08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਵਿਦਾਸ ਬਸਤੀ ਮਾਣੂੰਕੇ ’ਚ ਗ੍ਰਾਮ ਪੰਚਾਇਤ ਨੇ ਅੰਡਰ ਗਰਾਊਂਡ ਸੀਵਰੇਜ ਪਾਈਪ ਤੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ

ਬਾਘਾ ਪੁਰਾਣਾ, 7 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਆਮ ਆਦਮੀ ਪਾਰਟੀ ਵਲੋਂ ਪਿੰਡਾਂ ਅਤੇ ਸ਼ਹਿਰਾਂ ‘ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਪਿੰਡ ਮਾਣੂੰਕੇ ਵਿਖੇ ਗ੍ਰਾਮ ਪੰਚਾਇਤ ਨੇ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਹੇਠ ਅੰਡਰ ਗਰਾਉਂਡ ਸੀਵਰੇਜ ਪਾਈਪ ਪਾਉਣ ਅਤੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕੀਤਾ। ਇਸ ਮੌਕੇ ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਬਾਬਾ ਰਵੀਦਾਸ ਬਸਤੀ ਬਾਰੇਵਾਲਾ ਰੋਡ ਪਿੰਡ ਮਾਣੂੰਕੇ ਵਿਖੇ ਸਰਪੰਚ ਨਿਰਮਲ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਕਾਸ ਕਾਰਜਾਂ ਨੂੰ ਪਹਿਲ ਦਿੰਦੇ ਹੋਏ ਉਕਤ ਬਸਤੀ ‘ਚ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਪਿੰਡ ਮਾਣੂੰਕੇ ਵਿਖੇ ਸਰਪੰਚ ਨਿਰਮਲ ਸਿੰਘ ਰਵਿਦਾਸ ਬਸਤੀ ‘ਚ ਅੰਡਰ ਗਰਾਉਂਡ ਸੀਵਰੇਜ ਪਾਈਪ ਅਤੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਗ੍ਰਾਮ ਪੰਚਾਇਤ ਮੈਂਬਰਾਂ ਨਾਲ। ਤਸਵੀਰ : ਮਾਣੂੰਕੇ 08-09-2026
ਬਾਘਾ ਪੁਰਾਣਾ, 7 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਆਮ ਆਦਮੀ ਪਾਰਟੀ ਵਲੋਂ ਪਿੰਡਾਂ ਅਤੇ ਸ਼ਹਿਰਾਂ ‘ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਪਿੰਡ ਮਾਣੂੰਕੇ ਵਿਖੇ ਗ੍ਰਾਮ ਪੰਚਾਇਤ ਨੇ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਹੇਠ ਅੰਡਰ ਗਰਾਉਂਡ ਸੀਵਰੇਜ ਪਾਈਪ ਪਾਉਣ ਅਤੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕੀਤਾ। ਇਸ ਮੌਕੇ ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਬਾਬਾ ਰਵੀਦਾਸ ਬਸਤੀ ਬਾਰੇਵਾਲਾ ਰੋਡ ਪਿੰਡ ਮਾਣੂੰਕੇ ਵਿਖੇ ਸਰਪੰਚ ਨਿਰਮਲ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਕਾਸ ਕਾਰਜਾਂ ਨੂੰ ਪਹਿਲ ਦਿੰਦੇ ਹੋਏ ਉਕਤ ਬਸਤੀ ‘ਚ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਪੰਚ ਨਿਰਮਲ ਸਿੰਘ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਅੰਡਰ ਗਰਾਊਂਡ ਸੀਵਰੇਜ ਪਾਈਪ ਪਾਉਣ ਦਾ ਕੰਮ ਵੀ ਨਾਲ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ‘ਚ ਹਰੇਕ ਪਿੰਡ ਅਤੇ ਸ਼ਹਿਰ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ। ਇਸ ਮੌਕੇ ਸੈਕਟਰੀ ਰਾਜਬਾਹਦਰ ਸਿੰਘ, ਮੈਨੇਜਰ ਜਗਜੀਤ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ ਗੋਭੀ, ਪੱਪੂ ਸਿੰਘ, ਗੁਰਚਰਨ ਸਿੰਘ, ਗੋਰਾ ਸਿੰਘ, ਸੋਹਣ ਸਿੰਘ, ਜੀਵਨ ਸਿੰਘ, ਪ੍ਰਗਟ ਸਿੰਘ ਤੋਂ ਇਲਾਵਾ ਹਰਭਗਵਾਨ ਸਿੰਘ ਪੰਚ, ਅਮਰਜੀਤ ਸਿੰਘ, ਅਜਮੇਰ ਸਿੰਘ, ਸੋਹਣਾ ਸਿੰਘ, ਗੁਰਤੇਜ ਸਿੰਘ, ਜੋਰਾ ਸਿੰਘ, ਸੱਜਣ ਸਿੰਘ, ਰਣਜੀਤ ਸਿੰਘ ਪੰਚ ਆਦਿ ਗ੍ਰਾਮ ਪੰਚਾਇਤ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤੀ ਸੈਕਟਰ ਅਤੇ ਘਰੇਲੂ ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਦੁਖੀ ਹੋਏ ਬਾਘਾ ਪੁਰਾਣਾ ਹਲਕੇ ਦੇ ਕਿਸਾਨ-ਕੁਲਦੀਪ ਸਿੰਘ ਵਾਂਦ... ਅਗਲੀ ਖ਼ਬਰ ਕੇਂਦਰੀ ਜੇਲ੍ਹ ਬਠਿੰਡਾ ਵਿਚ ਨਜ਼ਰਬੰਦ ਗੁਰਮੀਤ ਸਿੰਘ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ
Ad Position 24