ਨੱਥੂਵਾਲਾ ਗਰਬੀ ਵਿਖੇ ਚੈੱਕ-ਅਪ ਕੈਂਪ ਲਗਾਇਆ
ਨੱਥੂਵਾਲਾ ਗਰਬੀ, 12 ਸਤੰਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਅਤੇ ਆਯੂਸ਼ ਵਿਭਾਗ ਪੰਜਾਬ ਅਤੇ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਹੋਮੀਓਪੈਥੀ ਵਿਭਾਗ ਦੇ ਡਾਇਰੈਕਟਰ ਡਾ.
ਨੱਥੂਵਾਲਾ ਗਰਬੀ, 12 ਸਤੰਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਅਤੇ ਆਯੂਸ਼ ਵਿਭਾਗ ਪੰਜਾਬ ਅਤੇ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਹੋਮੀਓਪੈਥੀ ਵਿਭਾਗ ਦੇ ਡਾਇਰੈਕਟਰ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪਲਵਿੰਦਰ ਸਿੰਘ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਗੁਰਦਰਸ਼ਨ ਕੌਰ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਨੱਥੂ ਵਾਲਾ ਗਰਬੀ ਜ਼ਿਲ੍ਹਾ ਮੋਗਾ ਵਿਚ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਪਹੁੰਚੇ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵਲੋਂ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਕੈਂਪ ਦੌਰਾਨ ਲਗਭਗ 486 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ ਦੌਰਾਨ ਆਯੁਰਵੈਦਿਕ ਵਿਭਾਗ ਵਲੋਂ 255 ਅਤੇ ਹੋਮਿਓਪੈਥਿਕ ਵਿਭਾਗ ਵਲੋਂ 231 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਇਸ ਕੈਂਪ ਦੌਰਾਨ ਆਯੁਰਵੈਦ ਵਿਭਾਗ ਵਲੋਂ ਡਾ. ਅਰਜਨ ਸਿੰਘ ਏ.ਐਮ.ਓ. ਡਾ. ਸਵਿੰਦਰ ਸੋਨੀਆ ਏ.ਐਮ.ਓ., ਹੋਮੀਓਪੈਥੀ ਵਿਭਾਗ ਤੋਂ ਡਾ. ਰਣਜੀਤ ਸਿੰਘ ਐਚ.ਐਮ.ੳ. ਅਤੇ ਰਾਜਵਿੰਦਰ ਸਿੰਘ ਡਿਸਪੈਂਸਰ, ਉਪ ਵੈਦ ਮਨਪ੍ਰੀਤ ਸਿੰਘ, ਉਪ ਵੈਦ ਰਾਜ ਕੁਮਾਰ ਵਲੋਂ ਡਿਊਟੀ ਨਿਭਾਈ ਗਈ। ਇਸ ਕੈਂਪ ਵਿਚ ਪੀ.ਐਚ.ਸੀ. ਦੇ ਸਟਾਫ਼ ਮੈਂਬਰ ਫਾਰਮੇਸੀ ਅਫ਼ਸਰ ਮਨਦੀਪ ਸਿੰਘ, ਸਟਾਫ਼ ਨਰਸ ਕਿਰਨਦੀਪ ਕੌਰ, ਸੀ.ਐਚ.ਓ. ਵੀਰਪਾ ਲ ਕੌਰ, ਨਿਰਮਲ ਕੌਰ, ਆਸ਼ਾ ਵਰਕਰਜ਼ ਛਿੰਦਰ ਕੌਰ, ਹਰਵਿੰਦਰ ਕੌਰ, ਕੁਲਵੰਤ ਕੌਰ ਮਨਪ੍ਰੀਤ ਕੌਰ ਅਤੇ ਸੁਖਜੀਤ ਕੌਰ ਹੈਲਪਰ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਕੈਂਪ ਵਿਚ ਸਰਪੰਚ ਨਿਰਵੈਰ ਸਿੰਘ, ਜਸ ਬਰਾੜ ਪੰਚ, ਨਿੱਕਾ ਸਿੰਘ ਪੰਚ, ਮਨਜੀਤ ਕੌਰ ਪੰਚ, ਸੁਖਦੇਵ ਸਿੰਘ ਪੰਚ ਅਤੇ ਹੋਰ ਪਿੰਡ ਨਿਵਾਸੀਆਂ ਵਲੋਂ ਸ਼ਿਰਕਤ ਕੀਤੀ ਗਈ।