ਭਾਕਿਯੂ ਕ੍ਰਾਂਤੀਕਾਰੀ ਦੀ ਖੋਸਾ ਪਾਂਡੋ ਵਿਖੇ ਨਵੀਂ ਇਕਾਈ ਦਾ ਗਠਨ-ਕੰਗ
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਮਹੇਸ਼ਰੀ ਨੇ ਜਾਣਕਾਰੀ ਦਿੱਤੀ ਕਿ ਅੱਜ ਖੋਸਾ ਪਾਂਡੋ ਪਿੰਡ ’ਚ ਸਰਬਣ ਸਿੰਘ ਦੀ ਕੋਸ਼ਿਸ਼ ਨਾਲ ਕਿਸਾਨਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਕੰਗ ਨੇ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀਆਂ ਸਰਗਰਮੀਆਂ ‘ਤੇ ਚਾਨਣਾ ਪਾਇਆ।
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਮਹੇਸ਼ਰੀ ਨੇ ਜਾਣਕਾਰੀ ਦਿੱਤੀ ਕਿ ਅੱਜ ਖੋਸਾ ਪਾਂਡੋ ਪਿੰਡ ’ਚ ਸਰਬਣ ਸਿੰਘ ਦੀ ਕੋਸ਼ਿਸ਼ ਨਾਲ ਕਿਸਾਨਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਕੰਗ ਨੇ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀਆਂ ਸਰਗਰਮੀਆਂ ‘ਤੇ ਚਾਨਣਾ ਪਾਇਆ। ਆਗੂ ਨੇ ਦੱਸਿਆ ਕਿ ਅਸੀਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਸਾਂਝਾ ਫ਼ਰੰਟ ਮਜ਼ਦੂਰ ਕਿਸਾਨ ਮੋਰਚਾ ਬਣਾ ਕੇ ਸ਼ੰਭੂ ਅਤੇ ਖਨੌਰੀ ਵਿਖੇ ਸਾਲ ਭਰ ਲੰਮਾ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨੀ ਮੋਰਚਾ ਲਾਇਆ। ਮੋਦੀ ਅਤੇ ਭਗਵੰਤ ਮਾਨ ਸਰਕਾਰ ਨੇ ਸਾਡੇ ਮੋਰਚੇ ਨੂੰ ਜਬਰੀ ਪੁੱਟਿਆ ਅਤੇ ਸਾਡਾ ਸਮਾਨ ਲੁੱਟਿਆ। ਉਸ ਤੋਂ ਬਾਅਦ ਵੀ ਕਿਸਾਨੀ ਮੰਗਾਂ ਖ਼ਾਤਰ ਕਿਸਾਨੀ ਨੂੰ ਸਰਗਰਮ ਰੱਖਿਆ ਹੋਇਆ ਹੈ। ਸਾਡੀ ਜਥੇਬੰਦੀ ਸਮਝਦੀ ਹੈ ਇਹ ਕਿਸਾਨਾਂ ਮਜ਼ਦੂਰਾਂ ਦੀ ਤਾਕਤ ਤੇ ਬਲਬੂਤੇ ਆਪਣੇ ਮਸਲੇ ਹੱਲ ਕਰਾਉਣੇ ਚਾਹੀਦੇ ਹਨ ਵੋਟ ਬਟੋਰ ਪਾਰਟੀਆਂ ਤੋਂ ਝਾਕ ਨਹੀਂ ਕਰਨੀ ਚਾਹੀਦੀ ਤੇ ਉਹ ਸਾਡੀ ਮਸਲੇ ਹੱਲ ਕਰਨਗੇ। ਵੋਟ ਪਾਰਟੀਆਂ ਕਿਸਾਨੀ ਦੀ ਅਤੇ ਮਜ਼ਦੂਰਾਂ ਦੀ ਏਕਤਾ ਨਹੀਂ ਚਾਹੁੰਦੀ ਉਹ ਵੋਟਾਂ ਦੇ ਹਿਸਾਬ ਨਾਲ ਲੋਕਾਂ ਦੇ ਵਿਚ ਫੁੱਟ ਪਾਉਂਦੀਆਂ ਹਨ। ਪੰਜਾਬ ਸਰਕਾਰ ਲਾਠੀ ਗੋਲੀ ਦੇ ਜੋਰ ਤੇ ਸਾਡੀ ਲਹਿਰ ਨੂੰ ਦਬਾਉਣ ਦਾ ਭਰਮ ਪਾਲ ਰਹੀ ਹੈ। ਆਪ ਦੇ ਵਿਧਾਇਕਾ ਨੇ ਮੋਰਚੇ ਤੇ ਸਾਡੀਆਂ ਟਰਾਲੀਆਂ ਅਤੇ ਰਸਦ ਅਤੇ ਹੋਰ ਜਰੂਰੀ ਸਮਾਨ ਲੁੱਟ ਲਿਆ ਸੀ ਉਸ ਦੀ ਭਰਪਾਈ ਕਰਨ ਲਈ ਅਸੀਂ ਲਗਾਤਾਰ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਆਉਣ ਵਾਲੇ ਦਿਨਾਂ ‘ਚ ਮੰਤਰੀਆਂ ਦੇ ਘਰਾਂ ਅੱਗੇ ਅਸੀਂ ਧਰਨੇ ਦੇ ਰਹੇ ਹਾਂ ਅਤੇ ਪਿੰਡਾਂ ਵਿਚ ਆਉਣ ਤੇ ਮੁੱਖ ਮੰਤਰੀ ਅਤੇ ਮੰਤਰੀਆਂ ਤੋਂ ਅਸੀਂ ਸਵਾਲ ਪੁੱਛ ਰਹੇ ਹਾਂ। ਪਿੰਡਾਂ ਦੇ ਵਿਚ ਬੈਨਰ ਲਗਾਏ ਹਨ ‘’ਟਰਾਲੀ ਚੋਰੋ ਸਾਡਾ ਸਮਾਨ ਮੋੜੋ’’। ਅਖੀਰ ‘ਤੇ ਪਿੰਡ ਕਮੇਟੀ ਦੀ ਚੋਣ ਕੀਤੀ ਗਈ। ਪ੍ਰਧਾਨ ਦਲਵੀਰ ਸਿੰਘ, ਮੀਤ ਪ੍ਰਧਾਨ ਰਾਜੂ, ਸਕੱਤਰ ਅਰਸ਼ਦੀਪ ਸਿੰਘ, ਖ਼ਜ਼ਾਨਚੀ ਅਮਨਦੀਪ ਸਿੰਘ, ਪ੍ਰੈੱਸ ਸਕੱਤਰ ਸੁਖਜੀਤ ਸਿੰਘ ਅਤੇ ਹਰਸੁਖਮਨਦੀਪ ਕਮੇਟੀ ਮੈਂਬਰ ਚੁਣੇ ਗਏ। ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀਆਂ ਸਰਗਰਮੀਆਂ ਵਿਚ ਵਧ ਚੜ ਕੇ ਹਿੱਸਾ ਲਵੇਗੀ।