਸਵੇਰੇ 11 ਵਜੇ ਹਲਕਾ ਧਰਮਕੋਟ ਦੀ ਰੱਖੀ ਗਈ ਕਾਨਫ਼ਰੰਸ ਵਿਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਸਾਥੀਆਂ, ਵਰਕਰਾਂ ਤੇ ਆਮ ਲੋਕਾਂ ਨੂੰ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਹੋਣ ਵਾਲੀ ਇਸ ਇਕੱਤਰਤਾ ਸਬੰਧੀ ਇਕ ਪੋਸਟਰ ਵੀ ਜਾਰੀ ਕੀਤਾ। ਹੋਣ ਵਾਲੇ ਇਸ ਇਕੱਠ ਨੂੰ ਲੈ ਕੇ ਭਾਈ ਸਾਹਿਬ ਸਿੰਘ, ਸਾਥੀ ਆਗੂ ਕੁਲਵੰਤ ਸਿੰਘ ਫ਼ੌਜੀ ਤੇ ਹੋਰਨਾਂ ਨੇ ਕਿਹਾ ਕਿ ਲੋਕ ਸਾਰੀਆਂ ਪਾਰਟੀਆਂ ਦਾ ਰਾਜ ਵੇਖ ਚੁੱਕੇ ਹਨ ਪਰ ਪੰਜਾਬੀਆਂ ਦੇ ਪੱਲੇ ਹੁਣ ਤੱਕ ਨਿਰਾਸ਼ਾ ਹੀ ਪਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਪੰਜਾਬੀਆਂ ਦੀਆਂ ਅਸਲ ਭਾਵਨਾਵਾਂ ਵਿਚੋਂ ਨਿਕਲੀ ਹੋਈ ਜਥੇਬੰਦੀ ਹੈ ਜੋ ਪੰਥ, ਪੰਜਾਬ ਤੇ ਹਰ ਵਰਗ ਦੇ ਭਲੇ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਪੰਜਾਬ ਦੇ ਹਿਤਾਂ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਦੀ ਕੋਟ ਈਸੇ ਖਾਂ ਵਿਖੇ 1 ਅਕਤੂਬਰ ਨੂੰ ਜੋ ਇਕੱਤਰਤਾ ਜਥੇਬੰਦੀ ਦੇ ਹੱਕ ਵਿਚ ਹੋ ਰਹੀ ਹੈ, ਉਸ ਵਿਚ ਜਥੇਬੰਦੀ ਦੀ ਸਿਰਮੌਰ ਲੀਡਰਸ਼ਿਪ ਸ਼ਿਰਕਤ ਕਰੇਗੀ ਤੇ ਇਕੱਠ ਨੂੰ ਲੈ ਕੇ ਸਾਥੀ ਆਗੂਆਂ ਤੇ ਆਮ ਲੋਕਾਂ ਵਿਚ ਵੀ ਖਾਸਾ ਉਤਸ਼ਾਹ ਹੈ ਤੇ ਇਸ ਲਈ ਪਿੰਡ-ਪਿੰਡ ਜਾ ਕੇ ਬੈਠਕਾਂ ਰਾਹੀਂ ਲੋਕਾਂ ਨੂੰ ਲਾਮਬੰਦ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕੱਤਰਤਾ ਪੂਰੇ ਹਲਕੇ ਵਿਚ ਹੋਰ ਵੱਡੀ ਲਹਿਰ ਬਣਾਉਣ ਵਿਚ ਸਹਾਈ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਪੰਜਾਬ ਸੂਬੇ ਦੇ ਹਿਤ ’ਚ-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਕਿਹਾ, ਪੰਜਾਬ ਸਰਕਾਰ ਵਲੋਂ... ਅਗਲੀ ਖ਼ਬਰ ਭਾਜਪਾ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਮੁਖਤਿਆਰ ਸਿੰਘ ਸੰਧੂ ਦੀ ਅਗਵਾਈ ’ਚ ਨਸ਼ਾ ਮੁਕਤ ਯਾਤਰਾ ਪੁੱਜਣ ’ਤੇ ਲੋਕਾਂ ਨੇ...
Ad Position 24