22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਿੰਡਰ ਦੇ ਖੇਡ ਮੇਲੇ ਵਿਚ ਹੇਜ਼ ਕਬੱਡੀ ਕਲੱਬ ਨੇ ਜਿੱਤਿਆ ਇਕ ਲੱਖ ਦਾ ਪਹਿਲਾ ਇਨਾਮ

ਕਿਸ਼ਨਪੁਰਾ ਕਲਾਂ, 21 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਮਾਲਵੇ ਦੇ ਪ੍ਰਸਿੱਧ ਪਿੰਡ ਭਿੰਡਰ ਵਿਖੇ ਤਿੰਨ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ। ਖੇਡ ਮੇਲੇ ਦੇ ਪਹਿਲੇ ਦਿਨ 62 ਕਿੱਲੋ ਕਬੱਡੀ ਦੇ ਮੁਕਾਬਲਿਆਂ ਵਿਚ ਕਿਸ਼ਨਪੁਰਾ ਕਲਾਂ ਨੂੰ ਹਰਾ ਕੇ ਜਲਾਲਾਬਾਦ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਕਿਸ਼ਨਪੁਰਾ ਕਲਾਂ, 21 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਮਾਲਵੇ ਦੇ ਪ੍ਰਸਿੱਧ ਪਿੰਡ ਭਿੰਡਰ ਵਿਖੇ ਤਿੰਨ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ। ਖੇਡ ਮੇਲੇ ਦੇ ਪਹਿਲੇ ਦਿਨ 62 ਕਿੱਲੋ ਕਬੱਡੀ ਦੇ ਮੁਕਾਬਲਿਆਂ ਵਿਚ ਕਿਸ਼ਨਪੁਰਾ ਕਲਾਂ ਨੂੰ ਹਰਾ ਕੇ ਜਲਾਲਾਬਾਦ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਦਿਨ 75 ਕਿੱਲੋ ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਭਿੰਡਰ ਦੀ ਟੀਮ ਨੇ ਕੜਿਆਲ ਨੂੰ ਮਾਤ ਦੇ ਕੇ ਜਿੱਤ ਦਰਜ ਕੀਤੀ। ਰੱਸਾਕਸ਼ੀ ਮੁਕਾਬਲੇ ਵਿਚ ਬੁਰਜ ਦੁੱਨਾ ਦੀ ਟੀਮ ਨੇ ਖੋਸਾ ਕੋਟਲਾ ਦੀ ਟੀਮ ਨੂੰ ਹਰਾ ਕੇ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ। ਖੇਡ ਮੇਲੇ ਦੇ ਆਖਰੀ ਦਿਨ ਆਲ ਓਪਨ ਕਬੱਡੀ ਵਿਚ ਅੱਠ ਨਾਮਵਰ ਕਬੱਡੀ ਕਲੱਬਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਗੱਗੀ ਲੋਪੋ ਮਾਲਵਾ ਸੰਦੀਪ ਨੰਗਲ ਅੰਬੀਆਂ ਭਿੰਡਰ ਅਤੇ ਹੇਜ਼ ਕਬੱਡੀ ਕਲੱਬ ਭਿੰਡਰ ਵਿਚਕਾਰ ਹੋਇਆ। ਇਸ ਰੋਮਾਂਚਕ ਮੁਕਾਬਲੇ ਵਿਚ ਹੇਜ਼ ਕਬੱਡੀ ਕਲੱਬ ਭਿੰਡਰ ਨੇ ਜਿੱਤ ਹਾਸਲ ਕਰਕੇ ਸ਼ਾਨਦਾਰ ਕੱਪ ਤੇ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਇਸ ਮੌਕੇ ਪ੍ਰਧਾਨ ਗੁਰਵਿੰਦਰ ਸਿੰਘ ਗੋਗਾ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ। ਪ੍ਰਸਿੱਧ ਕਬੱਡੀ ਪ੍ਰਮੋਟਰ ਬਲਜਿੰਦਰ ਸਿੰਘ ਭਿੰਡਰ, ਗੁਰਮੇਲ ਸਿੰਘ ਗੇਲਾ ਕੈਨੇਡਾ, ਗੋਲਡੀ ਭਿੰਡਰ ਮਨੀਲਾ, ਮਨੀ ਮਨੀਲਾ ਸਮੇਤ ਹੋਰ ਖੇਡ ਪ੍ਰੇਮੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਹੇਜ਼ ਕਬੱਡੀ ਕਲੱਬ (ਲੰਡਨ) ਵਲੋਂ ਵਿੱਛੜ ਚੁੱਕੇ ਕਬੱਡੀ ਖਿਡਾਰੀ ਗੋਪੀ ਧੂੜਕੋਟ, ਨਿਰਭੈ ਹਠੂਰ ਅਤੇ ਗੁਰਜੀਤ ਤੂਤ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਗਈ। ਵਰਿੰਦਰ ਸਿੰਘ ਪਿਸਟਲ ਨੂੰ ਬੈਸਟ ਰੇਡਰ ਅਤੇ ਅਰਸ਼ ਬਰਸਾਲਪੁਰ ਨੂੰ ਬੈਸਟ ਜਾਫੀ ਐਲਾਨਦਿਆਂ ਮੋਟਰਸਾਈਕਲ ਦਿੱਤੀ ਗਏ| ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੁਰਬਿੰਦਰ ਸਿੰਘ ਗੋਗਾ, ਸਰੂਪਇੰਦਰ ਸਿੰਘ ਰਿੰਟੂ ਮੱਲ੍ਹੀ, ਰਣਜੀਤ ਬਾਬੇਕਾ, ਗੁਰਤੇਜ ਸਿੰਘ ਖਹਿਰਾ, ਬਲਵੰਤ ਸਿੰਘ ਬਾਬੂ, ਜਰਨੈਲ ਸਿੰਘ ਬਾਬੇਕਾ, ਪ੍ਰੇਮ ਸਿੰਘ ਮੱਲ੍ਹੀ, ਕੇਵਲ ਸਿੰਘ, ਜਗਮੋਹਨ ਸਿੰਘ ਫੌਜੀ, ਰਣਯੋਧ ਸਿੰਘ ਜੋਧਾ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਸਿੰਘ, ਗੁਰਜੰਟ ਸਿੰਘ ਬੰਦੇਸ਼ਾ, ਗੁਰਨਾਮ ਸਿੰਘ ਫੌਜੀ, ਰਣਜੀਤ ਸਿੰਘ ਬਿੱਟੂ ਪੰਚ, ਭਗਵੰਤ ਸਿੰਘ, ਸਵਰਨਜੀਤ ਸਿੰਘ ਨੋਨੀ ਕਾਮਰੇਡ, ਕੁਲਵੰਤ ਸਿੰਘ ਪੱਪੂ, ਦਵਿੰਦਰ ਸਿੰਘ ਦਾਰਾ, ਹਰਮੀਤ ਸਿੰਘ ਮੀਤਾ, ਜਗਜੀਤ ਸਿੰਘ, ਬਲਵਿੰਦਰ ਸਿੰਘ ਬਾਬਾ, ਦਰਸ਼ਨ ਸਿੰਘ ਸੰਧੂ, ਰਾਜੂ ਕਬੱਡੀ ਖਿਡਾਰੀ, ਜਗਰਾਜ ਸਿੰਘ, ਗੋਲਡੀ ਬਾਬਾ, ਵਰਿੰਦਰ ਸਿੰਘ ਭਿੰਡਰ, ਨਿਰਭੈ ਸਿੰਘ, ਮਨਜੀਤ ਸਿੰਘ ਮਨੀ ਜ਼ੈਲਦਾਰ, ਹੈਪੀ ਰਾਜਸਥਾਨੀ, ਗੁਰਜੰਟ ਬਦੇਸ਼ਾ, ਨਿਰਭੈ ਸਿੰਘ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਦੇਵ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਨੈਤਿਕ ਸਿੱਖਿਆ ਦੀ ਪ੍ਰੀਖਿਆ ’ਚ ਸੰਤ ਬਾਬਾ ਭਾਗ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ
Ad Position 24