13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਤਿੰਨ ਕੋਣੀ ਸੜਕ ਕੋਲ ਕੱਸੀ ਦਾ ਪੁਲ ਢਹਿਣ ਕਾਰਨ ਰਾਹੀ ਪਰੇਸ਼ਾਨ

ਸਮਾਲਸਰ, 12 ਸਤੰਬਰ (ਗੁਰਜੰਟ ਕਲਸੀ )-ਪਿੰਡ ਲੰਡੇ ਤੇ ਸਮਾਲਸਰ ਦੀ ਤਿੰਨ ਕੋਣੀ ਕੋਲ ਜਿੱਥੇ ਸਮਾਲਸਰ-ਰੋਡੇ ਸੜਕ ਤੋਂ ਬਾਘੇ ਰਜਵਾਹੇ ’ਚੋਂ ਡੇਮਰੂ ਕਲਾਂ, ਖੁਰਦ, ਲੰਡੇ ਨੂੰ ਜਾਣ ਵਾਲੀ ਕੱਸੀ ਨਿਕਲਦੀ ਹੈ ਉਸ ਕੱਸੀ ਦਾ ਪੁਲ ਢਹਿ ਗਿਆ ਹੈ। ਪਿੰਡ ਲੰਡੇ ਦੀ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਦੇ ਪਿਤਾ ਗੋਰੇ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਇਸ ਪੁਲ ਦੀਆਂ ਅੰਦਰਲੀਆਂ ਦੋਨੋਂ ਕੰਧਾਂ ਟੁੱਟ ਕੇ ਵਿਚ ਡਿਗ ਗਈਆਂ ਹਨ ਪੁਲ ’ਤੇ ਪਾਇਆ ਲੈਂਟਰ ਵੀ ਡਿਗ ਚੁੱਕਾ ਹੈ।

Ad Position 21
repet_subhas-goyals [Copy P29]
ਸਮਾਲਸਰ, ਲੰਡੇ ਤੇ ਰੋਡੇ ਦੀ ਤਿੰਨ ਕੋਣੀ ਸੜਕ ਕੋਲ ਕੱਸੀ ਦਾ ਪੁਲ ਜੋ ਬਿਲਕੁੱਲ ਢਹਿ ਚੁੱਕਾ ਹੈ| ਤਸਵੀਰ : ਗੁਰਜੰਟ ਕਲਸੀ ਲੰਡੇ 13-09-2026
ਸਮਾਲਸਰ, 12 ਸਤੰਬਰ (ਗੁਰਜੰਟ ਕਲਸੀ )-ਪਿੰਡ ਲੰਡੇ ਤੇ ਸਮਾਲਸਰ ਦੀ ਤਿੰਨ ਕੋਣੀ ਕੋਲ ਜਿੱਥੇ ਸਮਾਲਸਰ-ਰੋਡੇ ਸੜਕ ਤੋਂ ਬਾਘੇ ਰਜਵਾਹੇ ’ਚੋਂ ਡੇਮਰੂ ਕਲਾਂ, ਖੁਰਦ, ਲੰਡੇ ਨੂੰ ਜਾਣ ਵਾਲੀ ਕੱਸੀ ਨਿਕਲਦੀ ਹੈ ਉਸ ਕੱਸੀ ਦਾ ਪੁਲ ਢਹਿ ਗਿਆ ਹੈ। ਪਿੰਡ ਲੰਡੇ ਦੀ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਦੇ ਪਿਤਾ ਗੋਰੇ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਇਸ ਪੁਲ ਦੀਆਂ ਅੰਦਰਲੀਆਂ ਦੋਨੋਂ ਕੰਧਾਂ ਟੁੱਟ ਕੇ ਵਿਚ ਡਿਗ ਗਈਆਂ ਹਨ ਪੁਲ ’ਤੇ ਪਾਇਆ ਲੈਂਟਰ ਵੀ ਡਿਗ ਚੁੱਕਾ ਹੈ। ਲੋਕਾਂ ਨੇ ਪੁਲ ਉੱਪਰ ਆਰਜ਼ੀ ਛੱਤ ਬਣਾ ਕੇ ਹਲਕੇ ਫੁਲਕੇ ਵਾਹਨਾਂ ਆਦਿ ਦੇ ਲੰਘਣ ਲਈ ਰਸਤਾ ਬਣਾਇਆ ਹੈ ਪਰ ਇਹ ਵੀ ਕਿਸੇ ਵੇਲੇ ਡਿਗ ਸਕਦਾ ਹੈ। ਲੋਕਾਂ ਨੇ ਕਿਹਾ ਕਿ ਰਾਤ ਬਰਾਤੇ ਇਸ ਪੁਲ ਉੱਪਰੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ| ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਪੁਲ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਗਾਇਕ ਤੇ ਸਮਾਜ ਸੇਵੀ ਦੀਪ ਕੰਵਲ ਮਹਿਰਾ ਹੋਏ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ-ਐੱਡ. ਰਵੀ ਗਰੇਵਾਲ
Ad Position 24