18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਡੀ.ਸੀ.ਏ. ਮੋਗਾ ਵਲੋਂ ਅੰਡਰ-14 ਲੜਕਿਆਂ ਦੇ ਕ੍ਰਿਕਟ ਟਰਾਇਲ ਅੱਜ

ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਵਲੋਂ ਸੈਸ਼ਨ 2026-27 ਲਈ ਅੰਡਰ-14 ਲੜਕਿਆਂ ਦੇ ਕ੍ਰਿਕਟ ਟਰਾਇਲ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਟਰਾਇਲਾਂ ਰਾਹੀਂ ਮੋਗਾ ਜ਼ਿਲ੍ਹੇ ਦੇ ਨੌਜਵਾਨ ਅਤੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਮੁਕਾਬਲਾਤਮਿਕ ਕ੍ਰਿਕਟ ਵਿਚ ਅੱਗੇ ਵਧਣ ਦਾ ਮੌਕਾ ਮਿਲੇਗਾ।

Ad Position 21
No active advertisement
ਅਜੀਤ ਡੈਸਕ 19-09-2026
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਵਲੋਂ ਸੈਸ਼ਨ 2026-27 ਲਈ ਅੰਡਰ-14 ਲੜਕਿਆਂ ਦੇ ਕ੍ਰਿਕਟ ਟਰਾਇਲ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਟਰਾਇਲਾਂ ਰਾਹੀਂ ਮੋਗਾ ਜ਼ਿਲ੍ਹੇ ਦੇ ਨੌਜਵਾਨ ਅਤੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਮੁਕਾਬਲਾਤਮਿਕ ਕ੍ਰਿਕਟ ਵਿਚ ਅੱਗੇ ਵਧਣ ਦਾ ਮੌਕਾ ਮਿਲੇਗਾ। ਡੀ.ਸੀ.ਏ. ਦੇ ਅਪੈਕਸ ਮੈਂਬਰ ਕਮਲ ਅਰੋੜਾ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅੰਡਰ-14 ਲੜਕਿਆਂ ਦੇ ਕ੍ਰਿਕਟ ਟਰਾਇਲ ਅੱਜ 19 ਸਤੰਬਰ ਨੂੰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਕਰਵਾਏ ਜਾਣਗੇ। ਡੀ.ਸੀ.ਏ. ਮੋਗਾ ਵਲੋਂ ਕਰਵਾਏ ਜਾ ਰਹੇ ਇਹ ਟਰਾਇਲ ਉਨ੍ਹਾਂ ਖਿਡਾਰੀਆਂ ਲਈ ਇਕ ਮਹੱਤਵਪੂਰਨ ਮੰਚ ਹੋ ਸਕਦੇ ਹਨ ਜੋ ਜ਼ਿਲ੍ਹਾ ਪੱਧਰ ‘ਤੇ ਆਪਣੀ ਕ੍ਰਿਕਟ ਪ੍ਰਤਿਭਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਡੀ.ਸੀ.ਏ. ਮੋਗਾ ਵਲੋਂ ਯੋਗ ਨੌਜਵਾਨ ਕ੍ਰਿਕਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਲੈਣ ।
Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਵਿਖੇ ਬਾਬਾ ਸ੍ਰੀਚੰਦ ਦੇ ਜਨਮ ਉਤਸਵ ਸੰਬੰਧੀ ਸਮਾਗਮ ਭਲਕੇ-ਸੰਤ ਬਾਬਾ ਗੁਰਮੇਲ ਸਿੰਘ ਅਗਲੀ ਖ਼ਬਰ ਪਿੰਡ ਚੜਿੱਕ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਵਿਸ਼ੇਸ਼ ਮੀਟਿੰਗ
Ad Position 24