22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡ ਡਾਲਾ 1965 ਦੇ ਸ਼ਹੀਦ ਸਿਪਾਹੀ ਗੁਰਬਚਨ ਸਿੰਘ ਜੰਡੂ ਦੀ ਬਰਸੀ ਮਨਾਈ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਕੈਪਟਨ ਜਗਰਾਜ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਡਾਲਾ ਰਜਿ: ਵਲੋਂ ਕਮੇਟੀ ਪ੍ਰਧਾਨ ਕੈਪਟਨ ਜਗਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਵਿਚ ਸ਼ਹੀਦ ਸਿਪਾਹੀ ਗੁਰਬਚਨ ਸਿੰਘ ਜੰਡੂ ਦੀ ਸਾਲਾਨਾ ਬਰਸੀ ਮਨਾਈ ਗਈ। ਇਸ ਮੌਕੇ ਸ਼ਹੀਦੀ ਸਮਾਰਕ ਵਿਖੇ ਝੰਡੇ ਦੀ ਰਸਮ ਵੈਟਰਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ ਵਲੋਂ ਨਿਭਾਈ ਗਈ, ਰਾਸ਼ਟਰੀ ਗੀਤ ਦੀ ਧੁਨ ਤੋਂ ਬਾਅਦ ਗੁਰਦੁਆਰਾ ਰੋੜੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।

Ad Position 21
No active advertisement
ਪਿੰਡ ਡਾਲਾ ਵਿਖੇ ਸ਼ਹੀਦ ਸਿਪਾਹੀ ਗੁਰਬਚਨ ਸਿੰਘ ਜੰਡੂ ਦੀ ਬਰਸੀ ਮੌਕੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਦੇ ਆਗੂ। ਤਸਵੀਰ : ਹਰਜੀਤ ਸਿੰਘ 22-09-2026
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਕੈਪਟਨ ਜਗਰਾਜ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਡਾਲਾ ਰਜਿ: ਵਲੋਂ ਕਮੇਟੀ ਪ੍ਰਧਾਨ ਕੈਪਟਨ ਜਗਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਵਿਚ ਸ਼ਹੀਦ ਸਿਪਾਹੀ ਗੁਰਬਚਨ ਸਿੰਘ ਜੰਡੂ ਦੀ ਸਾਲਾਨਾ ਬਰਸੀ ਮਨਾਈ ਗਈ। ਇਸ ਮੌਕੇ ਸ਼ਹੀਦੀ ਸਮਾਰਕ ਵਿਖੇ ਝੰਡੇ ਦੀ ਰਸਮ ਵੈਟਰਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ ਵਲੋਂ ਨਿਭਾਈ ਗਈ, ਰਾਸ਼ਟਰੀ ਗੀਤ ਦੀ ਧੁਨ ਤੋਂ ਬਾਅਦ ਗੁਰਦੁਆਰਾ ਰੋੜੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਕੈਪਟਨ ਜਗਰਾਜ ਸਿੰਘ ਵਲੋਂ ਗੁਰਬਚਨ ਸਿੰਘ ਜੰਡੂ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਪਲਵਿੰਦਰ ਕੌਰ ਤੇ ਸਮੂਹ ਪੰਚਾਇਤ ਮੈਂਬਰ, ਵੈਟਰਨਰ ਵੈੱਲਫੇਅਰ ਆਰਗੇਨਾਈਜ਼ੇਸ਼ਨ ਮੋਗਾ, ਐਕਸ ਸਰਵਿਸਮੈਨ ਕਮੇਟੀ ਮਾਣੂੰਕੇ, ਐਕਸ ਸਰਵਿਸਮੈਨ ਕਮੇਟੀ ਨਿਹਾਲ ਸਿੰਘ ਵਾਲਾ, ਐਕਸ ਸਰਵਿਸਮੈਨ ਕਮੇਟੀ ਧਰਮਕੋਟ ਅਤੇ ਐਕਸ ਸਰਵਿਸਮੈਨ ਸੰਘਰਸ਼ ਕਮੇਟੀ ਬਾਘਾ ਪੁਰਾਣਾ ਕਮੇਟੀਆਂ ਨੇ ਹਾਜ਼ਰੀ ਲਗਵਾਈ ਤੇ ਪ੍ਰਧਾਨ ਸਾਹਿਬਾਨਾਂ ਵਲੋਂ ਸ਼ਹੀਦ ਨੂੰ ਸਰਦਾ ਦੇ ਫ਼ੁੱਲ ਭੇਟ ਕੀਤੇ ਗਏ ਤੇ ਇਸੇ ਤਰ੍ਹਾਂ ਸ਼ਹੀਦਾਂ ਨੂੰ ਯਾਦ ਰੱਖਣ ਲਈ ਏਕਤਾ ਦੀ ਲੋੜ ਤੇ ਜ਼ੋਰ ਦਿੱਤਾ। ਡਾਲਾ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਵਲੋਂ ਪਿੰਡ ਦੀ ਸਰਪੰਚ ਪਲਵਿੰਦਰ ਕੌਰ, ਕਮੇਟੀਆਂ ਦੇ ਪ੍ਰਧਾਨਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਡਾਲਾ ਲੜਕੇ, ਸੀਨੀਅਰ ਸੈਕੰਡਰੀ ਸਕੂਲ ਡਾਲਾ ਲੜਕੀਆਂ ਜੋ ਸਾਲ 2025-26 ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ, ਨੂੰ ਟਰਾਫ਼ੀਆਂ ਦੇ ਕਿ ਹੌਸਲਾ ਅਫਜਾਈ ਕੀਤੀ ਗਈ। ਸਮਾਗਮ ਵਿਚ ਕਮੇਟੀ ਮੈਂਬਰਾਨ, ਵੀਰ ਨਾਰੀਆਂ, ਸੈਨਿਕ ਤੇ ਸਾਬਕਾ ਸੈਨਿਕ ਪਰਿਵਾਰ ਤੇ ਪਿੰਡ ਦੇ ਪਤਵੰਤੇਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਡਾਲਾ ਕਮੇਟੀ ਦੇ ਵਾਈਸ ਪ੍ਰਧਾਨ ਹੌਲਦਾਰ ਧਰਮ ਸਿੰਘ, ਹੌਲਦਾਰ ਜਸਮੇਲ ਸਿੰਘ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਸੁਖਮੰਦਰ ਸਿੰਘ, ਹੌਲਦਾਰ ਗੁਰਸੇਵਕ ਸਿੰਘ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਹਰਦੇਵ ਸਿੰਘ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਧਰਵਿੰਦਰ ਸਿੰਘ, ਹੌਲਦਾਰ ਰਾਮਪਾਲ ਸਿੰਘ, ਹੌਲਦਾਰ ਜਗਰੂਪ ਸਿੰਘ, ਹੌਲਦਾਰ ਸਤਨਾਮ ਸ਼ਰਮਾ, ਹੌਲਦਾਰ ਮਨਪ੍ਰੀਤ ਸਿੰਘ, ਹੌਲਦਾਰ ਹਰਮੇਸ਼ ਸਿੰਘ, ਹੌਲਦਾਰ ਰਾਜ ਕੁਮਾਰ, ਕੈਪਟਨ ਮੁਖਤਿਆਰ ਸਿੰਘ, ਕੈਪਟਨ ਜਸਵਿੰਦਰ ਸਿੰਘ, ਨਾਇਬ ਸੂਬੇਦਾਰ ਅਜੈਬ ਸਿੰਘ, ਹੌਲਦਾਰ ਜਗਰੂਪ ਸਿੰਘ, ਸ਼ਹੀਦ ਪਰਿਵਾਰ ਮੈਂਬਰ ਤਰਸੇਮ ਸਿੰਘ ਜੰਡੂ, ਵੀਰ ਨਾਰੀ ਕਰਮਜੀਤ ਕੌਰ, ਵੀਰ ਨਾਰੀ ਜਸਬੀਰ ਕੌਰ, ਵੀਰ ਨਾਰੀ ਕੁਲਵੰਤ ਕੌਰ, ਵੀਰ ਨਾਰੀ ਤੇਜ ਕੌਰ ਅਤੇ ਹੋਰ ਸੈਨਿਕ ਪਰਿਵਾਰ ਤੇ ਪਤਵੰਤੇ ਸੱਜਣ ਹਾਜ਼ਰ ਸਨ। ਅੰਤ ਵਿਚ ਕਮੇਟੀ ਪ੍ਰਧਾਨ ਵਲੋਂ ਸਭ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁਖਮੰਦਰ ਸਿੰਘ ਸਰਕਲ ਭਿੰਡਰ ਕਲਾਂ ਐਸ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰਾਧੇ ਕ੍ਰਿਸ਼ਨਾ ਗਊਸ਼ਾਲਾ ਸੁਸਾਇਟੀ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ
Ad Position 24