17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੇਵਕਤ ਵਿਛੋੜਾ ਦੇ ਕੇ ਤੁਰ ਗਿਆ ਨੈਸ਼ਨਲ ਕਬੱਡੀ ਖਿਡਾਰੀ ਪ੍ਰਸ਼ੋਤਮ ਸ਼ਰਮਾ ਉਰਫ ‘ਛੋਤੀ ਪੰਡਿਤ’

ਠੱਠੀ ਭਾਈ, 16 ਸਤੰਬਰ (ਜਗਰੂਪ ਸਿੰਘ ਮਠਾੜੂ)- ਇਤਿਹਾਸ ਵਿਚ ਵਿਲੱਖਣ ਥਾਂ ਰੱਖਣ ਵਾਲੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ ਤੋਂ ਇਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਯਾਰਾਂ ਦੇ ਯਾਰ ਅਤੇ ਹਸਮੁਖ ਸੁਭਾਅ ਦੇ ਮਾਲਕ ਪ੍ਰਸ਼ੋਤਮ ਸ਼ਰਮਾ ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਅਤੇ ਯਾਰ-ਬੇਲੀ ਪਿਆਰ ਨਾਲ ‘ਛੋਤੀ ਪੰਡਿਤ ’ ਕਹਿ ਕੇ ਬੁਲਾਉਂਦੇ ਸਨ, ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।

Ad Position 21
No active advertisement
ਅਜੀਤ ਡੈਸਕ 17-09-2026
ਠੱਠੀ ਭਾਈ, 16 ਸਤੰਬਰ (ਜਗਰੂਪ ਸਿੰਘ ਮਠਾੜੂ)- ਇਤਿਹਾਸ ਵਿਚ ਵਿਲੱਖਣ ਥਾਂ ਰੱਖਣ ਵਾਲੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ ਤੋਂ ਇਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਯਾਰਾਂ ਦੇ ਯਾਰ ਅਤੇ ਹਸਮੁਖ ਸੁਭਾਅ ਦੇ ਮਾਲਕ ਪ੍ਰਸ਼ੋਤਮ ਸ਼ਰਮਾ ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਅਤੇ ਯਾਰ-ਬੇਲੀ ਪਿਆਰ ਨਾਲ ‘ਛੋਤੀ ਪੰਡਿਤ ’ ਕਹਿ ਕੇ ਬੁਲਾਉਂਦੇ ਸਨ, ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ‘ਛੋਤੀ ਪੰਡਿਤ’ ਨੈਸ਼ਨਲ ਸਟਾਈਲ ਕਬੱਡੀ ਦੇ ਵਧੀਆ ਖਿਡਾਰੀ ਵੀ ਸਨ। ਖੇਡ ਦੇ ਨਾਲ-ਨਾਲ ਗਾਇਕੀ ਦਾ ਵੀ ਉਨ੍ਹਾਂ ਨੂੰ ਬੇਹੱਦ ਸ਼ੌਕ ਸੀ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ‘ਛੋਤੀ ਪੰਡਿਤ’ ਦਾ ਵਿਛੋੜਾ ਸਿਰਫ ਇਕ ਦੋਸਤ ਦਾ ਵਿਛੋੜਾ ਨਹੀਂ, ਸਗੋਂ ਇਕ ਹੱਸਦੀ-ਖੇਡਦੀ ਮਹਿਫਲ ਦੇ ਸਦਾ ਲਈ ਉੱਜੜ ਜਾਣ ਵਰਗਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੱਲ ਕੇ ਵਿਖੇ ਬੜੇ ਹੀ ਗਮਗੀਨ ਅਤੇ ਭਾਵੁਕ ਮਾਹੌਲ ਵਿਚ ਕੀਤਾ ਗਿਆ। ਛੋਤੀ ਮੱਲ ਕੇ ਦੀ ਬੇਵਕਤੀ ਮੌਤ ’ਤੇ ਕੁਲਦੀਪ ਸਿੰਘ ਬਰਾੜ ਸਾਹੋਕੇ ਕੈਨੇਡਾ, ਕਲੱਬ ਪ੍ਰਧਾਨ ਜਸਬੀਰ ਸਿੰਘ ਸੀਰਾ ਬਰਾੜ ਮੱਲ ਕੇ, ਗੀਟਨ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ ਨੰਬਰਦਾਰ ਸਾਹੋਕੇ, ਰੌਕੀ ਬਰਾੜ ਮੱਲ ਕੇ, ਜਸਵਿੰਦਰ ਸਿੰਘ ਰਾਜਾ ਬਰਾੜ ਸਰਪੰਚ ਮੱਲ ਕੇ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਦਿਲਬਾਗ ਸਿੰਘ ਬਾਘਾ ਬਰਾੜ, ਅੰਤਰਜੀਤ ਸਿੰਘ ਟਿੱਕੂ ਬਰਾੜ ਪ੍ਰਧਾਨ ਟਰੱਕ ਯੂਨੀਅਨ, ਬਲਵਿੰਦਰ ਸਿੰਘ ਘੈਂਟ, ਪੰਚਾਇਤ ਸੈਕਟਰੀ ਭੁੱਟੋ, ਕੁਲਦੀਪ ਸਿੰਘ ਸਾਬਕਾ ਸਰਪੰਚ ਮੱਲ ਕੇ, ਹਰਜਿੰਦਰ ਸਿੰਘ ਬਰਾੜ, ਜਗਜੀਤ ਸਿੰਘ ਪ੍ਰਧਾਨ, ਜੋਤੀ ਕੈਨੇਡਾ ਪੰਜਗਰਾਈਂ, ਕੇਵਲ ਮੱਲ ਕੇ, ਬਬਲੀ ਬਰਾੜ, ਗੀਟਣ ਬਰਾੜ ਮੱਲ ਕੇ, ਮਿੰਟਾ ਸ਼ਰਮਾ ਕੋਟਕਪੂਰਾ, ਕਬੱਡੀ ਖਿਡਾਰੀ ਮੰਦਰ ਮੱਲ ਕੇ, ਗੁਰਮੇਲ ਸਿੰਘ ਮੇਲਾ ਆੜ੍ਹਤੀਆ, ਮਾਸਟਰ ਬਲਜੀਤ ਸਿੰਘ, ਮੋਲੀ ਸੇਵੇਵਾਲਾ ਆਦਿ ਨੇ ਉਨ੍ਹਾਂ ਦੇ ਸਪੁੱਤਰ ਗੁਰਪਿੰਦਰ, ਭਰਾ ਸੰਦੀਪ ਕੁਮਾਰ ਸੰਨੀ ਅਤੇ ਭਤੀਜਿਆਂ ਵਿਕੀ ਸ਼ਰਮਾ, ਨਵੀ ਸ਼ਰਮਾ, ਰਵੀ ਸ਼ਰਮਾ ਧੂੜਕੋਟ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕਰਨ ਲਈ ਜਥੇ ਰਵਾਨਾ ਅਗਲੀ ਖ਼ਬਰ ਸਮਾਜ ਸੇਵੀ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਜਿੰਦਰ ਸਿੰਘ ਖੋਟੇ ਦਾ ਵਿਸ਼ੇਸ਼ ਸਨਮਾਨ ਪੰਜਾਬ ਦੇ ਗਵਰਨਰ ਕਰਨਗੇ
Ad Position 24