18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਗਣਪਤੀ ਮਹਾਂਉਤਸਵ ਦੌਰਾਨ ਭਜਨ ਸੰਧਿਆ ਦਾ ਆਯੋਜਨ

ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 19-09-2026
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਗਣੇਸ਼ ਚਤੁਰਥੀ ਦੇ ਸਬੰਧ ਵਿਚ ਕਾਲਜ ਕੈਂਪਸ ਵਿਚ ਸਥਿਤ ਦੁਰਗਾ ਮੰਦਰ ਵਿਚ ਜਾਰੀ ਗਣਪਤੀ ਮਹਾਂਉਤਸਵ ਦੌਰਾਨ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਮੋਗਾ ਤੋਂ ਪਹੁੰਚੀਆਂ ਸਾਧਵੀ ਮਹਿਮਾਨਸਾ ਭਾਰਤੀ, ਜਸਪਾਲ ਭਾਰਤੀ ਅਤੇ ਪ੍ਰਿਯੰਕਾ ਭਾਰਤੀ ਨੇ ਸੁੰਦਰ ਕੀਰਤਨ ਅਤੇ ਭਜਨ ਪੇਸ਼ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਨਿਹਾਲ ਕੀਤਾ। ਭਜਨ ਸੰਧਿਆ ਦੌਰਾਨ ਸਾਧਵੀਆਂ ਨੇ ਭਗਵਾਨ ਗਣਪਤੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸ਼ਰਧਾਲੂਆਂ ਨੂੰ ਅਧਿਆਤਮਿਕ ਸੰਦੇਸ਼ ਦਿੱਤਾ। ਕੀਰਤਨ ਦੌਰਾਨ ਪੂਰਾ ਕਾਲਜ ਕੈਂਪਸ ਭਗਤੀਮਈ ਮਾਹੌਲ ਨਾਲ ਗੂੰਜ ਉੱਠਿਆ। ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਇਸ ਧਾਰਮਿਕ ਸਮਾਗਮ ਵਿਚ ਹਿੱਸਾ ਲਿਆ। ਸ਼ਰਧਾਲੂ ਭਜਨਾਂ ‘ਤੇ ਭਗਵਾਨ ਗਣਪਤੀ ਦਾ ਸਿਮਰਨ ਕਰਦੇ ਨਜ਼ਰ ਆਏ। ਮੰਦਰ ਕੈਂਪਸ ਵਿਚ ਪੰਡਤ ਰਾਮ ਚੰਦਰ ਸ਼ਰਮਾ ਦੀ ਅਗਵਾਈ ਹੇਠ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਅਤੇ ਵਿਸ਼ੇਸ਼ ਹਵਨ ਵੀ ਕਰਵਾਇਆ ਗਿਆ। ਗਣਪਤੀ ਮਹਾਰਾਜ ਨੂੰ ਭੋਗ ਅਰਪਿਤ ਕਰਨ ਉਪਰੰਤ ਸਾਰਿਆਂ ਨੇ ਪਰਿਵਾਰ, ਕਾਲਜ ਅਤੇ ਸਮਾਜ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਗਣਪਤੀ ਉਤਸਵ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ, ਧਾਰਮਿਕ ਸੰਸਕਾਰਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਭਗਵਾਨ ਗਣੇਸ਼ ਅੱਗੇ ਸਾਰਿਆਂ ਦੇ ਜੀਵਨ ਵਿਚ ਸੁੱਖ, ਸ਼ਾਂਤੀ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ। ਕਾਲਜ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਗਣਪਤੀ ਮਹਾਰਾਜ ਜੀ ਦੇ ਆਗਮਨ ਤੋਂ ਲੈ ਕੇ ਵਿਸਰਜਨ ਤੱਕ ਕਾਲਜ ਕੈਂਪਸ ਵਿਚ ਸ਼ਰਧਾ ਅਤੇ ਭਗਤੀ ਵਾਲਾ ਮਾਹੌਲ ਬਣਿਆ ਰਿਹਾ। ਵਿਦਿਆਰਥੀਆਂ ਅਤੇ ਸਟਾਫ਼ ਨੇ ਪੂਰੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਵਿਚ ਭਾਗ ਲਿਆ ਅਤੇ ਗਣਪਤੀ ਬੱਪਾ ਅੱਗੇ ਸਾਰਿਆਂ ਦੇ ਉੱਜਲ ਭਵਿੱਖ ਅਤੇ ਮੰਗਲਮਈ ਜੀਵਨ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਸਮੇਤ ਕਾਲਜ ਦੇ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਮਾਰਗ ਦਾ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਤੇ ਵਿਧਾਇਕ ਲਾਡੀ ਢੋਸ ਵਲੋਂ ਉਦਘਾਟਨ ਅਗਲੀ ਖ਼ਬਰ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਵਿੱਚ ਪੰਜਾਬ ਸਰਕਾਰ ਨਾਕਾਮ-ਗੋਗਾ ਸੰਗਲਾ, ਮੱਤਾ, ਜਵੰਦਾ
Ad Position 24