ਬਿਜਲੀ ਦੇ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਪਾਵਰ ਗਰਿੱਡ ਕੜਿਆਲ ਅੱਗੇ ਲਾਇਆ ਧਰਨਾ
ਧਰਮਕੋਟ, 12 ਸਤੰਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ.
ਧਰਮਕੋਟ, 12 ਸਤੰਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਗੁਰਨਾਮ ਸਿੰਘ ਢਿੱਲੋਂ ਸ਼ਾਹਵਾਲਾ, ਜ਼ਿਲ੍ਹਾ ਕੈਸ਼ੀਅਰ ਜਸਵੰਤ ਸਿੰਘ ਖੋਸਾ, ਜ਼ਿਲ੍ਹਾ ਸਕੱਤਰ ਜਗਮੀਤ ਸਿੰਘ ਵਿਰਕ ਕਿਲੀ ਗਾਂਧਰਾਂ, ਬਲਾਕ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਪਾਵਰ ਗਰਿੱਡ 220 ਕੇ.ਵੀ. ਕੜਿਆਲ ਦੇ ਦਰਵਾਜ਼ੇ ਮੇਨ ਰੋਡ ’ਤੇ ਦਿਹਾਤੀ ਸਪਲਾਈ ’ਤੇ ਲੱਗ ਰਹੇ ਪਾਵਰ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਰੋਸ ਧਰਨਾ ਲਾਇਆ| ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੈਡੀ ਸੀਜ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਕੋਲ ਕੋਲਾ ਸਰਪਲਸ ਪਿਆ ਆਪਣੇ ਤੋਂ 25 ਸਾਲ ਖਤਮ ਨਹੀਂ ਹੁੰਦਾ ਪਰ ਹੁਣ ਮੁੱਖ ਮੰਤਰੀ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਕੋਲਾ ਨਹੀਂ ਦੇ ਰਹੀ| ਇਹ ਸਾਰਾ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਤੋਂ ਮੰਗ ਕੀਤੀ ਕਿ ਜੇਕਰ ਬਿਜਲੀ ਸਪਲਾਈ ਦੇ ਅੱਠ ਘੰਟੇ ਬਹਾਲ ਨਾ ਕੀਤੇ ਤਾਂ ਅਸੀਂ ਇਕ ਮੀਟਿੰਗ ਕਰਕੇ ਰੇਲਾਂ ਦੇ ਚੱਕੇ ਜਾਮ ਕਰਾਂਗੇ। ਅੰਤ ਵਿਚ ਬਹਿਰਾਮ ਕੇ ਨੇ ਇਹ ਵੀ ਕਿਹਾ ਕਿ ਸ਼ਹਿਰਾਂ, ਕਸਬਿਆਂ, ਫੈਕਟਰੀਆਂ, ਕਾਰਖਾਨਿਆਂ, ਸਰਕਾਰੀ ਦਫਤਰਾਂ ਨੂੰ ਬਿਜਲੀ ਦੀ ਸਪਲਾਈ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੀ ਦਿੱਤੀ ਜਾਵੇ ਤਾਂ ਜੋ ਝੋਨੇ ਦੀ ਫਸਲ ਢੁਕਵੇਂ ਸਮੇਂ ’ਤੇ ਪੱਕ ਸਕੇ ਇਹ ਸਮਾਂ ਸਾਰਨੀ ਇਕ ਮਹੀਨੇ ਵਾਸਤੇ ਤਹਿ ਕੀਤੀ ਜਾਵੇ। ਇਸ ਮੌਕੇ ਐਸ. ਡੀ. ਓ. ਬਲਜੀਤ ਸਿੰਘ, ਡੀ. ਐਸ. ਪੀ. ਸੁਖਵਿੰਦਰ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ ਗਿਆ| ਇਸ ਮੌਕੇ ਗੁਰਦੇਵ ਸਿੰਘ, ਅਮਰੀਕ ਸਿੰਘ ਲੌਂਗੀਵਿੰਡ, ਸਰਬਜੀਤ ਸਿੰਘ ਰੰਡਿਆਲਾ, ਤਰਸੇਮ ਸਿੰਘ ਸੰਗਲਾ, ਬਲਦੇਵ ਸਿੰਘ, ਅਜੀਤ ਸਿੰਘ ਅਮੀਵਾਲਾ, ਸੁਖਚੈਨ ਸਿੰਘ ਭੋਡੀਵਾਲਾ, ਅਮਰਜੀਤ ਸਿੰਘ ਯੂਥ ਪ੍ਰਧਾਨ, ਗੁਰਬਚਨ ਸਿੰਘ ਕੋਟ ਮੁਹੰਮਦ ਖਾ, ਲਖਵਿੰਦਰ ਸਿੰਘ ਜ਼ੋਨ ਪ੍ਰਧਾਨ, ਪ੍ਰਿਤਪਾਲ ਸਿੰਘ ਇੰਦਰਗੜ੍ਹ, ਚਮਕੌਰ ਸਿੰਘ ਜੌਹਲ, ਤਰਸੇਮ ਸਿੰਘ ਕੈਨੇਡੀਅਨ, ਮੁਕੰਦ ਸਿੰਘ, ਨਿਸ਼ਾਨ ਸਿੰਘ ਮੱਤਾ ਜਾਨੀਆ, ਸੁਬੇਗ ਸਿੰਘ ਸਿਰਸੜੀ, ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।