13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੰਤ ਨਿਰੰਕਾਰੀ ਮੰਡਲ ਮੋਗਾ ਵਲੋਂ ਮੁਫ਼ਤ ਮੈਡੀਕਲ ਕੈਂਪ ਅੱਜ

ਮੋਗਾ, 12 ਸਤੰਬਰ (ਬਾਂਸਲ)-ਸੰਤ ਨਿਰੰਕਾਰੀ ਮੰਡਲ ਮੋਗਾ ਸ਼ਾਖਾ ਸੱਤਿਆ ਸਾਈਂ ਹਸਪਤਾਲ ਪਿੰਡ ਦੁੱਨੇਕੇ ਜ਼ਿਲ੍ਹਾ ਮੋਗਾ ਦੇ ਸਹਿਯੋਗ ਨਾਲ ਅੱਜ 13 ਸਤੰਬਰ ਨੂੰ ਸੰਤ ਨਿਰੰਕਾਰੀ ਭਵਨ ਬੁੱਘੀਪੁਰਾ ਚੌਕ, ਬਰਨਾਲਾ ਰੋਡ ਮੋਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕਰ ਰਹੀ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮੋਗਾ, 12 ਸਤੰਬਰ (ਬਾਂਸਲ)-ਸੰਤ ਨਿਰੰਕਾਰੀ ਮੰਡਲ ਮੋਗਾ ਸ਼ਾਖਾ ਸੱਤਿਆ ਸਾਈਂ ਹਸਪਤਾਲ ਪਿੰਡ ਦੁੱਨੇਕੇ ਜ਼ਿਲ੍ਹਾ ਮੋਗਾ ਦੇ ਸਹਿਯੋਗ ਨਾਲ ਅੱਜ 13 ਸਤੰਬਰ ਨੂੰ ਸੰਤ ਨਿਰੰਕਾਰੀ ਭਵਨ ਬੁੱਘੀਪੁਰਾ ਚੌਕ, ਬਰਨਾਲਾ ਰੋਡ ਮੋਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕਰ ਰਹੀ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਰਾਕੇਸ਼ ਕੁਮਾਰ ਲੱਕੀ ਨੇ ਦੱਸਿਆ ਕਿ ਵੱਖ-ਵੱਖ ਮਾਹਿਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਕਰਨਗੇ। ਗਠੀਆ, ਜੋੜਾਂ ਦਾ ਦਰਦ, ਗੁਰਦੇ ਦੀ ਪੱਥਰੀ, ਗੋਡਿਆਂ ਦਾ ਦਰਦ, ਚਮੜੀ ਦੀਆਂ ਬਿਮਾਰੀਆਂ, ਔਰਤਾਂ ਦੀਆਂ ਸਮੱਸਿਆਵਾਂ, ਹੱਡੀਆਂ ਦੇ ਰੋਗ, ਦਮਾ, ਮੋਟਾਪਾ, ਬਵਾਸੀਰ ਅਤੇ ਫਿਸਟੁਲਾ ਸਮੇਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਖ਼ੂਨ ਦੇ ਟੈਸਟ, ਸ਼ੂਗਰ ਟੈਸਟ ਅਤੇ ਬੀ.ਐਮ.ਡੀ. (ਹੱਡੀਆਂ ਦੀ ਤਾਕਤ) ਟੈਸਟ ਵੀ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਐਕਯੂਪ੍ਰੈਸ਼ਰ ਮਾਹਿਰ ਥੈਰੇਪਿਸਟ ਸੁਖਪਾਲ ਸਿੰਘ ਸੁੱਖਾ ਅਤੇ ਕਾਇਰੋਪ੍ਰੈਕਟਰ ਐਮ.ਡੀ. , ਡਾ. ਸਮਰੇਸ਼ ਮੈਡਲ ਐਮ.ਡੀ. ਮੈਡੀਸਨ, ਡਾ. ਅਪੇਕਸ਼ਾ ਐਮ.ਡੀ. ਮੈਡੀਸਨ, ਡਾ. ਕੇਸ਼ਵ, ਐਮ.ਡੀ. ਮੈਡੀਸਨ ਅਤੇ ਡਾ. ਸੰਦੀਪ ਕੁਮਾਰ ਐਮ.ਡੀ. ਪੰਚਕਰਮਾ ਸਮੇਤ ਹੋਰ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਕੋਆਰਡੀਨੇਟਰ ਰਾਕੇਸ਼ ਕੁਮਾਰ ਲੱਕੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਲੋਕ ਨਿਰਧਾਰਿਤ ਸਮੇਂ ‘ਤੇ ਪਹੁੰਚਣ ਅਤੇ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸਕੂਲ ਦੀਆਂ ਚਾਰ ਵਿਦਿਆਰਥਣਾਂ ਦੀ ਸਟੇਟ ਪੱਧਰੀ ਟੂਰਨਾਮੈਂਟ ਲਈ ਹੋਈ ਚੋਣ ਅਗਲੀ ਖ਼ਬਰ ਨਿਰਮਲ ਆਸ਼ਰਮ ਸਮਾਧਾਂ ਅਜੀਤਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ
Ad Position 24