08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਵਲੋਂ ਐਸ. ਆਈ. ਆਰ. ਦੀ ਨੋਟਿਸ ਸੁਣਵਾਈ ਸੰਬੰਧੀ ਮੀਟਿੰਗ

ਨਿਹਾਲ ਸਿੰਘ ਵਾਲਾ, 9 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਐਸ. ਡੀ.

Ad Position 21
No active advertisement
ਅਜੀਤ ਡੈਸਕ 13-09-2026
ਨਿਹਾਲ ਸਿੰਘ ਵਾਲਾ, 9 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਐਸ.ਡੀ.ਐਮ. ਗਗਨਦੀਪ ਵਲੋਂ ਐਸ.ਆਈ.ਆਰ. ਦੇ ਚੱਲ ਰਹੇ ਕੰਮ ਦੀ ਪਾਰਦਰਸ਼ਤਾ ਅਤੇ 100 ਫ਼ੀਸਦੀ ਸਹੀ ਕੰਮ ਪੂਰਾ ਕਰਨ ਲਈ ਬੂਥ ਪੱਧਰ ‘ਤੇ ਬੀ.ਐਲ.ਓ. ਅਤੇ ਬੀ.ਐਲ.ਏ.-2 ਦੀ ਆਪਸੀ ਸਹਿਮਤੀ ਅਤੇ ਵੋਟਰਾਂ ਦੀ ਸਹੀ ਪਹਿਚਾਣ ਤਾਂ ਜੋ ਕੋਈ ਵੀ ਯੋਗ ਵੋਟ ਐਸ.ਆਈ.ਆਰ. ਦੀ ਵੋਟਰ ਸੂਚੀ ‘ਚ ਆਉਣ ਤੋਂ ਰਹਿ ਨਾ ਜਾਵੇ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਬੀ.ਐਲ.ਏ.-1 ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੂਥ ਪੱਧਰ ਤੇ ਆ ਰਹੀਆਂ ਸਮੱਸਿਆਵਾਂ ਬੀ.ਐਲ.ਏ.-2 ਦੇ ਸਹਿਯੋਗ ਨਾਲ ਜਾਰੀ ਕੀਤੇ ਨੋਟਿਸ ਦੀ ਸੁਣਵਾਈ ਦੌਰਾਨ ਗ਼ੈਰਹਾਜ਼ਰ ਅਤੇ ਸਹੀ ਡਾਕੂਮੈਂਟ ਅਪਲੋਡ ਕੀਤੇ ਜਾਣ ਸੰਬੰਧੀ ਸਹੀ ਤਰਤੀਬ ਨਾਲ ਕੰਮ ਪੂਰਾ ਕੀਤਾ ਜਾ ਸਕੇ। ਉਨ੍ਹਾਂ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਨਾਲ ਹੁਣ ਤੱਕ ਕੀਤੇ ਅਤੇ ਕੀਤੇ ਜਾ ਰਹੇ ਕੰਮ ਦੇ ਅੰਕੜੇ ਵੀ ਸ਼ੇਅਰ ਕੀਤੇ। ਇਸ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਬੀ.ਐਲ.ਏ.-1 ਨੇ ਐਸ.ਡੀ.ਐਮ. ਗਗਨਦੀਪ ਵਲੋਂ ਸਾਂਝੀ ਕੀਤੀ ਜਾਣਕਾਰੀ ਉੱਪਰ ਸਹਿਮਤੀ ਦਿੰਦਿਆਂ ਸਹਿਯੋਗ ਕਰਨ ਦੀ ਦੀ ਵਚਨਬੱਧਤਾ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਮਨਾਇਆ ਅੰਤਰਰਾਸ਼ਟਰੀ ਸਾਖਰਤਾ ਦਿਵਸ ਅਗਲੀ ਖ਼ਬਰ ਸੰਤ ਜਗਜੀਤ ਸਿੰਘ ਲੋਪੋਂਵਾਲਿਆਂ ਦਾ ਵਿਦੇਸ਼ਾਂ ਤੋਂ ਪਰਤਣ ’ਤੇ ਕੀਤਾ ਨਿੱਘਾ ਸਵਾਗਤ
Ad Position 24