ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਅੰਤਰਰਾਸ਼ਟਰੀ ਕਾਨਫ਼ਰੰਸ
ਦੇਸ਼ - ਵਿਦੇਸ਼ ਤੋਂ ਮਾਹਿਰ ਲੈਣਗੇ ਭਾਗ - ਪ੍ਰਵੀਨ ਗਰਗ ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.
ਦੇਸ਼ - ਵਿਦੇਸ਼ ਤੋਂ ਮਾਹਿਰ ਲੈਣਗੇ ਭਾਗ - ਪ੍ਰਵੀਨ ਗਰਗ ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਅਕਤੂਬਰ ਮਹੀਨੇ ਵਿਚ ਕਰਵਾਈ ਜਾ ਰਹੀ 22ਵੀਂ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਮਾਹਿਰ, ਵਿਗਿਆਨੀ, ਖੋਜ-ਕਰਤਾ ਅਤੇ ਸਿੱਖਿਆ ਸ਼ਾਸਤਰੀ ਭਾਗ ਲੈਣਗੇ। ਇਹ ਸਿੰਪੋਜ਼ੀਅਮ ਭਾਰਤ ਵਿਚ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ। ਸੰਸਥਾ ਦੇ ਡਾਇਰੈਕਟਰ ਅਤੇ ਕਨਵੀਨਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਇਸ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ ਦੇਸ਼-ਵਿਦੇਸ਼ ਤੋਂ ਲਗ-ਪਗ 3 ਹਜ਼ਾਰ ਖੋਜ-ਕਰਤਾ, ਸਿੱਖਿਆ ਸ਼ਾਸਤਰੀ, ਉਦਯੋਗ ਜਗਤ ਨਾਲ ਜੁੜੇ ਮਾਹਿਰ, ਵਿਗਿਆਨੀ ਅਤੇ ਵਿਸ਼ੇਸ਼ ਮਾਹਿਰ ਭਾਗ ਲੈਣਗੇ। ਇਸ ਤੋਂ ਇਲਾਵਾ ਸਨ ਫਾਰਮਾ ਫਾਰਮੂਲੇਸ਼ਨ ਡਿਵੈਲਪਮੈਂਟ ਅਹਿਮਦਾਬਾਦ ਦੇ ਉਪ ਪ੍ਰਧਾਨ ਡਾ. ਅਜੈ ਖੋਪੜੇ ਅਤੇ ਨਵੀਂ ਦਵਾਈ ਡਿਲਿਵਰੀ ਅਤੇ ਨੇਤਰ ਦਵਾਈ ਡਿਲਿਵਰੀ ਦੀ ਮਾਹਿਰ ਡਾ. ਸੁਰੇਖਾ ਖੋਪੜੇ ਵੀ ਕਾਨਫ਼ਰੰਸ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਵੱਧ ਤੋਂ ਵੱਧ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਕਰਵਾ ਕੇ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ 22ਵੀਂ ਅੰਤਰ-ਰਾਸ਼ਟਰੀ ਸਿੰਪੋਜ਼ੀਅਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।