ਸਵਿਫਟ ਕਾਰ ਟਿੱਪਰ ਨਾਲ ਟਕਰਾਉਣ ’ਤੇ ਨੌਜਵਾਨ ਦੀ ਮੌਤ
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਫਿਰੋਜ਼ਪੁਰ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਸਵਿਫਟ ਕਾਰ ਦੀ ਟਿੱਪਰ ਨਾਲ ਹੋਈ ਭਿਆਨਕ ਟੱਕਰ ਵਿਚ ਕਾਰ ਚਾਲਕ 35 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸ਼ਿਮਲਾਪੁਰੀ ਲੁਧਿਆਣਾ ਆਪਣੀ ਪਤਨੀ ਨੂੰ ਫਰੀਦਕੋਟ ਤੋਂ ਲਿਆਉਣ ਲਈ ਆਪਣੀ ਸਵਿਫਟ ਕਾਰ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਜਦੋਂ ਉਹ ਮੋਗਾ -ਫਿਰੋਜ਼ਪੁਰ ਰੋਡ ਮੇਨ ਹਾਈਵੇ ’ਤੇ ਪਿੰਡ ਘੱਲ ਕਲਾਂ ਕੋਲ ਪੁੱਜਾ ਤਾਂ ਕਾਰ ਬੇਕਾਬੂ ਹੋ ਕੇ ਇਕ ਟਿੱਪਰ ਨਾਲ ਟਕਰਾ ਗਈ।
ਅਜੀਤ ਡੈਸਕ
26-09-2026