ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ’ਚ ਗੂੰਜੇ ਠਹਾਕੇ ਤੇ ਹਾਸ-ਕਵੀ ਸੰਮੇਲਨ ਨੇ ਬੰਨ੍ਹਿਆ ਸਮਾਂ
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)- ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ. ਐਲ.
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)- ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.), ਮੋਗਾ ਵਿਚ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਹਾਸ-ਕਵਿਤਾ ਅਤੇ ਹਾਸ-ਕਵੀ ਸੰਮੇਲਨ ਹਾਸੇ, ਉਤਸ਼ਾਹ ਅਤੇ ਪ੍ਰਤਿਭਾ ਦਾ ਸ਼ਾਨਦਾਰ ਸੰਗਮ ਬਣ ਗਿਆ। ਨੰਨ੍ਹੇ ਕਵੀਆਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ , ਪ੍ਰਭਾਵਸ਼ਾਲੀ ਹਾਵ-ਭਾਵ, ਬਿਹਤਰੀਨ ਅਦਾਕਾਰੀ ਅਤੇ ਆਤਮ-ਵਿਸ਼ਵਾਸ ਨਾਲ ਹਾਜ਼ਰ ਸਾਰਿਆਂ ਦਾ ਮਨ ਮੋਹ ਲਿਆ। ਪੂਰੇ ਪ੍ਰੋਗਰਾਮ ਦੌਰਾਨ ਸਕੂਲ ਦਾ ਕੈਂਪਸ ਤਾੜੀਆਂ ਦੀ ਗੜਗੜਾਹਟ ਅਤੇ ਜ਼ੋਰਦਾਰ ਠਹਾਕਿਆਂ ਨਾਲ ਗੂੰਜਦਾ ਰਿਹਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਇਕ ਤੋਂ ਵੱਧ ਕੇ ਇਕ ਹਾਸ-ਕਵਿਤਾਵਾਂ ਪੇਸ਼ ਕਰਕੇ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਸਨੂਰਪ੍ਰੀਤ ਸਿੰਘ ਨੇ ‘’ਚੂਹੇ ਰਾਜਾ’’ ਅਤੇ ਸਹਗੁਨ ਕੌਰ ਨੇ ‘’ਚੋਰੀ’’ ਕਵਿਤਾ ਪੇਸ਼ ਕਰਕੇ ਸਾਰਿਆਂ ਨੂੰ ਖੂਬ ਹਸਾਇਆ। ਜਮਾਤ 4-ਬੀ ਦੀ ਜਸਕੀਰਤ ਕੌਰ ਨੇ ‘’ਕੱਦੂ ਜੀ ਦੀ ਬਾਰਾਤ’’ ਅਤੇ ਲਵਕੀਰਤ ਸਿੰਘ ਨੇ ‘’ਚਿੱਤਰਕਾਰ’’ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਜਮਾਤ 4- ਸੀ ਦੀ ਗੁਰਸੀਰਤ ਕੌਰ ਨੇ ‘’ਕਲਾਸ ਵਿਚ ਬਣੇ ਮਾਨੀਟਰ’’ ਅਤੇ ਨਵਜੀਤ ਕੌਰ ਨੇ ‘’ਟੀਚਰ ਜੀ ਮਤ ਫੜੋ ਕੰਨ’’ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਗੁਰਪ੍ਰੀਤ ਕੌਰ ਨੇ ‘’ਬਿੱਕ ਗਏ’’ ਅਤੇ ਕੁੰਵਰ ਪ੍ਰਤਾਪ ਸਿੰਘ ਨੇ ‘’ਦਫ਼ਤਰ ਦਾ ਬਾਬੂ’’ ਰਾਹੀਂ ਹਾਸੇ ਦਾ ਅਨੋਖਾ ਰੰਗ ਬਿਖੇਰਿਆ। ਨਿਮਰਜੀਤ ਕੌਰ ਨੇ ‘’ਹਾਏ ਰੇ ਪ੍ਰੀਖਿਆ’’ ਅਤੇ ਪ੍ਰਦੀਪ ਸਿੰਘ ਨੇ ‘’ਬਾਂਦਰ ਦੀ ਸ਼ਾਦੀ’’ ਪੇਸ਼ ਕਰਕੇ ਦਰਸ਼ਕਾਂ ਨੂੰ ਹਸਾਇਆ। ਗੁਰਸਵੀਟ ਸਿੰਘ ਨੇ ‘’ਨੋਟਾਂ ਦੀ ਆਰਤੀ’’ ਅਤੇ ਹਰਵੰਸ਼ ਸਿੰਘ ਨੇ ‘’ਦਿਨ ਭਰ ਪੜ੍ਹਦੇ’’ ਪੇਸ਼ ਕਰਕੇ ਪ੍ਰੋਗਰਾਮ ਨੂੰ ਬੇਹੱਦ ਰੋਚਕ ਅਤੇ ਯਾਦਗਾਰ ਬਣਾ ਦਿੱਤਾ। ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਸ-ਕਵਿਤਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਬੱਚਿਆਂ ਦੀ ਕਲਪਨਾਸ਼ਕਤੀ, ਭਾਸ਼ਾ-ਕੌਸ਼ਲ, ਅਭਿਵਿਅਕਤੀ ਸਮਰੱਥਾ ਅਤੇ ਆਤਮ-ਵਿਸ਼ਵਾਸ ਨੂੰ ਵਿਕਸਿਤ ਕਰਨ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ। ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਨਿਖਾਰਨ ਲਈ ਲਗਾਤਾਰ ਬਿਹਤਰੀਨ ਮੌਕੇ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਇਸ ਸਫਲ ਆਯੋਜਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਨੰਨ੍ਹੇ ਕਵੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਰਚਨਾਤਮਿਕ ਅਤੇ ਸਾਹਿਤਕ ਪ੍ਰੋਗਰਾਮ ਬੱਚਿਆਂ ਦੇ ਸ਼ਖ਼ਸੀਅਤ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।